ਵਾਹਨ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਤਿੰਨ ਦੀ ਮੌਤ ਤਿੰਨ ਜਖਮੀ ਹਿਮਾਚਲ, 21 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਵਿਖੇ ਇਕ ਵਾਹਨ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਤਿੰਨ ਦੀ ਮੌਤ ਤੇ ਤਿੰਨ ਦੇ ਜ਼਼ਖਮੀ ਹੋਣ ਦਾ ਸਮਾਚਾਰ ਹੈ। ਹਿਮਾਚਲ ਵਿਚ ਕਿਹੜੀ ਰੋਡ ਤੇ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਘੁੰਮਣ ਗਏ ਵਿਅਕਤੀਆਂ ਦਾ ਵਾਹਨ ਬੀਤੀ ਦੇਰ ਰਾਤ ਡਲਹੌਜ਼ੀ-ਕੈਰੇਲਨੂ ਸੜਕ `ਤੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਸੜਕ ਹਾਦਸੇ ਵਿੱਚ ਤਿੰਨ ਦੀ ਮੌਤ ਤੇ ਤਿੰਨ ਦੇ ਜ਼ਖ਼ਮੀ ਹੋਣ ਦਾ ਪਤਾ ਚੱਲਿਆ ਹੈ। ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਤਿੰਨ ਦੀ ਮੌਤ ਹੋਈ ਹੈ ਵਿਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਇਕ ਲੜਕੀ ਦੀ ਹਸਪਤਾਲ ਇਲਾਜ ਲਈ ਲਿਜਾਂਦੇ ਵੇਲੇ ਮੌਤ ਹੋ ਗਈ । ਦੱਸਣਯੋਗ ਹੈ ਕਿ ਮੌਤ ਦੇ ਘਾਟ ਉਤਰਨ ਵਾਲੇ ਤਿੰਨੋਂ ਵਿਅਕਤੀ ਪੰਜਾਬੀ ਹਨ । ਗੱਡੀ ਵਿਚ ਕਿੰਨੇ ਜਣੇ ਸਨ ਸਵਾਰ ਸੈਲਾਨੀ ਵਾਹਨ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਜੋ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ ਦਾ ਇਲਾਜ ਡਲਹੌਜੀ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ । ਗੱਡੀ ਵਿੱਚ ਕੁੱਲ ਛੇ ਲੋਕ ਸਵਾਰ ਸਨ । ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਸਾਰੇ ਵਿਅਕਤੀ ਜਲੰਧਰ ਨਾਲ ਸਬੰਧਿਤ ਸਨ । ਹਾਦਸੇ ਦਾ ਪਤਾ ਚਲਦਿਆਂ ਹੀ ਪਹੁੰਚੀਆਂ ਬਚਾਅ ਟੀਮਾਂ ਹਿਮਾਚਲ ਵਿਖੇ ਗਾਂਧੀ ਚੌਂਕ ਨੇੜੇ ਕਰੇਲਾਨੂ ਰੋਡ ਤੇ ਵਾਪਰੇ ਇਸ ਹਾਦਸੇ ਦਾ ਪਤਾ ਚਲਦਿਆਂ ਹੀ ਪੁਲਸ, ਪ੍ਰਸ਼ਾਸਨ ਅਤੇ ਸਥਾਨਕ ਬਚਾਅ ਟੀਮਾਂ ਮੌਕੇ `ਤੇ ਪਹੁੰਚੀਆਂ । ਦੱਸਣਯੋਗ ਹੈ ਕਿ ਖੱਡ ਵਿਚ ਡਿੱਗਿਆ ਵਾਹਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ । ਰਾਤ ਦੇ ਹਨੇਰੇ ਅਤੇ ਡੂੰਘੀ ਖੱਡ ਨੇ ਬਚਾਅ ਕਾਰਜ ਵਿੱਚ ਮਹੱਤਵਪੂਰਨ ਚੁਣੌਤੀਆਂ ਖੜ੍ਹੀਆਂ ਕੀਤੀਆਂ । ਪੁਲਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਸੜਕ ਫਿਸਲਣ, ਤੇਜ਼ ਰਫ਼ਤਾਰ ਜਾਂ ਡਰਾਈਵਰ ਦਾ ਕੰਟਰੋਲ ਗੁਆਉਣਾ ਸੰਭਾਵਿਤ ਕਾਰਨਾਂ ਵਜੋਂ ਦਰਸਾਇਆ ਗਿਆ ਹੈ । ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
