
ਵੈਕਟਰ ਬੋਰਨ ਬਿਮਾਰੀਆਂ ਨੂੰ ਕੰਟਰੋਲ ਕਰਨ ਸਬੰਧੀ ਸਿਹਤ ਸਟਾਫ ਦੀ ਟ੍ਰੇਨਿੰਗ
- by Jasbeer Singh
- January 21, 2025

ਵੈਕਟਰ ਬੋਰਨ ਬਿਮਾਰੀਆਂ ਨੂੰ ਕੰਟਰੋਲ ਕਰਨ ਸਬੰਧੀ ਸਿਹਤ ਸਟਾਫ ਦੀ ਟ੍ਰੇਨਿੰਗ ਪਟਿਆਲਾ 21 ਜਨਵਰੀ : ਸਿਵਲ ਸਰਜਨ ਡਾ. ਜਗਪਲਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਤਿੰਨ ਬੈਚ ਵਿੱਚ ਮਲਟੀਪਲ ਹੈਲਥ ਵਰਕਰ ਮੇਲ ਤੇ ਫੀਮੇਲ ਏਐਨਐੱਮਜ ਅਤੇ ਆਸ਼ਾ ਵਰਕਰਾਂ ਨੂੰ ਰਾਸ਼ਟਰੀ ਵੈਕਟਰ ਬੋਰਨ ਬਿਮਾਰੀ ਨਿਯੰਤ੍ਰਣ ਪ੍ਰੋਗਰਾਮ ਅਧੀਨ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਹੋਰ ਵੈਕਟਰ ਬੌਰਨ ਬਿਮਾਰੀਆ ਦੀ ਰੋਕਥਾਮ ਲਈ ਓਰੀਐਟੇਸ਼ਨ ਟ੍ਰੇਨਿੰਗ ਦਿੱਤੀ ਗਈ । ਇਸ ਮੌਕੇ ਵੈਕਟਰ ਬੋਰਨ ਬਿਮਾਰੀਆਂ ਦੀ ਪਛਾਣ, ਜਾਚ, ਇਲਾਜ ਪ੍ਰਬੰਧਨ ਅਤੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਬਾਰੇ ਟੈਕਨੀਕਲ ਜਾਣਕਾਰੀ ਵੀ ਸਾਝੀ ਕੀਤੀ । ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਨੇ ਮੱਛਰ ਨਾਲ ਹੋਣ ਵਾਲੀਆ ਬਿਮਾਰੀਆ ਦੀ ਰੋਕਥਾਮ ਅਤੇ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਮੈਨੇਜਮੈਟ ਵਿਸ਼ੇ ਤੇ ਆਯੋਜਿਤ ਇਸ ਟ੍ਰੇਨਿੰਗ ਵਿਚ ਸੰਬੋਧਨ ਕਰਦਿਆ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਵੈਕਟਰ ਬੋਰਨ ਬਿਮਾਰੀਆ ਡੇਗੂ, ਮਲੇਰੀਆ, ਚਿਕਨਗੁਨੀਆ ਆਦਿ ਨੂੰ ਕੰਟਰੋਲ ਕਰਨ ਲਈ ਸਿਹਤ ਸਟਾਫ ਨੂੰ ਓਹਨਾਂ ਦੇ ਰੋਲ ਸਬੰਧੀ ਤਿਆਰ ਕਰਨਾ ਹੈ । ਉਨ੍ਹਾ ਕਿਹਾ ਕਿ ਆਮ ਲੋਕਾ ਵਿੱਚ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਸ਼ੱਕੀ ਮਰੀਜ਼ਾ ਦੀ ਸਮੇਂ ਸਿਰ ਪਛਾਣ ਕਰਨਾ ਯਕੀਨੀ ਬਣਾਈ ਜਾਵੇ, ਕਿਉਂਕਿ ਵੈਕਟਰ ਬੋਰਨ ਬਿਮਾਰੀਆ ਨੂੰ ਸ਼ੁਰੂਆਤੀ ਅਵਸਥਾ ਵਿੱਚ ਕੰਟਰੋਲ ਕਰਨਾ ਮਹੱਤਵਪੂਰਨ ਹੈ । ਡਾ. ਸੁਮੀਤ ਸਿੰਘ ਨੇ ਡੇਗੂ ਦੀ ਰੋਕਥਾਮ ਲਈ ਜਾਗਰੂਕਤਾ 'ਤੇ ਵਧੇਰੇ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿੰਦਿਆ ਦੱਸਿਆ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਮੱਛਰ ਦੀ ਬ੍ਰੀਡਿੰਗ ਰੋਕਣ ਲਈ ਜ਼ਰੂਰੀ ਹੈ ਕਿ ਘਰਾ ਦੇ ਆਲੇ-ਦੁਆਲੇ ਖੜ੍ਹੇ ਪਾਣੀ ਵਿੱਚ ਤੇਲ ਪਾਇਆ ਜਾਵੇ ਅਤੇ ਲੋਕ ਕੂਲਰਾ ਅਤੇ ਫਰੇਂਜਾ ਦੀਆ ਟਰੇਆ ਆਦਿ ਵਿੱਚੋਂ ਹਫਤੇ ਵਿਚ ਇਕ ਵਾਰ ਪਾਣੀ ਨੂੰ ਜ਼ਰੂਰ ਸੁਕਾਉਣ । ਡੇਗੂ ਦੇ ਲੱਛਣਾ ਅਤੇ ਇਲਾਜ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾ ਵਿਚ ਡੇਂਗੂ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ । ਬੁਖਾਰ ਵਾਸਤੇ ਕੰਫਰਮੇਟਰੀ ਟੈਸਟ ਉਪਲੱਬਧ ਹਨ। ਓਹਨਾਂ ਇਸ ਗੱਲ ਤੇ ਜੋਰ ਦਿੱਤਾ ਕੇ ਹਰੇਕ ਸ਼ੱਕੀ ਮਰੀਜ ਨੂੰ ਖਤਰੇ ਦੇ ਲੱਛਣਾਂ ਬਾਰੇ ਜਾਣਕਾਰੀ ਜ਼ਰੂਰ ਦੱਸਿਆ ਜਾਵੇ ਤਾਂ ਜੋਂ ਮਰੀਜ ਸਮੇਂ ਸਿਰ ਹਸਪਤਾਲ ਪਹੁੰਚੇ ਜਿਸ ਨਾਲ ਡੇਂਗੂ ਤੋਂ ਕਿਸੇ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਆਈ ਡੀ. ਐਸ. ਪੀ. ਅਧੀਨ ਹੋਰ ਰੋਗਾ ਸਬੰਧੀ ਡਾ ਦਿਵਜੋਤ ਸਿੰਘ ਅਤੇ ਮੱਛਰਾਂ ਦੀ ਪਛਾਣ ਸਬੰਧੀ ਅੰਮ੍ਰਿਤਪਾਲ ਕੌਰ ਨੇ ਵੀ ਟ੍ਰੇਨਿੰਗ ਦਿੱਤੀ । ਇਸ ਮੌਕੇ ਹੈਲਥ ਇੰਸਪੈਕਟਰ ਰਣ ਸਿੰਘ, ਪਰਮਜੀਤ ਸਿੰਘ ਅਤੇ ਅਨਿਲ ਗੁਰੂ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ । ਪਟਿਆਲਾ 'ਚ ਏਐੱਨਐੱਮਜ਼ ਨੂੰ ਜਾਣਕਾਰੀ ਦਿੰਦੇ ਹੋਏ ਡਾ. ਸੁਮੀਤ ਸਿੰਘ ਜ਼ਿਲ੍ਹਾ ਐਪੀਡੀਮੈਲੋਜਿਸਟ।
Related Post
Popular News
Hot Categories
Subscribe To Our Newsletter
No spam, notifications only about new products, updates.