ਟਰੱਕ ਮਜ਼ਦੂਰਾਂ ਤੇ ਪਲਟਣ ਨਾਲ ਤਿੰਨ ਦੀ ਮੌਤ ਦੋ ਗੰਭੀਰ ਜ਼ਖ਼ਮੀ ਸਹਾਰਨਪੁਰ, 10 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਸਹਾਰਨਪੁਰ ਵਿਖੇ ਇਕ ਟਰੱਕ ਦੇ ਸੁੱਤੇ ਪਏ ਮਜ਼ਦੂਰਾਂ ਤੇ ਪਲਟਣ ਕਾਰਨ ਤਿੰਨ ਦੀ ਮੌਤ ਦੇ ਦੋ ਗੰਭੀਰ ਜਖਮੀ ਹੋ ਗਏ ਹਨ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਜੋ ਸਹਾਰਨਪੁਰ ਵਿਖੇ ਮਜ਼ਦੂਰਾਂ ਤੇ ਟਰੱਕ ਪਲਟਣ ਕਾਰਨ ਤਿੰਨ ਦੀ ਮੌਤ ਤੇ ਦੋ ਦੇ ਜਖਮੀ ਹੋਣ ਦਾ ਸਮਾਚਾਰ ਹੈ ਜਾਣਕਾਰੀ ਮੁਤਾਬਕ ਟਰੱਕ ਬਜਰੀ ਨਾਲ ਭਰਿਆ ਹੋਇਆ ਸੀ ਤੇ ਟਰੱਕ ਜਦੋਂ ਬਜਰੀ ਉਤਾਰਨ ਲਈ ਸਬੰਧਤ ਥਾਂ ਤੇ ਪਹੁੰਚਿਆ ਤਾਂ ਇਕਕਦਮ ਹੀ ਪਲਟ ਗਿਆ ਤੇ ਨੇੜੇ ਹੀ ਟੀਨ ਦੇ ਸ਼ੈਡ ਹੇਠਾਂ ਸੌ ਰਹੇ ਮਜਦੂਰਾਂ ਦੇ ਉਪਰ ਆ ਡਿੱਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਿੰਨੇ ਘੰਟਿਆਂ ਦੀ ਮੁਸ਼ੱਕਤ ਤੋ ਬਾਅਦ ਕੱਢਿਆ ਗਿਆ ਮਜ਼ਦੂਰਾਂ ਨੂੰ ਸੂਚਨਾ ਮੁਤਾਬਕ ਸਹਾਰਨਪੁਰ ਵਿਖੇ ਮਜ਼ਦੂਰਾਂ ਤੇ ਟਰੱਕ ਪਲਟਣ ਕਾਰਨ ਵਾਪਰੇ ਘਟਨਾਕ੍ਰਮ ਦੇ ਚਲਦਿਆਂ ਮਜ਼ਦੂਰਾਂ ਦੀਆਂ ਚੀਕਾਂ ਸੁਣ ਕੇ ਪਹੁੰਚੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਪੱਧਰ ਤੇ ਬਚਾਅ ਕਾਰਜ ਸ਼ੁਰੂ ਕਰਦਿਆਂ ਪੁਲਸ ਨੂੰ ਸੂਚਿਤ ਕੀਤਾ ਤੇ ਫਿਰ ਕਿਧਰੇ ਜਾ ਕੇ ਪੁਲਸ ਤੇ ਪ੍ਰਸ਼ਾਸਨਿਕ ਟੀਮਾਂ ਦੀ ਟੀਮ ਨਾਲ ਬਚਾਅ ਕਾਰਜਾਂ ਤਹਿਤ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਜ਼ਖਮੀ ਮਜ਼ਦੂਰਾਂ ਦਾ ਇਲਾਜ ਹਸਪਤਾਲ ਵਿਚ ਦਾਖਲ ਕਰਵਾ ਕੇ ਜਾਰੀ ਹੈ। ਦੱਸਣਯੋਗ ਹੈ ਕਿ ਮਜ਼ਦੂਰ ਪੁੱਲ ਦੀ ਉਸਾਰੀ ਦੇ ਕਾਰਜ ਦੇ ਚਲਦਿਆਂ ਉਥੇ ਕੰਮ ਕਰਨ ਲਈ ਪਹੁੰਚੇ ਹੋਏ ਸਨ।
