post

Jasbeer Singh

(Chief Editor)

Patiala News

ਦੇਸ਼ ਸਮਾਜ ਘਰ ਪਰਿਵਾਰਾਂ ਦੀ ਖੁਸ਼ਹਾਲੀ ਉਨਤੀ ਲਈ ਸੁਰਖਿਆ ਬਚਾਉ ਮਦਦ ਦੀ ਟ੍ਰੇਨਿੰਗ ਜ਼ਰੂਰੀ : ਪ੍ਰਿੰਸੀਪਲ ਚਹਿਲ

post-img

ਦੇਸ਼ ਸਮਾਜ ਘਰ ਪਰਿਵਾਰਾਂ ਦੀ ਖੁਸ਼ਹਾਲੀ ਉਨਤੀ ਲਈ ਸੁਰਖਿਆ ਬਚਾਉ ਮਦਦ ਦੀ ਟ੍ਰੇਨਿੰਗ ਜ਼ਰੂਰੀ : ਪ੍ਰਿੰਸੀਪਲ ਚਹਿਲ ਪਟਿਆਲਾ : ਦੇਸ਼, ਸਮਾਜ, ਘਰ ਪਰਿਵਾਰਾਂ, ਵਿਉਪਾਰਕ ਅਤੇ ਸਿਖਿਅਤ ਅਦਾਰਿਆਂ ਦੀ ਉਨਤੀ ਖੁਸ਼ਹਾਲੀ ਲਈ, ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ ਅਤੇ ਕਰਮਚਾਰੀਆਂ ਦਾ ਆਪਣੀ ਆਪਣੇ ਘਰ ਪਰਿਵਾਰਾਂ ਸਾਮਾਨ ਦੀ ਸੁਰੱਖਿਆ ਅਤੇ ਦੂਸਰਿਆਂ ਦੇ ਬਚਾਉ, ਐਮਰਜੈਂਸੀ ਦੌਰਾਨ ਪੀੜਤਾਂ ਦੀ ਠੀਕ ਮਦਦ ਕਰਨ ਦਾ ਗਿਆਨ, ਵੀਚਾਰ, ਭਾਵਨਾਵਾਂ, ਆਦਤਾਂ ਅਤੇ ਮਾਹੌਲ ਹੋਣਾ ਜ਼ਰੂਰੀ ਹੈ ਕਿਉਂਕਿ ਵੱਧ ਮੌਤਾਂ, ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਹਾਦਸਿਆਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਦਮੇਂ, ਗੈਸਾਂ ਧੂੰਏਂ ਜ਼ਹਿਰਾਂ ਕਾਰਨ ਹੋ ਰਹੀਆਂ ਹਨ, ਇਹ ਵਿਚਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਸੋਜਾ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਖਮਨ ਚਹਿਲ ਨੇ, ਆਪਣੇ ਅਧਿਆਪਕਾਂ, ਸਟਾਫ ਮੈਂਬਰਾਂ, ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਕਰਵਾਈ ਟ੍ਰੇਨਿੰਗ ਮਗਰੋਂ ਕਾਕਾ ਰਾਮ ਵਰਮਾ, ਚੀਫ ਟ੍ਰੇਨਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ ਟ੍ਰੇਨਰ ਅਤੇ ਪੰਜਾਬ ਪੁਲਸ ਆਵਾਜਾਈ ਸਿੱਖਿਆ ਸੈਲ ਦੇ ਰਾਮ ਸਰਨ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਕਾਕਾ ਰਾਮ ਵਰਮਾ ਨੇ ਦੱਸਿਆ ਕਿ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਕਾਰਨ, ਪੀੜਤਾਂ ਦੇ ਸਾਹ, ਦਿਲ, ਦਿਮਾਗ ਦੀਆਂ ਕਿਰਿਆਵਾਂ ਬੰਦ ਹੋਣ, ਵੱਧ ਖੂਨ ਨਿਕਲਣ, ਚੋਕਿੰਗ, ਡੁੱਬਣ, ਜ਼ਹਿਰਾਂ ਅਤੇ ਧੂੰਏਂ ਗੈਸਾਂ ਕਾਰਨ ਹੋ ਰਹੀਆਂ ਹਨ । ਐਮਰਜੈਂਸੀ ਦੌਰਾਨ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਫਸਟ ਏਡ ਸੀ. ਪੀ. ਆਰ. ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਬਹੁਤ ਲਾਭਦਾਇਕ ਸਿੱਧ ਹੋ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਕਿ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਲੈਕੇ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆਂ ਵਜੋਂ ਤਿਆਰ ਹੋਵੇ। ਉਨ੍ਹਾਂ ਨੇ ਪੰਜਾਬ ਸਰਕਾਰ, ਸਿਖਿਆ ਮੰਤਰੀ, ਜ਼ਿਲੇ ਦੇ ਡਿਪਟੀ ਕਮਿਸ਼ਨਰ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਸੀ. ਪੀ. ਆਰ., ਏ. ਬੀ. ਸੀ. ਡੀ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਕਰਵਾਉਣ ਲਈ ਆਦੇਸ਼ ਦਿੱਤੇ ਹਨ, ਜਿਸ ਹਿੱਤ, ਸਕੂਲਾਂ ਵਲੋਂ ਇਹ ਟ੍ਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ । ਏ ਐਸ ਆਈ ਰਾਮ ਸਰਨ ਨੇ ਆਵਾਜਾਈ ਹਾਦਸਿਆਂ, ਨਸ਼ਿਆਂ, ਅਪਰਾਧਾਂ ਅਤੇ ਮਾੜੇ ਅਨਸਰਾਂ ਤੋਂ ਬੱਚਣ ਅਤੇ ਸਾਇਬਰ ਸੁਰੱਖਿਆ, ਹੈਲਪ ਲਾਈਨ ਨੰਬਰ 112/181, ਫਾਇਰ ਬ੍ਰਿਗੇਡ ਲਈ 101, ਐਂਬੂਲੈਂਸ ਸੇਵਾ ਲਈ 108, ਸਾਇਬਰ ਸੁਰੱਖਿਆ ਲਈ 1930, ਇਸਤਰੀਆਂ ਲਈ 1091, ਬੱਚਿਆਂ ਲਈ 1098 ਦੀ ਵਰਤੋਂ, ਅਤੇ ਸਾਂਝ ਕੇਂਦਰਾਂ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ।

Related Post