post

Jasbeer Singh

(Chief Editor)

Patiala News

ਬਰਸਾਤਾਂ ਦੌਰਾਨ ਕੀੜੇ ਮਕੌੜਿਆ ਸੱਪਾਂ ਅਤੇ ਹੜਾਂ ਤੋਂ ਬਚਣ ਲਈ ਟ੍ਰੇਨਿੰਗ ਅਤੇ ਸਾਵਧਾਨੀਆਂ ਦਸੀਆਂ : ਕਾਕਾ ਰਾਮ ਵਰਮਾ

post-img

ਬਰਸਾਤਾਂ ਦੌਰਾਨ ਕੀੜੇ ਮਕੌੜਿਆ ਸੱਪਾਂ ਅਤੇ ਹੜਾਂ ਤੋਂ ਬਚਣ ਲਈ ਟ੍ਰੇਨਿੰਗ ਅਤੇ ਸਾਵਧਾਨੀਆਂ ਦਸੀਆਂ : ਕਾਕਾ ਰਾਮ ਵਰਮਾ ਇਸ ਸਮੇਂ ਦੇਸ਼ ਅਤੇ ਪੰਜਾਬ ਵਿੱਚ ਭਾਰੀ ਬਰਸਾਤਾਂ ਹੋਣ ਕਾਰਨ, ਅਨੇਕਾਂ ਹਾਦਸੇ, ਦੁਰਘਟਨਾਵਾਂ ਅਤੇ ਬਿਮਾਰੀਆਂ ਵੱਧ ਰਹੀਆਂ ਹਨ ਪਰ ਆਪਣੇ, ਆਪਣੇ ਘਰ ਪਰਿਵਾਰ ਮਹੱਲੇ ਨੂੰ ਬਚਾਉਣ ਲਈ ਅਤੇ ਪੀੜਤਾਂ ਨੂੰ ਡੁੱਬਣ ਦਾ ਜ਼ਹਿਰੀਲੇ ਕੀੜੇ ਮਕੌੜਿਆ ਤੋਂ ਬਚਣ ਲਈ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਸਾਨੂੰ ਤਿਆਰ ਹੋਣਾ ਚਾਹੀਦਾ ਹੈ ਇਹ ਜਾਣਕਾਰੀ ਸ਼੍ਰੀ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ ਵਲੋਂ ਸਕੂਲਾਂ ਵਿਖੇ ਵਿਦਿਆਰਥੀਆਂ ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਘਰ ਪਰਿਵਾਰਾਂ ਮਹੱਲਿਆਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿੱਚ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੜਾਂ ਦੌਰਾਨ ਡੁਬਦੇ ਲੋਕਾਂ ਨੂੰ ਰਸੀਆ, ਪੱਗੜੀਆਂ, ਚੂਨੀਆਂ, ਟਾਹਣੀਆਂ ਆਦਿ ਨਾਲ ਰੈਸਕਿਯੂ ਕਰਨ, ਉਨ੍ਹਾਂ ਦੀ ਸਾਹ ਨਾਲੀਆਂ ਵਿਚੋਂ ਪਾਣੀ ਬਾਹਰ ਕੱਢਣ ਲਈ ਵੈਟੀਲੈਟਰ ਅਤੇ ਸੈਫਰ ਬਣਾਉਟੀ ਸਾਹ ਕਿਰਿਆ ਕਰਨ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਬਰਸਾਤਾਂ ਕਾਰਨ ਸੱਪ, ਬਿੱਛੂ ਅਤੇ ਦੂਸਰੇ ਕੀੜੇ, ਮਕੌੜੇ, ਘਰਾਂ, ਕਲਾਸਾਂ ਪਾਰਕਾਂ ਅਤੇ ਗੱਡੀਆਂ ਵਿੱਚ ਆ ਰਹੇ ਹਨ। ਉਹ ਕਪੜਿਆਂ, ਬੂਟਾਂ, ਸਕੂਲ ਬਸਤਿਆਂ, ਅਲਮਾਰੀਆਂ ਮੰਜਿਆਂ ਹੇਠਾਂ ਲੁਕ ਜਾਂਦੇ ਹਨ ਅਤੇ ਖ਼ਤਰਾ ਦੇਖਦੇ ਹੋਏ ਕੱਟ ਲੈਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਘਾਤਕ ਕੀੜੇ ਮਕੌੜੇ ਸੱਪਾਂ, ਬਿੱਛੂਆਂ ਆਦਿ ਦੇ ਡੰਗ ਮਾਰਨ ਕਾਰਨ ਮੌਤਾਂ ਵੀ ਹੋ ਰਹੀਆਂ ਹਨ। ਸ਼੍ਰੀ ਕਾਕਾ ਰਾਮ ਵਰਮਾ ਨੇ ਸੱਪ, ਬਿੱਛੂ ਕੀੜੇ ਮਕੌੜਿਆ ਦੇ ਕੱਟਣ ਸਮੇਂ ਫ਼ਸਟ ਏਡ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਰਸਾਤਾਂ ਅਤੇ ਖ਼ੜੇ ਪਾਣੀ ਕਾਰਨ ਬਿਜਲੀ ਕਰੰਟ ਲਗਦੇ ਹਨ। ਬਰਸਾਤ ਦੌਰਾਨ ਮੌਬਾਇਲ ਦੀ ਵਰਤੋਂ ਕਰਨ, ਕਰਕੇ ਅਸਮਾਨੀ ਬਿਜਲੀ ਇਨਸਾਨਾਂ ਨੂੰ ਤਬਾਹ ਕਰ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬਰਸਾਤਾਂ ਵਿੱਚ ਸੁੱਕੇ ਦਰਖਤਾਂ, ਟਰਾਂਸਫਾਰਮਰਾਂ, ਪੁੱਲਾਂ, ਅੱਡਰ ਪਾਸ, ਕੱਚੇ ਪੁਰਾਣੇ ਮਕਾਨਾਂ, ਪਾਣੀ ਭਰੇ ਖੱਡਿਆ ਤੋਂ ਬਚਣਾ ਚਾਹੀਦਾ ਹੈ। ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ, ਕੋਆਰਡੀਨੇਟਰ ਨਾਰੇਸ ਕੁਮਾਰੀ, ਐਨ ਐਸ ਐਸ ਅਧਿਆਪਕ, ਰਾਵਿੰਦਰ ਕੋਰ,ਸਕਾਉਟ ਗਾਈਡਜ਼ ਅਧਿਆਪਕ ਦੀਪਕ ਸੋਨੀ ਅਤੇ ਅਧਿਆਪਕਾਂ ਨੇ ਸ਼੍ਰੀ ਕਾਕਾ ਰਾਮ ਵਰਮਾ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਜੀਵਨ ਬਚਾਓ ਜਾਣਕਾਰੀ ਹਰ ਘਰ, ਪਰਿਵਾਰ, ਮਹੱਲੇ ਪਿੰਡਾਂ ਤੱਕ ਭੇਜਣ ਦੀ ਕੋਸ਼ਿਸ਼ਾਂ ਕੀਤੀਆਂ ਜਾਣ।

Related Post