post

Jasbeer Singh

(Chief Editor)

Patiala News

ਸੁਰੱਖਿਅਤ ਭਵਿੱਖ ਲਈ ਟਰੇਫਿਕ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਜ਼ਰੂਰੀ- ਸਬ ਇੰਸਪੈਕਟਰ ਅਜੀਤ ਕੌਰ

post-img

ਸੁਰੱਖਿਅਤ ਭਵਿੱਖ ਲਈ ਟਰੇਫਿਕ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਜ਼ਰੂਰੀ- ਸਬ ਇੰਸਪੈਕਟਰ ਅਜੀਤ ਕੌਰ ਪਟਿਆਲਾ, 26 ਮਈ : ਪੰਜਾਬ ਸਰਕਾਰ , ਡਿਪਟੀ ਕਮਿਸ਼ਨਰ ਅਤੇ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਫਰਜ਼ਾਂ, ਨਸ਼ਿਆਂ, ਅਪਰਾਧਾਂ, ਕਿਡਨੈਪਿੰਗ ਅਤੇ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਦੀ ਜਾਣਕਾਰੀ ਦੇਣ ਅਤੇ ਨੋਜਵਾਨਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿੱਚ ਆਵਾਜਾਈ ਸਿੱਖਿਆ ਸੈਲ ਦੇ ਸਬ ਇੰਸਪੈਕਟਰ ਅਜੀਤ ਕੌਰ ਅਤੇ ਏ ਐਸ ਆਈ ਰਾਮ ਸਰਨ ਵਲੋਂ ਗ੍ਰੀਨਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਨ੍ਹਾਂ ਵਿਸ਼ਿਆਂ ਬਾਰੇ ਜਾਗਰੂਕ ਕਰਨ ਲਈ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਏ। ਲਾਪਰਵਾਹੀਆਂ, ਕਾਹਲੀ, ਤੇਜ਼ੀ, ਆਵਾਜਾਈ ਅਤੇ ਸੇਫਟੀ ਦੇ ਨਿਯਮਾਂ ਕਾਨੂੰਨਾਂ ਦੀ ਉਲੰਘਣਾ ਕਰਨ ਕਰਕੇ, ਦੇਸ਼ ਵਿੱਚ ਲੱਖਾਂ ਲੋਕਾਂ ਦੀਆ ਮੌਤਾਂ ਹੋ ਰਹੀਆਂ ਅਤੇ ਲੱਖਾਂ ਹੀ ਅਪਾਹਜ ਹੋ ਰਹੇ ਹਨ । ਵਿਦਿਆਰਥੀਆਂ ਦੀ ਸੁਰੱਖਿਆ, ਟ੍ਰੇਨਿੰਗ ਹਿੱਤ ਸਕੂਲਾਂ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਕਮੇਟੀਆਂ ਬਣਾਈਆਂ ਹਨ। ਜਿਸ ਹਿੱਤ ਸਕੂਲਾਂ ਵਲੋਂ ਬੱਚਿਆਂ ਅਤੇ ਸਟਾਫ ਮੈਂਬਰਾਂ ਨੂੰ ਟਰੇਫਿਕ, ਫਸਟ ਏਡ, ਸੀ ਪੀ ਆਰ ਅਤੇ ਫਾਇਰ ਸੇਫਟੀ ਬਾਰੇ ਟ੍ਰੇਨਿੰਗ ਕਰਵਾਈਆਂ ਜਾ ਰਹੀਆਂ ਹਨ। ਕੁਝ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਹੁਤ ਵਧੀਆ ਜਾਣਕਾਰੀ ਪਹਿਲਾਂ ਤੋਂ ਹੀ ਹੁੰਦੀ ਹੈ। ਜ਼ੋ ਸਮੇਂ ਸਮੇਂ ਟਰੇਫਿਕ ਫਸਟ ਏਡ ਫਾਇਰ ਸੇਫਟੀ ਟ੍ਰੇਨਿੰਗ ਕਰਵਾਉਂਦੇ ਹਨ।ਬੱਚਿਆਂ ਨੇ ਟਰੇਫਿਕ ਨਿਯਮਾਂ, ਕਾਨੂੰਨਾਂ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੇ ਨਾਲ ਹੱਥਾਂ ਨਾਲ ਕੀਤੇ ਜਾਣ ਵਾਲੇ ਟਰੇਫਿਕ ਇਸ਼ਾਰਿਆਂ ਦੇ ਪ੍ਰਦਰਸ਼ਨ ਕੀਤੇ। ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਜੀ ਵਲੋਂ ਸਮੇਂ ਸਮੇਂ ਸ਼੍ਰੀ ਕਾਕਾ ਰਾਮ ਵਰਮਾ ਅਤੇ ਦੂਜੇ ਵਿਸ਼ਾ ਮਾਹਿਰਾਂ ਰਾਹੀਂ, ਸਬੰਧਤ ਵਿਸ਼ਿਆਂ ਬਾਰੇ ਜਾਣਕਾਰੀਆ ਦਿਲਵਾਈਆਂ ਜਾਂਦੀਆਂ ਹਨ। ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਟਰੇਫਿਕ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਹੀ ਭਵਿੱਖ ਵਿੱਚ ਹਾਦਸੇ ਘਟਾਉਣ ਕੀਮਤੀ ਜਾਨਾਂ, ਪ੍ਰਾਪਰਟੀਆਂ ਨੂੰ ਬਚਾਉਣ ਲਈ ਮਦਦਗਾਰ ਸਾਬਤ ਹੋ ਰਹੀਆਂ ਹਨ। ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਗੁਣਕਾਰੀ ਪੜ੍ਹਾਈ ਦੇ ਨਾਲ ਬੱਚਿਆਂ ਦੀ ਸਿਹਤ, ਤਦੰਰੁਸਤੀ, ਅਰੋਗਤਾ, ਸੁਰੱਖਿਆ, ਸੰਸਕਾਰਾਂ, ਅਨੁਸਾਸਨ, ਚੰਗੇ ਆਚਰਣ ਹਿੱਤ, ਮਾਪਿਆਂ ਦੇ ਸਹਿਯੋਗ ਨਾਲ ਵੱਧ ਯਤਨ ਕੀਤੇ ਜਾ ਰਹੇ ਹਨ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ।

Related Post