post

Jasbeer Singh

(Chief Editor)

Patiala News

ਛਾਂਟੀ ਕੀਤੇ ਕਾਮਿਆ ਨੂੰ ਬਹਾਲ ਕਰਵਾਉਣ ਲਈ ਜੰਗਲਾਤ ਕਾਮਿਆਂ ਨੇ ਘੇਰਿਆ ਮੁੱਖ ਵਣਪਾਲ ਸਾਊਥ ਸਰਕਲ ਦਫ਼ਤਰ ਪਟਿਆਲਾ ਤੇ ਕੀਤੀ

post-img

ਛਾਂਟੀ ਕੀਤੇ ਕਾਮਿਆ ਨੂੰ ਬਹਾਲ ਕਰਵਾਉਣ ਲਈ ਜੰਗਲਾਤ ਕਾਮਿਆਂ ਨੇ ਘੇਰਿਆ ਮੁੱਖ ਵਣਪਾਲ ਸਾਊਥ ਸਰਕਲ ਦਫ਼ਤਰ ਪਟਿਆਲਾ ਤੇ ਕੀਤੀ ਰੋਡ ਜਾਮ ਪਟਿਆਲਾ () : ਛਾਂਟੀ ਕੀਤੇ ਗਏ ਜੰਗਲਾਤ ਵਰਕਰਾਂ ਨੂੰ ਬਹਾਲ ਕਰਵਾਉਣ ਲਈ ਅਤੇ ਕਾਮਿਆਂ ਦੀਆਂ ਰਹਿੰਦੀਆਂ ਤਨਖਾਹਾਂ ਦਿਵਾਉਣ ਲਈ ਜੰਗਲਾਤ ਵਰਕਰ ਯੂਨੀਅਨ ਪੰਜਾਬ ਜਿਲਾ ਪਟਿਆਲਾ ਵੱਲੋਂ ਮੁੱਖ ਵਣਪਾਲ ਸਾਊਥ ਦਫਤਰ ਪਟਿਆਲਾ ਅੱਗੇ ਜ਼ਿਲ੍ਹਾ ਪ੍ਰਧਨ ਸੇਰ ਸਿੰਘ ਤੇ ਜਸਵਿੰਦਰ ਸਿੰਘ ਸੌਜਾ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ ਧਰਨੇ ਦਾ ਮਾਹੌਲ ਉਦੋਂ ਹੋਰ ਗਰਮ ਹੋ ਗਿਆ ਜਦੋਂ ਅਧਿਕਾਰੀਆਂ ਵੱਲੋਂ ਜਥੇਬੰਦੀ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਬਜਾਏ ਸਾਰੇ ਅਧਿਕਾਰੀ ਦਫਤਰੋ ਟਲ ਗਏ ਜਿਸ ਤੋਂ ਭੜਕੇ ਕਾਮਿਆਂ ਨੇ ਦਫਤਰ ਦਾ ਘਿਰਾਓ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਘੰਟੇ ਦੇ ਅੰਦਰ ਮਸਲੇ ਦਾ ਹੱਲ ਨਾ ਕੀਤਾ ਤਾਂ ਸੜਕ ਜਾਮ ਕੀਤੀ ਜਾਵੇਗੀ। ਅਧਿਕਾਰੀਆਂ ਵਲੋਂ ਜਦੋਂ ਕੋਈ ਭਰੋਸਾ ਨਹੀਂ ਦਿੱਤਾ ਤਾਂ ਜੇਲ੍ਹ ਰੋਡ ਜਾਮ ਕਰ ਦਿੱਤੀ ਜਿਸ ਤੋਂ ਪ੍ਰਸ਼ਾਸਨ ਨੇ ਦਖਲ ਦੇ ਕੇ 17 ਜੁਲਾਈ ਨੂੰ ਡੀਐਫਓ ਤੋਂ ਮੀਟਿੰਗ ਦਾ ਸਮਾਂ ਦਵਾਇਆ ਅਤੇ ਰੇਂਜ ਅਫ਼ਸਰਾਂ ਨੇ 12/7/24 ਨੂੰ ਮੀਟਿੰਗ ਦਾ ਸਮਾਂ ਦਿੱਤਾ ਤੇ ਵਿਸ਼ਵਾਸ ਦਵਾਇਆ ਕਿ ਮੀਟਿੰਗਾਂ ਵਿੱਚ ਕਾਮਿਆ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਧਰਨੇ ਨੂੰ ਸੰਬੋਧਨ ਕਰਦਿਆਂ ਦੂਸਰੇ ਜਿਲਿਆਂ ਤੋਂ ਆਏ ਆਗੂ ਸਾਥੀ ਅਤੇ ਪੀ ਐਸ ਐਸ ਐਫ ਦੇ ਆਗੂ ਸਾਥੀਆਂ ਜਸਵੀਰ ਸਿੰਘ ਖੋਖਰ,ਸਤਨਾਮ ਸਿੰਘ ਸੰਗਰੂਰ, ਸਵਰਨ ਸਿੰਘ ਸੰਗਰੂਰ, ਨਾਥ ਸਿੰਘ ਸਮਾਣਾ, ਦਿਆਲ ਸਿੰਘ ਸਿੱਧੂ, ਬਬੂ ਮਾਨਸਾ, ਜਸਵਿੰਦਰ ਸਿੰਘ ਗਾਗਾ, ਰਵੀ ਲੁਧਿਆਣਾ, ਕਸ਼ਮੀਰ ਲਾਲ,ਆਦਿ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਧਿਕਾਰੀਆਂ ਨੇ ਟਾਲ ਮਟੋਲ ਦੀ ਨੀਤੀ ਛੱਡ ਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਜਿਲਾ ਪ੍ਰਸ਼ਾਸਨ ਦੀ ਹੋਵੇਗੀ ਉਨਾਂ ਪੰਜਾਬ ਦੀ ਆਪ ਸਰਕਾਰ ਦੀ ਵੀ ਜ਼ੋਰਦਾਰ ਨਿੰਦਾ ਕੀਤੀ ਜੋ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਹੋਂਦ ਚ ਆਈ ਸੀ ਪ੍ਰੰਤੂ ਸਰਕਾਰ ਚ ਆਉਣ ਤੋਂ ਬਾਅਦ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ 20-20 ਸਾਲਾਂ ਤੋਂ ਕੰਮ ਕਰ ਰਹੇ ਕਾਮੇ ਅੱਜ ਵੀ ਕੱਚੇ ਹਨ ਉਨਾਂ ਨੂੰ ਪੱਕੇ ਕਰਨ ਦੀ ਬਜਾਏ ਕਾਮਿਆਂ ਨੂੰ ਛਾਂਟੀ ਦੇ ਨੋਟਿਸ ਦਿੱਤੇ ਜਾ ਰਹੇ ਹਨ ਤਨਖਾਹਾਂ ਚ ਵਾਧਾ ਤਾਂ ਕੀ ਕਰਨਾ ਸੀ ਸਗੋਂ ਜੋ ਇਨਾਂ ਨੂੰ ਤਨਖਾਹਾਂ ਮਿਲਦੀਆਂ ਸਨ ਉਹ ਵੀ ਛੇ ਛੇ ਮਹੀਨੇ ਤੋਂ ਦਿੱਤੀਆਂ ਨਹੀਂ ਜਾ ਰਹੀਆਂ ਦੂਸਰੇ ਪਾਸੇ ਜੰਗਲਾਤ ਦੇ ਅਧਿਕਾਰੀ ਪਹਿਲਾਂ ਨਾਲੋਂ ਵੀ ਜਿਆਦਾ ਭ੍ਰਿਸ਼ਟਾਚਾਰ ਸਰਕਾਰ ਦੀ ਮਿਲੀ ਭੁਗਤ ਨਾਲ ਕਰ ਰਹੇ ਹਨ ਜਿਸ ਦਾ ਖਮਿਆਜਾ ਆਪ ਸਰਕਾਰ ਲੋਕ ਸਭਾ ਚੋਣਾਂ ਚ ਭੁਗਤ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਜੇਕਰ ਸਰਕਾਰ ਨੇ ਅਧਿਕਾਰੀਆਂ ਨੂੰ ਨੱਥ ਨਾ ਪਾਈ ਅਤੇ ਕੀਤੇ ਵਾਅਦੇ ਅਨੁਸਾਰ ਕੱਚੇ ਕਾਮੇ ਪੱਕੇ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਚ ਲੋਕ ਸਰਕਾਰ ਨੂੰ ਸਬਕ ਸਿਖਾਉਣਗੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਲੱਖਣ ਸਿੰਘ, ਅਮਨਦੀਪ ਸਿੰਘ, ਗੀਤ ਸਿੰਘ, ਸ਼ਿੰਦਰਪਾਲ ਆਸੇਮਾਜਰਾ ਅਤੇ ਰਾਮਪਾਲ ਮਾਨਸਾ ਹਰਜਿੰਦਰ ਸਿੰਘ ਆਦਿ ਆਗੂ ਸਾਥੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 12 ਤੇ 17 ਜੁਲਾਈ ਦੀ ਮੀਟਿੰਗ ਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਅਧਿਕਾਰੀਆਂ ਖਿਲਾਫ ਜੋਰਦਾਰ ਸੰਘਰਸ਼ ਕੀਤਾ ਜਾਵੇਗਾ।

Related Post