ਔਰਤ ਨਾਲ ਪੁਲਸ ਵਲੋਂ ਕੀਤੇ ਝਗੜੇ ਕਾਰਨ ਤਿੰਨ ਪੁਲਸ ਅਧਿਕਾਰੀ ਲਾਈਨ ਹਾਜ਼ਰ ਜਲੰਧਰ, 21 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ ਦੇ ਇਕ ਖੇਤਰ ਵਿਚ ਮਹਿਲਾ ਨਾਲ ਪੁਲਸ ਦੇ ਝਗੜੇ ਦੇ ਮਾਮਲੇ ਵਿਚ ਤਿੰਨ ਪੁਲਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੇ ਤਿੰਨ ਅਧਿਕਾਰੀ ਇਕ ਪ੍ਰਿਆ ਨਾਮ ਦੀ ਮਹਿਲਾ ਦੀ ਸਿ਼ਕਾਇਤ ਤੇ ਘਰੇਲੂ ਝਗੜੇ ਸਬੰਧੀ ਸਿ਼ਕਾਇਤ ਦਰਜ ਕਰਵਾਉਣ ਤੇ ਜਦੋਂ ਪਹੁੰਚੇ ਤਾਂ ਉੇਥੇ ਪੁਲਸ ਅਧਿਕਾਰੀਆਂ ਵਲੋਂ ਮਹਿਲਾ ਨਾਲ ਹੋਈ ਝੜੱਪ ਦੇ ਚਲਦਿਆਂ ਉਸਨੂੰ ਵਾਲਾਂ ਤੋਂ ਪਕੜ ਕੇ ਘਸੀਟ ਦਿੱਤਾ ਗਿਆ, ਜਿਸ ਦੇ ਚਲਦਿਆਂ ਵਾਇਰਲ ਵੀਡੀਓ ਅਤੇ ਹੋਏ ਘਟਨਾਕ੍ਰਮ ਦੇ ਚਲਦਿਆਂ ਤਿੰਨਾਂ ਪੁਲਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਮਹਿਲਾ ਕਮਿਸ਼ਨ ਨੇ ਵੀ ਲਿਆ ਸਖ਼ਤ ਨੋਟਿਸ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਨੇ ਜਿਥੇ ਇਸ ਮਾਮਲੇ ਸਬੰਧੀ ਖੁਦ ਨੋਟਿਸ ਜਾਰੀ ਕੀਤਾ ਹੈ, ਉਥੇ ਕਮਿਸ਼ਨ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਹੈ ਅਤੇ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ । ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ- 2001 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਪੁਲਸ ਪ੍ਰਸ਼ਾਸਨ ਨੂੰ ਮਾਮਲੇ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ । ਕਮਿਸ਼ਨ ਨੇ ਸਬੰਧਤ ਪੁਲਸ ਅਧਿਕਾਰੀਆਂ ਨੂੰ 24 ਮਾਰਚ ਨੂੰ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਅਤੇ ਤੱਥਾਂ ਸਮੇਤ ਇਸ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ ।
