post

Jasbeer Singh

(Chief Editor)

Patiala News

ਅੱਗਾਂ ਤੋਂ ਜਾਨੀ ਮਾਲੀ ਨੁਕਸ਼ਾਨ ਰੋਕਣ ਲਈ ਟ੍ਰੇਨਿੰਗ ਅਭਿਆਸ ਜ਼ਰੂਰੀ : ਕਾਕਾ ਰਾਮ ਵਰਮਾ

post-img

ਅੱਗਾਂ ਤੋਂ ਜਾਨੀ ਮਾਲੀ ਨੁਕਸ਼ਾਨ ਰੋਕਣ ਲਈ ਟ੍ਰੇਨਿੰਗ ਅਭਿਆਸ ਜ਼ਰੂਰੀ : ਕਾਕਾ ਰਾਮ ਵਰਮਾ ਪਟਿਆਲਾ : ਅਮਰੀਕਾ ਵਿਖੇ ਛੋਟੀ ਜਿਹੀ ਚੰਗਿਆੜੀ ਕਾਰਨ ਫੈਲੀ ਅੱਗ ਨੇ ਕਰੋੜਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਅਤੇ ਤਬਾਹੀ ਅਜੇ ਵੀ ਹਰ ਵੇਲੇ ਵਧਦੀ ਜਾ ਰਹੀ ਹੈ । ਕੀ ਪੰਜਾਬ ਦੀਆਂ ਇਮਾਰਤਾਂ, ਵਿਉਪਾਰਕ ਅਦਾਰੇ, ਗੱਡੀਆਂ, ਘਰ ਪਰਿਵਾਰ ਅਤੇ ਫੈਕਟਰੀਆਂ, ਕਾਰਖਾਨੇ, ਹੋਟਲ ਢਾਬੇ ਅਤੇ ਪੈਟਰੋਲ ਪੰਪ, ਇਸ ਤਰ੍ਹਾਂ ਦੀ ਭਿਆਨਕ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਦਾ ਸਾਮਣਾ ਕਰਨ ਲਈ ਅਤੇ ਅੱਗਾਂ ਨੂੰ ਫੈਲਣ ਤੋਂ ਰੋਕਣ ਲਈ ਤਿਆਰ ਨਹੀਂ ਹਨ, ਇਹ ਡਰ ਲੈ ਕੇ, ਪਟਿਆਲਾ ਦੀ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਜੀ, ਡਿਜ਼ਾਸਟਰ ਮੈਨੇਜਮੈਂਟ ਮੰਤਰੀ, ਚੀਫ਼ ਸੈਕਟਰੀ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜਕੇ ਬੇਨਤੀ ਕੀਤੀ ਕਿ ਪੰਜਾਬ ਵਿੱਚ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਕਾਰਨ ਹਰਰੋਜ ਸੈਂਕੜੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ ਕਿਉਂਕਿ ਲੋਕਾਂ ਨੂੰ ਬਚਪਨ ਜਵਾਨੀ ਅਤੇ ਨੋਕਰੀਆ ਦੌਰਾਨ ਕਦੇ ਵੀ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਬਾਰੇ ਟ੍ਰੇਨਿੰਗਾਂ ਅਭਿਆਸ ਮੌਕ ਡਰਿੱਲਾਂ ਕਰਵਾਕੇ ਬਚਾਉ ਮਦਦ ਲਈ ਲਈ ਤਿਆਰ ਨਹੀਂ ਕੀਤਾ ਗਿਆ । ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਿਥੇ ਸਿਖਿਆ ਸੰਸਥਾਵਾਂ, ਮੈਡੀਕਲ ਕਾਲਜ ਦੇ ਵਿਦਿਆਰਥੀਆਂ, ਫੈਕਟਰੀਆਂ, ਹਸਪਤਾਲਾਂ ਆਦਿ ਵਿਖੇ ਫਸਟ ਏਡ ਸੀ. ਪੀ. ਆਰ. ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ ਅਤੇ ਕੁਝ ਸਿਖਿਆ ਸੰਸਥਾਵਾਂ ਅਤੇ ਹਸਪਤਾਲਾਂ ਵਿਖੇ ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕਟ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਥੇ 10 ਪ੍ਰਕਾਰ ਦੀਆਂ ਟੀਮਾਂ ਬਣਾਕੇ, ਮੌਕ ਡਰਿੱਲਾਂ ਵੀ ਕਰਵਾਈਆਂ ਹਨ । ਕਾਕਾ ਰਾਮ ਵਰਮਾ ਨੇ ਦੱਸਿਆ ਕਿ ਅੱਗ, ਛੋਟੀ ਜਿਹੀ ਚੰਗਿਆੜੀ ਕਾਰਨ ਪੈਦਾ ਹੁੰਦੀ, ਜਿਸ ਨੂੰ ਮੌਕੇ ਤੇ, ਜੇਕਰ ਲੋਕਾਂ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਉਨ੍ਹਾਂ ਵਲੋਂ ਪਾਣੀ ਦੀ ਬਾਲਟੀ, ਮਿੱਟੀ ਜਾਂ ਅੱਗ ਨੂੰ ਭੁੱਖਾ ਮਾਰਕੇ ਬੁਝਾਇਆ ਜਾ ਸਕਦਾ ਹੈ । ਮੌਕੇ ਤੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕਰਕੇ ਵੀ ਅੱਗਾਂ ਨੂੰ ਕਾਬੂ ਕੀਤਾ ਜਾਂ ਸਕਦਾ ਹੈ। ਪਰ ਦੁੱਖ ਦੀ ਗੱਲ ਹੈ ਕਿ 90 ਪ੍ਰਤੀਸ਼ਤ ਵਿਦਿਆਰਥੀਆਂ, ਅਧਿਆਪਕਾਂ, ਪੁਲਸ ਫੈਕਟਰੀ ਕਰਮਚਾਰੀਆਂ, ਐਨ. ਐਸ. ਐਸ. ਵੰਲਟੀਅਰਾਂ, ਐਨ. ਸੀ. ਸੀ. ਕੇਡਿਟਜ ਨੂੰ ਅੱਗਾਂ ਦੀ ਕਿਸਮਾਂ, ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਬਾਰੇ ਕਦੇ ਵੀ ਟ੍ਰੇਨਿੰਗ ਨਹੀਂ ਕਰਵਾਈਆਂ ਜਾਂਦੀਆਂ, ਜਦਕਿ ਹਰ ਸੰਸਥਾ ਇਮਾਰਤ, ਗੱਡੀਆਂ, ਵਿਉਪਾਰਕ ਅਦਾਰਿਆਂ ਵਿਖੇ ਅੱਗਾਂ ਲਗਾਉਣ ਲਈ ਏ. ਬੀ. ਸੀ. ਡੀ. ਈ. ਪ੍ਰਕਾਰ ਦੇ ਬਾਲਣ ਪਏ ਹਨ । ਲੋਕ, ਪਰਿਵਾਰਾਂ ਸਮੇਤ, ਬੰਬਾਂ ਮਿਜ਼ਾਇਲਾਂ ਤੇ ਜੀਵਨ ਬਤੀਤ ਕਰ ਰਹੇ ਹਨ ਕਿਉਂਕਿ ਹਰ ਥਾਂ ਬਿਜਲੀ, ਗੈਸਾਂ, ਪੈਟਰੋਲ, ਤੇਲ, ਕਪੜੇ, ਪਲਾਸਟਿਕ, ਲੱਕੜਾਂ, ਪੇਪਰ ਟਾਇਰ ਟਿਯੂਬਾ ਹਨ, ਗਲਤੀਆਂ ਕਾਰਨ ਸ਼ਾਟ ਸਰਕਟ ਹੋਣ ਰਹੇ ਹਨ। ਗੈਸਾਂ ਲੀਕ ਹੋ ਰਹੀਆਂ ਹਨ । ਧੂੰਏਂ ਕਾਰਨ ਦਮ ਘੁਟਣ ਕਰਕੇ ਕੁੱਝ ਮਿੰਟਾਂ ਵਿੱਚ ਮੌਤਾਂ ਹੋ ਰਹੀਆਂ ਹਨ । ਲੋਕਾਂ ਨੂੰ ਫਸਟ ਏਡ ਸੀ. ਪੀ. ਆਰ. ਵੈਟੀਲੈਟਰ ਬਣਾਉਟੀ ਸਾਹ ਕਿਰਿਆ ਜ਼ਖਮੀਆਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ, ਹੈਲਪ ਲਾਈਨ ਨੰਬਰਾਂ ਦੀ ਵਰਤੋਂ ਕਰਨ ਦੀ ਟ੍ਰੇਨਿੰਗ ਅਭਿਆਸ ਹੀ ਨਹੀਂ ਹਨ । ਕਾਕਾ ਰਾਮ ਵਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ 24/11/2024 ਨੂੰ , ਰਜਿਸਟ੍ਰਾਰ ਪੰਜਾਬੀ ਯੂਨੀਵਰਸਿਟੀ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਅਤੇ ਸਿਵਲ ਸਰਜਨ ਪਟਿਆਲਾ ਨੂੰ ਪੱਤਰ ਭੇਜ ਕੇ ਆਦੇਸ਼ ਦਿੱਤੇ ਹਨ ਕਿ ਆਪਣੇ ਆਪਣੇ ਖੇਤਰ ਵਿਚ ਪਹਿਲ ਦੇ ਆਧਾਰ ਤੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਕਰਵਾਕੇ, ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਕਿਸੇ ਵੀ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਤਿਆਰ ਕੀਤਾ ਜਾਵੇ ।

Related Post