
ਟ੍ਰੈਫਿਕ ਮਾਰਸ਼ਨ ਦੀਪਕ ਚਾਵਲਾ ਵੱਲੋਂ ਨਵ ਨਿਯੁੱਕਤ ਐਸਐਸਪੀ ਨਾਨਕ ਸਿੰਘ ਦਾ ਸਨਮਾਨ
- by Jasbeer Singh
- August 9, 2024

ਟ੍ਰੈਫਿਕ ਮਾਰਸ਼ਨ ਦੀਪਕ ਚਾਵਲਾ ਵੱਲੋਂ ਨਵ ਨਿਯੁੱਕਤ ਐਸਐਸਪੀ ਨਾਨਕ ਸਿੰਘ ਦਾ ਸਨਮਾਨ ਰਾਜਪੁਰਾ, 9 ਅਗਸਤ () ਰਾਜਪੁਰਾ ਵਸਨੀਕ ਉਘੇ ਸਮਾਜਸੇਵੀ ਅਤੇ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਨਵ ਨਿਯੁੱਕਤ ਐਸਐਸਪੀ ਨਾਨਕ ਸਿੰਘ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ। ਟ੍ਰੈਫਿਕ ਮਾਰਸ਼ਲ ਚਾਵਲਾ ਨੇ ਦੱਸਿਆ ਕਿ ਐਸਐਸਪੀ ਨਾਨਕ ਸਿੰਘ ਬਹੁਤ ਹੀ ਮਿਹਨਤੀ ਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ। ਜਿਥੇ ਪੁਲਿਸ ਵਿਭਾਗ ਵਿੱਚ ਉਹ ਆਪਣੀਆਂ ਬਿਹਤਰੀਨ ਸੇਵਾਵਾਂ ਕਰਕੇ ਜਾਣੇ ਜਾਂਦੇ ਹਨ ਉਥੇ ਜ਼ਿਲ੍ਹਾ ਪਟਿਆਲਾ ਅੰਦਰ ਲਾਅ ਐਡ ਆਰਡਰ ਦੀ ਸਥਿੱਤੀ ਨੂੰ ਮੇਨਟੇਨ ਕਰਨ ਵਿੱਚ ਪੂਰੀ ਮੁਹਾਰਤ ਰੱਖਦੇ ਹੋਏ। ਜਿਸਦੇ ਚਲਦਿਆਂ ਉਨ੍ਹਾਂ ਵੱਲੋਂ ਐਸਐਸਪੀ ਨਾਨਕ ਸਿੰਘ ਦਾ ਪਟਿਆਲਾ ਵਿਖੇ ਅਹੁੱਦਾ ਸੰਭਾਲਣ ਉਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਐਸਐਸਪੀ ਨਾਨਕ ਸਿੰਘ ਨੇ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ ਦਾ ਦਿੱਤੇ ਗਏ ਮਾਨ ਸਨਮਾਨ ਬਦਲੇ ਧੰਨਵਾਦ ਕੀਤਾ ਅਤੇ ਉਸ ਵੱਲੋਂ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਸਹਿਯੋਗ ਨਾਲ ਨਵੇਂ ਬਣਾਏ ਗਏ ਆਵਾਜਾਈ ਕਾਨੂੰਨ ਸਬੰਧੀ ਸਕੂਲਾਂ ਵਿੱਚ ਲਗਾਏ ਜਾ ਰਹੇ ਜਾਗਰੂਕਤਾ ਸੈਮੀਨਾਰ ਸਮੇਤ ਹੋਰਨਾਂ ਆਵਾਜਾਈ ਵਿੱਚ ਸੁਧਾਰ ਵਰਗੇ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ।