post

Jasbeer Singh

(Chief Editor)

Patiala News

ਸਰਸ ਮੇਲੇ 'ਚ ਸਟਾਲਾਂ ਲੈਣ ਲਈ ਸਿੱਧਾ ਏ. ਡੀ. ਸੀ. ਦਿਹਾਤੀ ਵਿਕਾਸ ਦੇ ਦਫ਼ਤਰ 'ਚ ਸੰਪਰਕ ਕੀਤਾ ਜਾਵੇ-ਅਨੁਪ੍ਰਿਤਾ ਜੌਹਲ

post-img

ਸਰਸ ਮੇਲੇ 'ਚ ਸਟਾਲਾਂ ਲੈਣ ਲਈ ਸਿੱਧਾ ਏ. ਡੀ. ਸੀ. ਦਿਹਾਤੀ ਵਿਕਾਸ ਦੇ ਦਫ਼ਤਰ 'ਚ ਸੰਪਰਕ ਕੀਤਾ ਜਾਵੇ-ਅਨੁਪ੍ਰਿਤਾ ਜੌਹਲ ਪਟਿਆਲਾ, 20 ਜਨਵਰੀ : ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਹੈ ਕਿ ਮਿਤੀ 14 ਫਰਵਰੀ ਤੋਂ 23 ਫਰਵਰੀ 2025 ਤੱਕ ਸ਼ੀਸ਼ ਮਹਿਲ ਪਟਿਆਲਾ ਵਿਖੇ ਲੱਗਣ ਵਾਲੇ ਸਰਸ ਮੇਲੇ 'ਚ ਆਪਣੀ ਦਸਤਕਾਰੀ ਦੀਆਂ ਵਸਤਾਂ ਦੀ ਸੇਲ ਲਈ ਸਟਾਲਾਂ ਲੈਣ ਲਈ ਦਸਤਕਾਰ ਕੇਵਲ ਏ. ਡੀ. ਸੀ. ਦਿਹਾਤੀ ਵਿਕਾਸ ਦਫ਼ਤਰ ਨਾਲ ਹੀ ਸੰਪਰਕ ਕਰਨ । ਏ. ਡੀ. ਸੀ. ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਟਾਲਾਂ ਲੈਣ ਲਈ ਕਿਸੇ ਵੀ ਏਜੰਟ ਜਾਂ ਸਟਾਲਾਂ ਆਦਿ ਦਿਵਾਉਣ ਲਈ ਕਹਿਣ ਵਾਲੇ ਕਿਸੇ ਹੋਰ ਅਣਅਧਿਕਾਰਤ ਵਿਅਕਤੀ 'ਤੇ ਵਿਸ਼ਵਾਸ਼ ਨਾ ਕੀਤਾ ਜਾਵੇ ਅਤੇ ਸਿੱਧਾ ਉਨ੍ਹਾਂ ਦੇ ਸਰਹਿੰਦ ਰੋਡ ਸਥਿਤ ਦਫ਼ਤਰ ਵਿਖੇ ਹੀ ਸਬੰਧਤ ਬਰਾਂਚ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵਿਖੇ 30 ਜਨਵਰੀ ਤੱਕ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪੀ. ਐਸ. ਐਲ. ਆਰ. ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਪਹਿਲਾਂ ਆਉ ਤੇ ਪਹਿਲਾਂ ਪਾਉ ਦੇ ਅਧਾਰ 'ਤੇ ਸਟਾਲਾਂ ਅਲਾਟ ਹੋ ਸਕਣ ।

Related Post