
Patiala News
0
ਟ੍ਰੈਫਿਕ ਪੁਲਸ ਨਾਭਾ ਨੇ ਕੱਟੇ ਪਟਾਕੇ ਵਾਲੇ ਬੁਲਟਾ ਤੇ ਟ੍ਰਿਪਲ ਸਵਾਰੀ ਵਾਹਨਾਂ ਦੇ ਚਲਾਨ
- by Jasbeer Singh
- June 3, 2025

ਟ੍ਰੈਫਿਕ ਪੁਲਸ ਨਾਭਾ ਨੇ ਕੱਟੇ ਪਟਾਕੇ ਵਾਲੇ ਬੁਲਟਾ ਤੇ ਟ੍ਰਿਪਲ ਸਵਾਰੀ ਵਾਹਨਾਂ ਦੇ ਚਲਾਨ ਨਾਭਾ 3 ਜੂਨ : ਐਸ ਐਸ ਪੀ ਪਟਿਆਲਾ ਦੀਆਂ ਹਦਾਇਤਾਂ ਤੇ ਟ੍ਰੈਫਿਕ ਸੰਚਾਰੂ ਢੰਗ ਨਾਲ ਚਲਾਉਣ ਨੂੰ ਮੁੱਖ ਰੱਖਦਿਆਂ ਟ੍ਰੈਫਿਕ ਪੁਲਸ ਨਾਭਾ ਵਲੋਂ ਇੰਚਾਰਜ ਬਲਵਿੰਦਰ ਸਿੰਘ ਦੀ ਅਗਵਾਈ ਚ ਪਟਾਕੇ ਪਾਉਣ ਵਾਲੇ ਸਲੰਸਰ ਵਾਲੇ ਬੁਲਟ ਮੋਟਰਸਾਇਕਲਾਂ ਅਤੇ ਟ੍ਰਿਪਲ ਸਵਾਰੀ ਵਾਹਨਾਂ ਦਾ ਚਲਾਨ ਕੱਟੇ ਗਏ ਇਸ ਮੋਕੇ ਇੰਚਾਰਜ ਬਲਵਿੰਦਰ ਸਿੰਘ ਨੇ ਕਿਹਾ ਟ੍ਰੈਫਿਕ ਨਿਯਮਾਂ ਚ ਕੁਤਾਹੀ ਕਰਨ ਵਾਲਿਆਂ ਨਾਲ ਕੋਈ ਸਮਝੋਤਾ ਨਹੀਂ ਕਿਉਂਕਿ ਇਨਸਾਨ ਦੀ ਜਾਨ ਬਹੁਤ ਕੀਮਤੀ ਹੈ ਜੇਕਰ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਸੜਕ ਹਾਦਸੇ ਵਾਪਰ ਸਕਦੇ ਹਨ ਜਿਸ ਨਾਲ ਕਈ ਵਾਰ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ ਇਸ ਮੋਕੇ ਉਨਾ ਨਾਲ ਏ ਐਸ ਆਈ ਹਰਦੀਪ ਸਿੰਘ ,ਸਤਗੁਰ ਸਿੰਘ ਤੇ ਹੋਰ ਟ੍ਰੈਫਿਕ ਮੂਲਾਜਮ ਮੋਜੂਦ ਸਨ