post

Admin

(Chief Editor)

Crime

ਸਕੂਲ ਵਿਚ ਹੋਈ ਗੋਲੀਬਾਰੀ ਕਾਰਨ ਤਿੰਨ ਦੀ ਮੌਤ ਪੰਜ ਜਣੇ ਜਖਮੀ

post-img

ਸਕੂਲ ਵਿਚ ਹੋਈ ਗੋਲੀਬਾਰੀ ਕਾਰਨ ਤਿੰਨ ਦੀ ਮੌਤ ਪੰਜ ਜਣੇ ਜਖਮੀ

ਮਨੀਲਾ, 22 ਜੂਨ 2026 : ਵਿਦੇਸ਼ੀ ਮੁਲਕ ਮੱਧ ਫਿਲੀਪੀਨਜ਼ (Philippines) ਦੇ ਟਾਕਲੋਬਨ ਸਹਿਰ ਵਿਖੇ ਇਕ ਸਕੂਲ ਵਿਚ ਗੋਲੀਬਾਰੀ ਕੀਤੇ ਜਾਣ ਕਾਰਨ ਤਿੰਨ ਦੀ ਮੌਤ (Death) ਤੇ ਪੰਜ ਜਖਮੀ ਹੋ ਗਏ ਹਨ । 

ਕਦੋਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਮੱਧ ਫਿਲੀਪੀਨਜ਼ ਦੇ ਟਾਕਲੋਬਨ ਸ਼ਹਿਰ ਵਿੱਚ ਸਥਿਤ ਇੱਕ ਸਕੂਲ ਵਿੱਚ ਜੋ ਗੋਲੀਬਾਰੀ (Shooting) ਕੀਤੇ ਜਾਣ ਦੀ ਘਟਨਾ ਵਾਪਰੀ ਹੈ ਇਹ ਘਟਨਾ ਸੋਮਵਾਰ ਸਵੇਰੇ ਵਾਪਰੀ ਦੱਸੀ ਜਾ ਰਹੀ ਹੈ ਤੇ ਇਸ ਗੋਲੀਬਾਰੀ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਪੰਜ ਜ਼ਖਮੀ (Five injured) ਹੋ ਗਏ ਹਨ ।

ਪੁਲਸ ਨੇ ਘਟਨਾ ਦੇ ਜਿੰਮੇਵਾਰ ਸ਼ੱਕੀ ਨੂੰ ਕਰ ਲਿਆ ਹੈ ਗ੍ਰਿਫ਼ਤਾਰ

ਸਥਾਨਕ ਪੁਲਸ ਅਨੁਸਾਰ ਇਹ ਘਟਨਾ ਜੋ ਕਿ ਸਵੇਰੇ ਕਰੀਬ 9 ਵਜੇ ਬਰੰਗਾਏ ਸੈਨ ਜੋਸ ਦੇ ਇੱਕ ਸਕੂਲ ਕੰਪਲੈਕਸ ਦੇ ਅੰਦਰ ਵਾਪਰੀ ਦਾ ਪਤਾ ਚਲਦਿਆਂ ਹੀ ਮੌਕੇ `ਤੇ ਪਹੁੰਚੀ ਤੇ ਪੁਲਸ ਨੇ ਇੱਕ ਸ਼ੱਕੀ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਹੈ । ਖ਼ਬਰ ਮਿਲਦਿਆਂ ਹੀ ਮੌਕੇ `ਤੇ ਪਹੁੰਚੀ ਪੁਲਸ ਨੇ ਕਾਨੂੰਨ ਦੀ ਉਲੰਘਣਾ ਵਿੱਚ ਸ਼ਾਮਲ ਇੱਕ ਸ਼ੱਕੀ ਨਾਬਾਲਗ ਨੂੰ ਹਿਰਾਸਤ ਵਿੱਚ ਲੈ ਲਿਆ । ਫੜੇ ਗਏ ਮੁਲਜ਼ਮ ਦੀ ਪਛਾਣ `ਕਾਨੂੰਨ ਦੀ ਉਲੰਘਣਾ ਵਿੱਚ ਸ਼ਾਮਲ ਇੱਕ ਨਾਬਾਲਗ` ਵਜੋਂ ਹੋਈ ਹੈ, ਜੋ ਬਰੰਗਾਏ ਸੈਨ ਜੋਸ ਦਾ ਰਹਿਣ ਵਾਲਾ ਹੈ ।

ਗੋਲੀਬਾਰੀ ਕੀਤੇ ਜਾਣ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ ਪੁਲਸ

ਪੁਲਸ ਨੇ ਘਟਨਾ ਦੀ ਜਾਂਚ ਅਤੇ ਫ਼ਰਾਰ ਮੁਲਜ਼ਮ ਦੀ ਜਿਥੇ ਭਾਲ ਸ਼ੁਰੂ ਕਰ ਦਿੱਤੀ ਹੈ, ਉਥੇ ਪੁਲਸ ਇਹ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਗੋਲੀਬਾਰੀ ਦੀ ਵਜ੍ਹਾ ਕੀ ਸੀ? ਆਖਰ ਅਜਿਹਾ ਕੀ ਹੋਇਆ, ਜਿਸ ਕਾਰਨ ਇਹ ਗੋਲੀਬਾਰੀ ਹੋਈ । ਫਿਲਹਾਲ ਪੁਲਸ ਨੇ ਪੀੜਤਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਅਜੇ ਸੂਚਿਤ ਨਹੀਂ ਕੀਤਾ ਗਿਆ ਹੈ ।

ਹਮਲੇ ਦੇ ਕਾਰਨਾਂ ਅਤੇ ਫਰਾਰ ਮੁਲਜਮ ਦੀ ਕੀਤੀ ਜਾ ਰਹੀ ਹੈ ਭਾਲ

ਟਾਕਲੋਬਨ ਸਿਟੀ ਪੁਲਸ ਦਫ਼ਤਰ (Tacloban City Police Office) ਮੁਤਾਬਕ ਘਟਨਾ ਦੇ ਅਸਲ ਕਾਰਨਾਂ ਅਤੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਪੁਲਸ ਅਧਿਕਾਰੀ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਮਾਮਲੇ ਦੇ ਦੂਜੇ ਫ਼ਰਾਰ ਸ਼ੱਕੀ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ।

Related Post

Instagram