 
                                              
                              ਲਾਰਿਆ ਤੋ ਅੱਕੇ ਮੁਲਾਜਮ ਸੰਘਰਸਾ ਦੇ ਰਾਹ * ਜਲੰਧਰ ਵਿਖੇ 10 ਅਪ੍ਰੈਲ ਨੂੰ ਕਰਨਗੇ ਮਹਾਰੈਲੀ ਪਟਿਆਲਾ :(5/4/2025) : ਅੱਜ ਪੰਜਾਬ ਸੁਬਾਰਡੀਨੇਟ ਸਰਬਸਿਜ ਫੈਡਰੇਸ਼ਨ 1406/22 ਬੀ ਚੰਡੀਗੜ੍ਹ ਜਿਲਾ ਪਟਿਆਲਾ ਦੀ ਮੀਟਿੰਗ ਲਖਵਿੰਦਰ ਸਿੰਘ ਖਾਨਪੁਰ ,ਜਸਵਿੰਦਰ ਸਿੰਘ ਸੌਜਾ, ਤੇਜਿੰਦਰ ਸਿੰਘ , ਕੁਲਦੀਪ ਸਿੰਘ ਘੱਗਾ , ਧਰਮਪਾਲ ਸਿੰਘ ਲੋਟ ਦੀ ਪ੍ਧਾਨਗੀ ਹੇਠ ਭਾਖੜਾ ਮੇਨ ਲਾਈਨ ਕੰਪਲੈਕਸ ਪਟਿਆਲਾ ਵਿਖੇ ਹੋਈ । ਜਿੱਸ ਵਿੱਚ ਪੰਜਾਬ ਸੁਬੋਰਡੀਨੇਟ ਸਰਵਸੀਜ ਫੰਡਰੇਸ਼ਨ ਮੁੱਖ ਦਫਤਰ 1406/ 22 ਬੀ ਚੰਡੀਗੜ੍ਹ ਵੱਲੋ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਭਖਦੀਆਂ ਮੰਗਾਂ ਜੋ ਕਿ ਪੰਜਾਬ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਖਿਲਾਫ 10 ਅਪ੍ਰੈਲ 2025 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਮਹਾਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਜਸਵੀਰ ਸਿੰਘ ਖੋਖਰ, ਮਾਸਟਰ ਹਿੰਮਤ ਸਿੰਘ ,ਗੁਰਿੰਦਰਜੀਤ ਸਿੰਘ ਸਹੋਤਾ,ਰਾਜਪਾਲ ਲਸੋਈ,ਰਜਿੰਦਰ ਧਾਲੀਵਾਲ, ਪਰਮਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਡੇ ਵੱਡੇ ਬੋਰਡ ਲਗਾਕੇ ਡਰਾਮੇ ਵਾਜੀ ਤੋ ਵਜਾਏ ਕੁੱਝ ਨਹੀ ਕਰ ਰਹੀ ਅੱਜ ਪਿਛਲੀ ਸਰਕਾਰਾ ਵਾਂਗ ਹੀ ਮੁਲਾਜਮ ਤੇ ਕਿਰਤੀ ਲੋਕ ਅਪਣੇ ਮਸਲੇ ਹੱਲ ਕਰਾਉਣ ਲਈ ਧਰਨੇ ਮੁਜਾਹਰੇ ਕਰ ਰਹੇ ਹਨ ਪਰ ਸਰਕਾਰ ਵੱਲੋ ਮਸਲਿਆਂ ਦੇ ਹੱਲ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਜਿਸ ਕਰਕੇ ਕੱਚੇ ਮੁਲਾਜਮਾਂ ਤੇ ਕਿਰਤੀ ਲੋਕਾਂ ਚ ਭਾਰੀ ਰੋਹ ਤੇ ਬੈਚੇਨੀ ਪਾਈ ਜਾ ਰਹੀ ਜੋ ਕੇ ਚਿੰਤਾਂ ਦਾ ਵਿਸਾ ਹੈ ਸਮੇ ਦੀਆਂ ਸਰਕਾਰਾਂ ਇਸ ਵਿਸੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਲਾਠੀ ਗੋਲੀ ਨਾਲ ਦਬਾਉਣਾ ਚਾਹੁੰਦੀ ਹੈ ।ਸਰਕਾਰ ਭਲੇਖੇ ਦਾ ਸਿਕਾਰ ਹੈ ,ਜਬਰ ਨਾਲ ਲੋਕ ਲਹਿਰਾਂ ਨੂੰ ਦਬਾਇਆ ਨਹੀ ਜਾਦਾ ਸਰਕਾਰ ਵਲੋਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਮਿਹਨਤਕਸ਼ ਲੋਕਾਂ ਦਾ ਸੋਸ਼ਣ ਕੀਤਾ ਜਾ ਰਿਹਾ ਤੇ ਵਿਭਾਗਾਂ ਦੀ ਮੁੜ ਬਣਤਰ ਦੀ ਆੜ ਵਿਚ ਹਜਾਰਾ ਅਸਾਮੀਆਂ ਖਤਮ ਕਰਕੇ ਨਵੇਂ ਰੋਜਗਾਰ ਦਾ ਭੋਗ ਪਾਉਣ ਤੇ ਕੱਚੇ ਮੁਲਾਜਮ ਪੱਕੇ ਨਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਮੁਲਾਜਮ ਬਿਨਾ ਸਰਤ ਪੁਰੇ ਗਰੇਡਾ ਤੇ ਪੱਕੇ ਕਿੱਤੇ ਜਾਣ , ਮਿਡ .ਡੇ. ਮੀਲ ਵਰਕਰ ,ਆਸਾ ਵਰਕਰ, ਆਗਣਵਾੜੀ ਵਰਕਰਾ ਦੀ ਘੱਟੋ ਘੱਟ ਉਜਰਤ 26000 ਰੁਪਏ ਮਹੀਨਾ ਕੀਤੀ ਜਾਵੇ, ਵੱਖ ਵੱਖ ਵਿਭਾਗਾ ਅੰਦਰ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ। ਮੁਲਾਜਮਾਂ ਦੇ ਪੇ -ਕਮਿਸ਼ਨ ਤੇ ਡੀ ਏ ਦੇ ਬਕਾਏ ਜਾਰੀ ਕੀਤੇ ਜਾਣ, ਕੱਟੇ ਗਏ ਭੱਤੇ ਬਹਾਲ ਕੀਤੇ ਜਾਣ ਅਤੇ ਕੇਂਦਰ ਸਰਕਾਰ ਦੀ ਤਰਜ ਤੇ ਡੀ ਏ ਦੀਆਂ ਕਿਸ਼ਤਾਂ ਦਿੱਤੀਆ ਜਾਣ,ਪੇਨਸਨਰਾਂ ਦੇ ਕੇਸ ਛੇਤੀ ਵਾਪਸ ਕੀਤੇ ਜਾਣ ਅਤੇ 2.59 ਨਾਲ ਲਾਭ ਦਿੱਤਾ ਜਾਵੇ। ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਸੁਬੋਰਡੀਨੇਟ ਨੇ ਸਰਵਸੀਜ ਫੈਡਰੇਸ਼ਨ ਵੱਲੋਂ ਕੀਤੀ ਜਾ ਰਹੀ 10 ਅਪ੍ਰੈਲ ਨੂੰ ਜਲੰਧਰ ਵਿਖੇ ਰੈਲੀ ਵਿੱਚ ਜਿਲਾ ਪਟਿਆਲਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਮੁਲਾਜ਼ਮ ਝੰਡੇ ਅਤੇ ਬੈਨਰਾਂ ਨਾਲ ਲੈਸ ਹੋ ਕੇ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਾਮਿਲ ਹੋਣਗੇ । ਅੱਜ ਦੀ ਮੀਟਿੰਗ ਵਿੱਚ ਗੁਰਚਰਨ ਸਿੰਘ, ਹਰਵੀਰ ਸਿੰਘ ਸਨਾਮ, ਪ੍ਰਗਟ ਸਿੰਘ, ਗੁਰਚਰਨ ਸਿੰਘ ਧਨੋਆ, ਕਾਲਾ ਸਿੰਘ, ਸੁਖਵੀਰ ਸਿੰਘ ਢਿੰਡਸਾ, ਮਲਕੀਤ ਸਿੰਘ ਭਟਾਵਨ ,ਦਰਬਾਰਾ ਸਿੰਘ, ਪ੍ਰਕਾਸ਼ ਸਿੰਘ ਗੰਡਾ ਖੇੜੀ, ਜਗਦੀਸ਼ ਕੁਮਾਰ ਵਿਪਨ ਪ੍ਰਸਾਦ, ਯਸਪਾਲ ਆਦੀ ਨੇ ਸ਼ਮੂਲੀਅਤ ਕੀਤੀ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                          
 
                      
                      
                      
                      
                     