post

Jasbeer Singh

(Chief Editor)

Punjab

ਭਿਆਨਕ ਸੜਕ ਹਾਦਸੇ ਵਿਚ ਹੋਈ ਤਿੰਨ ਨੌਜਵਾਨਾਂ ਦੀ ਮੌਤ

post-img

ਭਿਆਨਕ ਸੜਕ ਹਾਦਸੇ ਵਿਚ ਹੋਈ ਤਿੰਨ ਨੌਜਵਾਨਾਂ ਦੀ ਮੌਤ

ਭਰਤਗੜ੍ਹ, 8 ਜੂਨ 2026 : ਪੰਜਾਬ ਦੇ ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ (Sri Kiratpur Sahib-Rupnagar) ਮੁੱਖ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕਿਥੇ ਜਾ ਰਹੇ ਸਨ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਕੀਰਤਪੁਰ ਸਾਹਿਬਰੂਪਨਗਰ ਮੁੱਖ ਮਾਰਗ ’ਤੇ ਭਰਤਗੜ੍ਹ ਸਥਿਤ ਡੇਰਾ ਹੰਸਾਲੀਸਰ ਨਿਰਮਲ ਆਸ਼ਰਮ ਦੇ ਸਾਹਮਣੇ ਭਲਕੇ ਕਰੀਬ 4 ਵਜੇ ਜੋ ਇਕ ਭਿਆਨਕ ਸੜਕ ਹਾਦਸਾ (Road accident) ਵਾਪਰਿਆ ਹੈ ਤੇ ਜਿਸ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਵਿਚ ਸਵਾਰ ਤਿੰਨੋਂ ਨੌਜਵਾਨ ਨੰਗਲ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ ।

ਟਿੱਪਰ ਵਿਚ ਵੱਜਣ ਕਾਰਨ ਉਡ ਗਏ ਕਾਰ ਦੇ ਪਰਖੱਚੇ

ਜਦੋਂ ਉਹ ਭਰਤਗੜ੍ਹ ਬੱਸ ਅੱਡਾ ਪਾਰ ਕਰ ਕੇ ਡੇਰਾ ਹੰਸਾਲੀਸਰ ਨਿਰਮਲ ਆਸ਼ਰਮ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸੜਕ ਕੰਢੇ ਖੜੇ ਇਕ ਟਿੱਪਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ । ਟੱਕਰ (Collision) ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ । ਸੜਕ ਹਾਦਸੇ ਵਿਚ ਕਾਰ ਦੀ ਅਗਲੀ ਸੀਟ ’ਤੇ ਸਵਾਰ ਅਰਸ਼ਿਤ ਵਾਸੀ ਨਵਾਂ ਨੰਗਲ ਤੇ ਅਰਪਿਤਾ ਵਾਸੀ ਹੁਸ਼ਿਆਰਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਆਸ਼ੂ ਪੁੱਤਰ ਰਾਕੇਸ਼ ਕੁਮਾਰ ਵਾਸੀ ਅੱਡਾ ਮਾਰਕੀਟ, ਨੰਗਲ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਰੂਪਨਗਰ ਲਿਜਾਇਆ ਗਿਆ ।

ਕੀ ਦੱਸਿਆ ਚੌਂਕੀ ਇੰਚਾਰਜ ਨੇ

ਉੱਥੋਂ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਉਸ ਨੂੰ ਮੋਹਾਲੀ ਰੈਫਰ ਕਰ ਦਿਤਾ ਗਿਆ, ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿਤਾ । ਪੁਲਸ ਵਲੋਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਰੂਪਨਗਰ ਭੇਜ ਦਿਤਾ ਗਿਆ ਹੈ । ਇਸ ਦੇ ਨਾਲ ਹੀ ਹਾਦਸਾਗ੍ਰਸਤ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ । ਚੌਕੀ ਇੰਚਾਰਜ ਸਰਤਾਜ ਸਿੰਘ ਨੇ ਦਸਿਆ ਕਿ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ । ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਉਪਰੰਤ ਮ੍ਰਿਤਕ ਦੇਹਾਂ ਵਾਰਸਾਂ ਹਵਾਲੇ ਕਰ ਦਿਤੀਆਂ ਜਾਣਗੀਆਂ ।

Related Post

Instagram