ਅੱਜ ਪੁਰੇ ਦੋ ਮਹੀਨੇ ਹੋ ਗਏ 14 ਸਾਲ ਦੀ ਨਬਾਲਿਗ ਬੱਚੀ ਪ੍ਰਾਚੀ ਨੂੰ ਪਟਿਆਲਾ ਤੋਂ ਲਾਪਤਾ ਹੋਈ ਨੂੰ
- by Jasbeer Singh
- December 10, 2024
ਅੱਜ ਪੁਰੇ ਦੋ ਮਹੀਨੇ ਹੋ ਗਏ 14 ਸਾਲ ਦੀ ਨਬਾਲਿਗ ਬੱਚੀ ਪ੍ਰਾਚੀ ਨੂੰ ਪਟਿਆਲਾ ਤੋਂ ਲਾਪਤਾ ਹੋਈ ਨੂੰ 10 ਅਕਤੂਬਰ 2024 ਨੂੰ ਲਾਪਤਾ ਹੋਈ ਸੀ ਪ੍ਰਾਚੀ ਅਜ 10 ਦਸੰਬਰ 2024 ਤਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਨਬਾਲਿਗ ਪ੍ਰਾਚੀ ਦੀ ਭਾਲ ਲਈ SIT ਬਨਾਉਣ ਦੀ ਅਪੀਲ ਪਟਿਆਲਾ : ਸੰਸਥਾ ਮਰੀਜ਼ ਮਿਤਰਾ ਵੈਲਫ਼ੇਅਰ ਆਰਗਨਾਈਜੇਸ਼ਨ ਪਟਿਆਲਾ ਵਲੋਂ 14 ਸਾਲਾਂ ਦੀ ਨਾਬਾਲਗ ਪ੍ਰਾਚੀ ਨੂੰ ਲੱਭਣ ਲਈ ਦਿਨ ਰਾਤ ਇੱਕ ਕਰਨ ਦੇ ਬਾਵਜੂਦ ਵੀ ਅਜ ਦੋ ਮਹੀਨੇ ਬੀਤਨ ਤੇ ਕੋਈ ਸੁਰਾਗ ਨਹੀਂ ਮਿਲ ਸਕਿਆ । ਟੀਮ ਮਰੀਜ਼ ਮਿਤਰਾ ਵਲੋਂ ਪ੍ਰਾਚੀ ਨੂੰ ਲੱਭਣ ਲਈ ਵਿਸ਼ੇਸ਼ ਤੌਰ ਤੇ ਜਲੰਧਰ ਤੇ ਰਾਜਪੁਰਾ ਪਹੁੰਚ ਕੇ ਭਾਲ ਕਿਤੀ ਗਈ ਉਥੇ ਮੇਨ ਮੇਨ ਥਾਵਾਂ ਤੇ ਗੁਮਸ਼ੁਦਾ ਦੇ ਪੋਸਟਰ ਲਗਾਏ ਗਏ। ਮਰੀਜ਼ ਮਿਤਰਾ ਦੀ ਸਹਿਯੋਗੀ ਸੰਸਥਾਵਾਂ ਵਲੋਂ ਅੰਬਾਲਾ, ਯਮੁਨਾਨਗਰ, ਜਗਾਧਰੀ, ਚੰਡੀਗੜ੍ਹ, ਮੋਹਾਲੀ, ਚੀਕਾ, ਕੈਥਲ, ਅਮ੍ਰਿਤਸਰ, ਕਾਂਗੜਾ, ਹਨੁਮਾਨ ਗੜ ਤਕ ਸ਼ਹਿਰਾਂ ਵਿੱਚ ਪੋਸਟਰ ਆਦਿ ਲਗਾ ਕੇ ਭਾਲ ਜਾਰੀ ਹੈ । ਇਸ ਮੌਕੇ ਮਰੀਜ਼ ਮਿਤਰਾ ਪ੍ਰਧਾਨ ਗੁਰਮੁਖ ਗੁਰੂ ਨੇ ਦੱਸਿਆ ਕਿ ਸ਼ਹਿਰ ਦੇ ਗੋਬਿੰਦ ਬਾਗ ਦੀ ਰਹਿਣ ਵਾਲੀ 14 ਸਾਲਾ ਨਬਾਲਿਗ ਪ੍ਰਾਚੀ ਦਾ ਅਜ ਦੋ ਮਹੀਨੇ ਦਿਨ ਬੀਤ ਜਾਣ 'ਤੇ ਵੀ ਸੁਰਾਗ ਨਹੀਂ ਲੱਗ ਸਕਿਆ ।ਇਸ ਮਾਮਲੇ ਦੀ ਵਿਚ ਮਰੀਜ਼ ਮਿੱਤਰ ਵੈਲਫੇਅਰ ਆਰਗੇਨਾਈਜੇਸ਼ਨ ਨੂੰ ਉਤਰੀ ਭਾਰਤ ਦੀਆਂ ਸੰਸਥਾਵਾਂ ਸਾਥ ਤੇ ਸਹਿਯੋਗ ਦੇ ਰਹੀਆਂ ਹਨ ਪਰ ਪ੍ਰਾਚੀ ਵਾਰੇ ਕੋਈ ਸੁਰਾਗ ਨਹੀਂ ਮਿਲ ਰਿਹਾ । ਇਸ ਮਾਮਲੇ ਵਿੱਚ ਮਰੀਜ਼ ਮਿੱਤਰਾ ਦੇ ਮੁਖੀ ਗੁਰਮੁੱਖ ਸਿੰਘ ਗੁਰੂ ਵਲੋਂ ਵਾਰ ਵਾਰ ਐਸ ਐੱਸ.ਪੀ. ਪਟਿਆਲਾ ਡਾ ਨਾਨਕ ਸਿੰਘ ਤੋਂ ਲੜਕੀ ਦੀ ਭਾਲ ਕਰਨ ਲਈ SIT ਬਨਾਉਣ ਦੀ ਮੰਗ ਕੀਤੀ ਜਾ ਰਹੀ ਹੈ। ਐਸ. ਐੱਸ. ਪੀ. ਸਾਹਿਬ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰਨ ਅਤੇ ਇਸ ਮਾਮਲੇ ਵਿੱਚ ਮਦਦ ਲਈ IT ਮਾਹਿਰਾਂ ਅਤੇ ਸਾਈਬਰ ਕ੍ਰਾਈਮ ਸੈੱਲ ਕੋਲ ਲੇਣ ਇਸ ਨਾਲ ਸ਼ੱਕ ਦੇ ਘੇਰੇ ਵਿੱਚ ਆਏ ਵਿਅਕਤੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇਗੀ । ਉਨ੍ਹਾਂ ਕਿਹਾ ਕਿ ਅਫਸੋਸ ਹੈ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ । ਉਹਨਾਂ ਦੀ ਸੰਸਥਾ ਖੁਦ ਲੜਕੀ ਦੀ ਭਾਲ 'ਚ ਲੱਗੀ ਹੋਈ ਹੈ । ਇਸ ਕਾਰਨ ਉਨ੍ਹਾਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਾਪਤਾ ਹੋਈ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ । ਗੁਰਮੁੱਖ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਵਰਿੰਦਰਾ ਸ਼ਰਮਾ ਅਤੇ ਪੂਰੇ ਪਰਿਵਾਰ ਦਾ ਬੁਰਾ ਹਾਲ ਹੈ । ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਇਹ ਨਹੀਂ ਪਤਾ ਕਿ ਲੜਕੀ ਕਿੱਥੇ ਗਈ ਤੇ ਕੌਣ ਲੈ ਗਿਆ। ਬੱਚੀ ਹੋਣ ਕਾਰਨ ਬੱਚੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ । ਉਸ ਨੂੰ ਇਸ ਮਾਮਲੇ ਵਿੱਚ ਦੇਸ਼ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਰੋਂਦੇ ਮਾਪਿਆਂ ਦੀ ਮਦਦ ਕੀਤੀ ਜਾ ਸਕੇ ਅਤੇ ਨਾਬਾਲਗ ਲੜਕੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਈ ਜਾ ਸਕੇ । ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 10 ਹਜ਼ਾਰ ਤੋਂ ਵੱਧ ਪੋਸਟਰ ਛਪਕਾ ਕੇ ਵਖ ਵਖ ਸ਼ਹਿਰਾਂ ਵਿੱਚ ਵੰਡੇ ਜਾ ਚੁੱਕੇ ਹਨ ਅਤੇ ਇਨ੍ਹਾਂ ਨੂੰ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਵਿੱਚ ਅਹਿਮ ਥਾਵਾਂ ’ਤੇ ਪਹੁੰਚਾਂ ਕੇ ਚਿਪਕਾ ਦਿਤਾ ਗਿਆ ਹੈ । ਵਰਣਨਯੋਗ ਹੈ ਕਿ ਪ੍ਰਾਚੀ 10 ਅਕਤੂਬਰ 2024 ਤੋਂ ਲਾਪਤਾ ਹੈ ਜਿਸ ਦਾ ਹੁਣ ਤੱਕ ਕੁਝ ਵੀ ਅਤਾ ਪਤਾ ਨਹੀਂ ਲਗ ਰਿਹਾ । ਅੱਜ ਇਸ ਮੁੱਦੇ ਤੇ ਮਰੀਜ਼ ਮਿਤਰਾ ਵਲੋਂ ਇਕ ਵਿਸ਼ੇਸ਼ ਬੈਠਕ ਸਨੋਰੀ ਅੱਡਾ ਪਟਿਆਲਾ ਵਿਖੇ ਕੀਤਾ ਗਈ ਹੈ ਤੇ ਪਟਿਆਲਾ ਪੰਜਾਬ ਦੀਆਂ ਸਭ ਸਮਾਜਿਕ ਸੰਸਥਾਵਾਂ ਤੋਂ ਸਾਥ ਤੇ ਸਹਿਯੋਗ ਮੰਗਿਆ ਗਿਆ ਹੈ । ਇਸ ਮੌਕੇ ਗੁਰਮੁਖ ਗੁਰੂ, ਵਿਕਰਮ ਸ਼ਰਮਾ, ਕੁਲਵਿੰਦਰ ਸਿੰਘ, ਨੈਨਾ, ਨੀਕੀਤਾ, ਰਮਨ ਸ਼ਰਮਾ, ਹਰਿੰਦਰ ਸਿੰਘ, ਰਵਿ ਯਾਦਵ, ਵਿਕਾਸ ਜਿੰਦਲ, ਨਰੇਸ਼, ਬਿੱਟੂ ਕੁਮਾਰ, ਕਾਲਾ ਆਦਿ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.