post

Jasbeer Singh

(Chief Editor)

Patiala News

ਪੰਜਾਬ ’ਚ ਤਿੰਨ ਵੱਡੀਆਂ ਪਾਰਟੀਆਂ ਨੂੰ ਸੰਭਾਲ ਰਹੀਆਂ ਨੇ ਪਟਿਆਲੇ ਦੀਆਂ ਤਿੰਨ ਔਰਤਾਂ

post-img

ਪੰਜਾਬ ਵਿਚ ਤਿੰਨ ਵੱਡੀਆਂ ਪਾਰਟੀਆਂ ਨੂੰ ਪਟਿਆਲਾ ਦੀਆਂ ਤਿੰਨ ਔਰਤਾਂ ਸੰਭਾਲ ਰਹੀਆਂ ਹਨ ਜੋ ਸਿਰਫ਼ ਪਟਿਆਲਾ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵੱਖ ਵੱਖ ‌ਹਿੱਸਿਆਂ ਵਿਚ ਚੋਣ ਪ੍ਰਚਾਰ ਵੀ ਕਰ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੀ ਰਹਿਣ ਵਾਲੀ ਰੰਧਾਵਾ ਖ਼ਾਨਦਾਨ ਦੀ ਨੂੰਹ ਗੁਰਸ਼ਰਨ ਕੌਰ ਰੰਧਾਵਾ ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਹੈ। ਉਨ੍ਹਾਂ ਦੇ ਪਤੀ ਜਸਵਿੰਦਰ ਸਿੰਘ ਰੰਧਾਵਾ ਚੋਣ ਪ੍ਰਚਾਰ ’ਚ ਸਾਰਥੀ ਦਾ ਰੋਲ ਨਿਭਾ ਰਹੇ ਹਨ। ਇਸੇ ਤਰ੍ਹਾਂ ਸ਼ਾਹੀ ਪਰਿਵਾਰ ਦੀ ਧੀ ਬੀਬਾ ਜੈਇੰਦਰ ਕੌਰ ਭਾਜਪਾ ਦੀ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਹੈ, ਉਨ੍ਹਾਂ ਦੀ ਮਾਂ ਬੀਬੀ ਪ੍ਰਨੀਤ ਕੌਰ ਪਟਿਆਲਾ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਹੈ। ਜੈਇੰਦਰ ਕੌਰ ਨੇ ਕਾਫ਼ੀ ਸਮੇਂ ਤੋਂ ਪਟਿਆਲਾ ਵਿਚ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਪੂਰੇ ਕਰਨ ਦਾ ਜ਼ਿੰਮਾ ਸੰਭਾਲ ਰੱਖਿਆ ਹੈ। ਉਹ ਪੂਰੇ ਪੰਜਾਬ ਵਿਚ ਭਾਜਪਾ ਦੇ ਮਹਿਲਾ ਮੋਰਚਾ ਦਾ ਕੰਮ ਸੰਭਾਲ ਰਹੇ ਹਨ। ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਵਿਚ ਪਟਿਆਲਾ ਨਾਲ ਸਬੰਧਿਤ ਹੈ। ਉਹ ਘਰੇਲੂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਹ ਮਹਿਲਾਵਾਂ ਦਾ ਸੰਗਠਨ ਅੱਗੇ ਵਧਾਉਣ ਲਈ ਜਾਨ ਤੋੜ ਮਿਹਨਤ ਕਰ ਰਹੇ ਹਨ।

Related Post