post

Admin

(Chief Editor)

National

ਦਿੱਲੀ ਦੰਗਿਆਂ ਦਾ ਦੋਸ਼ੀ ਸ਼ਰਜੀਲ ਇਮਾਮ ਆਇਆ ਤਿਹਾੜ ਜੇਲ ਤੋਂ ਬਾਹਰ

post-img

ਦਿੱਲੀ ਦੰਗਿਆਂ ਦਾ ਦੋਸ਼ੀ ਸ਼ਰਜੀਲ ਇਮਾਮ ਆਇਆ ਤਿਹਾੜ ਜੇਲ ਤੋਂ ਬਾਹਰ ਨਵੀਂ ਦਿੱਲੀ, 21 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦੰਗਿਆਂ ਦੇ ਦੋਸ਼ੀ ਨੂੰ ਦਿੱਲੀ ਦੀ ਅਦਾਲਤ ਵਲੋਂ ਅੰਤਰਿਮ ਜ਼ਮਾਨਤ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 10 ਦਿਨਾਂ ਦੀ ਅੰਤ੍ਰਿਮ ਜ਼ਮਾਨਤ ਮਿਲੀ ਦਿੱਲੀ ਦੰਗਿਆਂ ਦਾ ਦੋਸ਼ੀ ਸ਼ਰਜੀਲ ਇਮਾਮ ਸ਼ੁੱਕਰਵਾਰ ਦੁਪਹਿਰ ਤਿਹਾੜ ਜੇਲ ਤੋਂ ਬਾਹਰ ਆ ਗਿਆ। ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਸ਼ਰਜੀਲ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਤੇ ਆਪਣੇ ਭਰਾ ਦੇ ਵਿਆਹ `ਚ ਸ਼ਾਮਲ ਹੋਣ ਲਈ 10 ਦਿਨਾਂ ਦੀ ਅੰਤ੍ਰਿਮ ਜ਼ਮਾਨਤ ਦਿੱਤੀ ਸੀ । ਤਿਹਾੜ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸ਼ਰਜੀਲ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ । ਕਿੰਨੇ ਹਫ਼ਤਿਆਂ ਦੀ ਰਾਹਤ ਮੰਗੀ ਸੀ ਇਮਾਮ ਨੇ ਇਮਾਮ ਨੇ ਅਦਾਲਤ ਤੋਂ 6 ਹਫ਼ਤਿਆਂ ਦੀ ਰਾਹਤ ਮੰਗੀ ਸੀ ਪਰ ਅਦਾਲਤ ਨੇ ਸੀਮਤ ਸਮੇਂ ਲਈ ਜ਼ਮਾਨਤ ਦਿੱਤੀ । ਫਰਵਰੀ 2020 `ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ `ਚ ਉੱਤਰ-ਪੂਰਬੀ ਦਿੱਲੀ `ਚ ਫਿਰਕੂ ਹਿੰਸਾ ਭੜਕ ਗਈ ਸੀ ਜਿਸ ਕਾਰਨ 54 ਵਿਅਕਤੀ ਮਾਰੇ ਗਏ ਸਨ ਤੇ 700 ਤੋਂ ਵੱਧ ਜ਼ਖਮੀ ਹੋ ਗਏ ਸਨ । ਉਮਰ ਖਾਲਿਦ, ਸ਼ਰਜੀਲ ਇਮਾਮ ਤੇ ਹੋਰਾਂ `ਤੇ ਦੰਗਿਆਂ ਦਾ ਮਾਸਟਰਮਾਈਂਡ ਹੋਣ ਦਾ ਦੋਸ਼ ਹੈ ।

Related Post

Instagram