

ਕਾਰ ਤੇ ਲਾਰੀ ਵਿਚਾਲੇ ਭਿਆਨਕ ਟੱਕਰ ਵਿਚ ਤਿੰਨ ਦੀ ਮੌਤ ਤੇਲੰਗਾਨਾ : ਭਾਰਤ ਦੇ ਤੇਲੰਗਾਨਾ ਦੇ ਮਹਿਬੂਬਨਗਰ-ਹੈਦਰਾਬਾਦ ਰਾਸ਼ਟਰੀ ਰਾਜਮਾਰਗ `ਤੇ ਵੀਰਵਾਰ ਨੂੰ ਇਕ ਕਾਰ ਅਤੇ ਲਾਰੀ ਵਿਚਾਲੇ ਭਿਆਨਕ ਟੱਕਰ ਹੋ ਜਾਣ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਘਟਨਾ ਵਾਲੀ ਥਾਂ `ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।