post

Admin

(Chief Editor)

Punjab

ਗਰਭਵਤੀ ਮਹਿਲਾ ਸਮੇਤ ਸੜਕ ਹਾਦਸੇ ਵਿਚ ਹੋਈ ਤਿੰਨ ਦੀ ਮੌਤ

post-img

ਗਰਭਵਤੀ ਮਹਿਲਾ ਸਮੇਤ ਸੜਕ ਹਾਦਸੇ ਵਿਚ ਹੋਈ ਤਿੰਨ ਦੀ ਮੌਤ

ਬਟਾਲਾ, 25 ਜੁਲਾਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਸ਼ਹਿਰ ਬਟਾਲਾ ਦੇ ਪਿੰਡ ਖੋਜਕੀਪੁਰ ਦੇ ਵਸਨੀਕ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਹਰਿਗੋਬਿੰਦਪੁਰ ਦੇ ਪਿੰਡ ਖੋਜਕੀਪੁਰ ਤੋਂ ਆਪਣੀ ਬਿਮਾਰ ਧੀ ਦੀ ਦਵਾਈ ਲੈਣ ਲਈ ਚੰਡੀਗੜ੍ਹ ਜਾ ਰਿਹਾ ਪਰਿਵਾਰ ਹੁਸਿ਼ਆਰਪੁਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ (Road accidents) ਦਾ ਸਿਕਾਰ ਹੋਣ ਨਾਲ ਗਰਭਵਤੀ ਔਰਤ, ਉਸਦੇ ਗਰਭ ਵਿਚ ਪਲ ਰਿਹਾ ਬੱਚਾ ਅਤੇ ਕਰੀਬ ਢਾਈ ਸਾਲਾਂ ਦੀ ਇਕ ਲੜਕੀ ਹਾਦਸੇ ਦਾ ਸਿ਼ਕਾਰ ਹੋ ਕੇ ਮੌਤ ਦੇ ਘਾਟ ਉਤਰ ਗਈ ਹੈ । ਉਕਤ ਪਰਿਵਾਰ ਦੀ ਕਾਰ ਚੰਡੀਗੜ੍ਹ ਜਾਂਦੇ ਵੇਲੇ ਟਰੱਕ ਨਾਲ ਟਕਰਾ ਗਈ । ਦੱਸਣਯੋਗ ਹੈ ਕਿ ਉਕਤ ਪਰਿਵਾਰ ਦਾ ਮੁਖੀ ਸਰਵਣ ਸਿੰਘ ਗੰਭੀਰ ਜਖਮੀ ਹੋ ਗਿਆ ਹੈ ।

ਕੀ ਕਰਨ ਜਾ ਰਿਹਾ ਸੀ ਪਰਿਵਾਰ ਚੰਡੀਗੜ੍ਹ

ਉਕਤ ਪਰਿਵਾਰ ਜੋ ਕਿ ਆਪਣੀ ਕਰੀਬ ਪੌਣੇ ਤਿੰਨ ਸਾਲ ਦੀ ਬਿਮਾਰ ਧੀ ਆਸ਼ੀਸ਼ ਕੌਰ ਦਾ ਇਲਾਜ ਕਰਵਾਉਣ ਲਈ ਚੰਡੀਗੜ੍ਹ ਜਾ ਰਿਹਾ ਸੀ ਤਾਂ ਰਾਹ ਵਿਚ ਹੁਸਿ਼ਆਰਪੁਰ ਦੇ ਨੇੜੇ ਸੜਕ ਹਾਦਸੇ ਦਾ ਸਿ਼ਕਾਰ ਹੋ ਗਿਆ । ਜਿਸ ਕਾਰਨ ਗਰਭਵਤੀ ਮਹਿਲਾ ਗੁਰਜੀਤ ਕੌਰ, ਗਰਭ ਵਿਚ ਪਲ ਰਿਹਾ ਬੱਚਾ ਅਤੇ ਇਕ ਢਾਈ ਸਾਲਾ ਲੜਕੀ ਦੀ ਮੌਤ ਹੋ ਗਈ ਹੈ । ਸੜਕ ਹਾਦਸੇ ਵਿਚ ਜਖਮੀ (Injured) ਵਿਅਕਤੀ ਸਰਵਣ ਸਿੰਘ ਦਾ ਹੁਸਿ਼ਆਰਪੁਰ ਵਿਖੇ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ ।

Related Post

Instagram