
ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਧਾਰਨ ਦੇ ਲਈ ਨਿਗਮ ਕਮਿਸ਼ਨਰ ਨੇ ਕੀਤੀ ਚੌਂਕਾਂ ਦੀ ਚੈਕਿੰਗ
- by Jasbeer Singh
- January 31, 2025

ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਧਾਰਨ ਦੇ ਲਈ ਨਿਗਮ ਕਮਿਸ਼ਨਰ ਨੇ ਕੀਤੀ ਚੌਂਕਾਂ ਦੀ ਚੈਕਿੰਗ ਕੂੜਾ ਨਾ ਚੁਕਣ ਵਾਲੀ ਕੰਪਨੀ ਦੇ ਅਧਿਕਾਰੀਆਂ ਨੂੰ ਸਖਤ ਝਾੜਾਂ ਪਟਿਆਲਾ : ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਕਮਰ ਕਸ ਲਈ ਹੈ । ਅੱਜ ਉਨ੍ਹਾ ਦੇ ਵਲੋ ਕਮਿਸ਼ਨਰ ਰਜਤ ਓਬਾਏ ਦੇ ਨਾਲ ਮੀਟਿੰਗ ਦੇ ਬਾਅਦ ਕਮਿਸ਼ਨਰ ਨੂੰ ਕੂੜੇ ਦੀ ਸ਼ਿਕਾਇਤਾਂ ਦਾ ਹਲ ਕਰਨ ਦੇ ਲਈ ਅਤੇ ਸ਼ਹਿਰ ਦੀ ਸਫਾਈ ਨੂੰ ਹੋਰ ਵਧੀਆ ਬਦਾਉਣ ਦੇ ਲਈ ਸ਼ਹਿਰ ਦੇ ਵੱਖ ਵੱਖ ਚੌਂਕਾਂ ਦੀ ਸਫਾਈ ਦੀ ਚੈਕਿੰਗ ਕੀਤੀ ਹੈ । ਬੀਤੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿਚ ਕੂੜੇ ਦੇ ਢੇਰ ਲਗੇ ਸਨ, ਜਿਸ ਕਾਰਨ ਲੋਕਾਂ ਦੀ ਸ਼ਿਕਾਇਤਾਂ ਮੇਅਰ ਅਤੇ ਕਮਿਸ਼ਨਰ ਦੋਵਾਂ ਦੇ ਕੋਲ ਜਾ ਰਹੀਆਂ ਸਨ । ਜਾਣਕਾਰੀ ਦੇ ਅਨੁਸਾਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਨੇ ਵੀਰਵਾਰ ਨੂੰ ਇਥੇ ਕ੍ਰਿਪਾਲ ਡੇਅਰੀ, ਅਨਾਰਦਾਨਾ ਚੌਂਕ, ਰਾਘੋਮਾਜਰਾ ਸਥਿਤ ਸਬਜੀ ਮੰਡੀ ਦੇ ਨੇੜੇ ਸਥਿਤ ਲਗੇ ਕੰਪੇਕਟਰ ਦੀ ਜਾਂਚ ਕਰਵਾਈ । ਇਸ ਦੌਰਾਨ ਕਮਿਸ਼ਨਰ ਨੇ ਨਿਗਮ ਦੀ ਹੈਲਥ ਬਰਾਂਚ ਦੇ ਅਧਿਕਾਰੀਆਂ ਨੂੰ ਨਿਰਦੇਸ ਦਿੰਤੇ ਕਿ ਸ਼ਹਿਰ ਦੇ ਕਿਸੇ ਵੀ ਹਿਸੇ ਵਿਚ ਕੂੜੇ ਦੇ ਢੇਰ ਨਹੀ ਹੋਣੇ ਚਾਹੀਦੇ। ਇਸ ਦੌਰਾਨ ਉਨ੍ਹਾ ਕੰਪਨੀ ਅਤੇ ਬਰਾਂਚ ਅਧਿਕਾਰੀਆਂ ਨੂੰ ਨਿਰਦੇਸ ਦਿਤੇ ਕਿ ਜਿਥੇ ਵੀ ਕੰਪੇਕਟਰ ਰਖੇ ਗਏ ਹਨ, ਉਥੇ ਇਕ ਕਰਮਚਾਰੀ ਨੂੰ ਤੈਨਾਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਕੰਪੇਕਟਰ ਦੇ ਲੇੜੇ ਸੜਕ 'ਤੇ ਕੂੜਾ ਸੁਟਣ ਤੋਂ ਰੋਕਿਆ ਜਾ ਸਕੇ । ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਨਿਗਮ ਦੇ ਨਿਰਦੇਸ਼ਾਂ ਨੂੰ ਨਹੀ ਮੰਨਦਾ ਤਾਂ ਉਸਦੇ ਖਿਲਾਫ ਸਖਤ ਕਾਰਵਾੲਂੀ ਵੀ ਕੀਤੀ ਜਾਨੀ ਚਾਹੀਦੀ ਹੈ, ਨਾਲ ਹੀ ਨਿਗਮ ਦੇ ਹੈਲਥ ਬਰਾਂਚ ਦੇ ਅਧਿਕਾਰੀਆਂ ਨੂੰ ਸ਼ਹਿਰ ਵਿਚ ਸਫਾਈ ਦਾ ਜਾਇਜਾ ਲੈਣ ਦੇ ਨਿਰਦੇਸ ਵੀ ਦਿਤੇ ਅਤੇ ਜਿਥੇ ਕਿਤੇ ਵੀ ਕੋਈ ਘਾਟ ਹੈ, ਉਹ ਤੁਰੰਤ ਸਫਾਈ ਕਰਵਾਉਣ ਲਈ ਕਿਹਾ । ਦਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਕੁੱਝ ਹਿਸਿਆਂ ਵਿਚ ਕੂੜੇ ਦੇ ਢੇਰ ਲਗ ਰਹੇ ਹਨ । ਕਾਰਨ ਇਹ ਹੈ ਕਿ ਇਨਾ ਕੂੜੇ ਦੇ ਢੇਰਾਂ ਨੂੰ ਚੁਕਣ ਦੀ ਜਿੰਮੇਵਾਰੀ ਇਕ ਕੰਪਨੀ ਨੂੰ ਦਿਤੀ ਹੈ ਪਰ ਕੰਪਨੀ ਨੂੰ ਕੂੜਾ ਚੁਕਣ ਵਾਲੇ ਦੋ ਕੰਪੇਕਅਰ, ਕਈ ਦਿਨਾਂ ਤੋਂ ਖਰਾਬ ਪਏ ਸਨ, ਜਿਸਦੇ ਚਲਦੇ ਸ਼ਹਿਰ ਦੇ ਹਿਸਿਆਂ ਵਿਚ ਕੂੜੇ ਦੇ ਢੇਰ ਲਗ ਰਹੇ ਸਨ । ਇਸ ਸਬੰਧੀ ਕਮਿਸਨਰ ਨਗਰ ਨਿਗਮ ਦੇ ਕੋਲ ਸ਼ਿਕਾਇਤਾਂ ਪੁੱਜਣ ਲਗੀਆਂ, ਜਿਸਦਾ ਨਗਰ ਨਿਗਮ ਕਮਿਸ.ਨਰ ਡਾ. ਰਜਤ ਓਬਰਾਏ ਨੇ ਵੀਰਵਾਰ ਨੂੰ ਸ਼ਹਿਰ ਦੀ ਵੱਖ ਵੱਖ ਥਾਵਾਂ ਦੀ ਚੈਕਿੰਗ ਵੀ ਕੀਤੀ । ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਅਸੀ ਵਚਨਬੱਧ : ਮੇਅਰ ਗੋਗੀਆ ਇਸ ਸਬੰਧੀ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਉਹ ਸ਼ਾਹੀ ਸ਼ਹਿਰ ਪਟਿਆਲਾ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਵਚਨਬਧ ਹਨ । ਉਨ੍ਹਾਂ ਕਿਹਾ ਕਿ ਕੁੱਝ ਸ਼ਿਕਾਇਤਾਂ ਆਉਣ 'ਤੇ ਹੀ ਉਨ੍ਹਾਂ ਨੇ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਹਿਦਾਇਤਾਂ ਕੀਤੀਆਂ ਹਨ, ਜੋ ਵੀ ਕੰਪਨੀ ਇਹ ਕਾਰਜ ਕਰ ਰਹੀ ਹੈ, ਉਸਦੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਸਮਸਿਆ ਨਾ ਆਵੇ । ਉਨ੍ਹਾ ਕਿਹਾ ਕਿ ਉਨਾਂ ਦੇ ਦਰਵਾਜੇ ਹਮੇਸਾ ਲੋਕਾਂ ਦੇ ਲਈ ਖੁਲੇ ਹਨ, ਕੋਈ ਵੀ ਵਿਅਕਤੀ ਕਿਸੇ ਵੀ ਸਮੇ ਆਪਣੀ ਸਮਸਿਆ ਲੈ ਕੇ ਆ ਸਕਦਾ ਹੈ, ਅਸੀ ਉਸਦਾ ਹਲ ਕਰਾਂਗੇ।
Related Post
Popular News
Hot Categories
Subscribe To Our Newsletter
No spam, notifications only about new products, updates.