ਫਿਜ਼ਿਕਸ ਵਿਸ਼ੇ ਦੇ ਲੈਕਚਰਾਰਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਜਾਰੀ
- by Jasbeer Singh
- November 14, 2025
ਫਿਜ਼ਿਕਸ ਵਿਸ਼ੇ ਦੇ ਲੈਕਚਰਾਰਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਜਾਰੀ ਪਟਿਆਲਾ, 14 ਨਵੰਬਰ 2025 : ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਪੀ. ਸੀ. ਐੱਸ. ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਜਿ਼ਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਸੰਜੀਵ ਸ਼ਰਮਾ ਦੀ ਯੋਗ ਅਗਵਾਈ ਹੇਠ ਮਿਤੀ 12 ਨਵੰਬਰ ਤੋਂ 14 ਨਵੰਬਰ 2025 ਤੱਕ ਫਿਜ਼ਿਕਸ ਵਿਸ਼ੇ ਦੇ ਲੈਕਚਰਾਰਾਂ ਲਈ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਹੋਈ । ਲੈਕਚਰਾਰਾਂ ਨੂੰ ਪ੍ਰੈਕਟੀਕਲ ਸਿਖਲਾਈ ਦੀ ਮਹੱਤਤਾ ਬਾਰੇ ਪ੍ਰੇਰਕ ਵਿਚਾਰ ਕੀਤੇ ਸਾਂਝੇ ਇਸ ਸਿਖਲਾਈ ਵਰਕਸ਼ਾਪ ਵਿੱਚ ਰਾਜ ਪੱਧਰ ‘ਤੇ ਟ੍ਰੇਨਿੰਗ ਪ੍ਰਾਪਤ ਰਿਸੋਰਸ ਪਰਸਨ ਅਤੇ ਪ੍ਰਿੰਸੀਪਲ ਮੈਂਟਰ ਜਿ਼ਲ੍ਹੇ ਦੇ ਫਿਜ਼ਿਕਸ ਲੈਕਚਰਾਰਾਂ ਨੂੰ ਗਤੀਵਿਧੀਆਂ ਰਾਹੀਂ ਵਿਸ਼ਿਆਂ ਦੀ ਗਹਿਰੀ ਸਮਝ ਦੇਣ ਦੇ ਨਾਲ ਨਾਲ ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਪ੍ਰੈਕਟੀਕਲ ਸਬੰਧੀ ਵਿਸਥਾਰਪੂਰਵਕ ਟ੍ਰੇਨਿੰਗ ਵੀ ਦੇ ਰਹੇ ਹਨ।ਟ੍ਰੇਨਿੰਗ ਦੇ ਪਹਿਲੇ ਦਿਨ ਉਪ-ਜਿਲਾ ਸਿੱਖਿਆ ਅਫ਼ਸਰ ਅਤੇ ਸਟੇਟ ਐਵਾਰਡੀ ਡਾ. ਰਵਿੰਦਰਪਾਲ ਸਿੰਘ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਲੈਕਚਰਾਰਾਂ ਨੂੰ ਪ੍ਰੈਕਟਿਕਲ ਸਿਖਲਾਈ ਦੀ ਮਹੱਤਤਾ ਬਾਰੇ ਪ੍ਰੇਰਕ ਵਿਚਾਰ ਸਾਂਝੇ ਕੀਤੇ। ਰਿਸੋਰਸ ਪਰਸਨ ਦੌਲਤ ਰਾਮ ਲੈਕਚਰਾਰ ਫਿਜੀਕਸ ਨੇ ਦਿੱਤਾ ਪ੍ਰੋਜੈਕਟਾਈਲ ਮੋਸ਼ਨ ਅਤੇ ਮੋਮੈਂਟਮ ਬਾਰੇ ਵਿਸਥਾਰਪੂਰਵਕ ਲੈਕਚਰ ਜਿ਼ਲ੍ਹਾ ਮੈਂਟਰ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਨੇ ਤਿੰਨ ਰੋਜ਼ਾ ਟ੍ਰੇਨਿੰਗ ਦੌਰਾਨ ਹੋਣ ਵਾਲੀਆਂ ਵਿਭਿੰਨ ਗਤੀਵਿਧੀਆਂ ਅਤੇ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ। ਸਟੇਟ ਰਿਸੋਰਸ ਪਰਸਨ ਡਾ. ਦਿਨੇਸ਼ ਕੁਮਾਰ ਨੇ ਅਧਿਆਪਕ ਰਿਸੋਰਸ ਮਾਡਿਊਲ ਅਤੇ ਸਤਤ ਵਿਸ਼ੇਸ਼ਗਤਾ ਵਿਕਾਸ ਪ੍ਰੋਗਰਾਮ (ਕੰਪੀਟੈਂਸੀ ਐਨਹੈਂਸਮੈਂਟ ਪ੍ਰੋਗਰਾਮ) ਬਾਰੇ ਚਾਨਣਾ ਪਾਇਆ। ਰਿਸੋਰਸ ਪਰਸਨ ਦੌਲਤ ਰਾਮ ਲੈਕਚਰਾਰ ਫਿਜੀਕਸ ਨੇ ਪ੍ਰੋਜੈਕਟਾਈਲ ਮੋਸ਼ਨ ਅਤੇ ਮੋਮੈਂਟਮ ਬਾਰੇ ਵਿਸਥਾਰਪੂਰਵਕ ਲੈਕਚਰ ਦਿੱਤਾ। ਅਮਰਦੀਪ ਸਿੰਘ ਨੇ ਪਾਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਹੱਤਤਾ ‘ਤੇ ਰੌਸ਼ਨੀ ਅਮਰਦੀਪ ਸਿੰਘ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਹੱਤਤਾ ‘ਤੇ ਰੌਸ਼ਨੀ ਪਾਈ, ਜਦਕਿ ਡਾ. ਜਸਵਿੰਦਰ ਸਿੰਘ ਨੈਸ਼ਨਲ ਐਵਾਰਡੀ ਅਧਿਆਪਕ ਨੇ ਬਾਲ ਮਨੋਵਿਗਿਆਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ । ਇਹਨਾਂ ਸੈਸ਼ਨਾਂ ਦੌਰਾਨ ਰੀਸੋਰਸ ਪਰਸਨਾਂ ਨੇ ਆਪਣੀਆਂ ਤਿਆਰ ਕੀਤੀਆਂ ਗਤੀਵਿਧੀਆਂ ਰਾਹੀਂ ਫਿਜ਼ਿਕਸ ਦੇ ਗੁੰਝਲਦਾਰ ਸੰਕਲਪਾਂ ਨੂੰ ਸੌਖੇ ਅਤੇ ਰੁਚਿਕਾਰ ਢੰਗ ਨਾਲ ਸਮਝਾਇਆ। ਇਸ ਮੌਕੇ ਜ਼ਿਲ੍ਹੇ ਦੇ ਸਾਰੇ ਫਿਜ਼ਿਕਸ ਲੈਕਚਰਾਰ ਉਤਸ਼ਾਹ ਨਾਲ ਸ਼ਾਮਲ ਹੋਏ।
