
ਜ਼ਿੰਦਗੀਆਂ ਬਚਾਓ, ਹਾਦਸੇ ਘਟਾਉਣ ਦੀ ਟ੍ਰੇਨਿੰਗ ਨੇ ਵੰਲਟੀਅਰਾਂ ਦੇ ਹੌਸਲੇ ਬੁਲੰਦ ਕੀਤੇ : ਜਗਦੀਪ ਸਿੰਘ
- by Jasbeer Singh
- February 20, 2025

ਜ਼ਿੰਦਗੀਆਂ ਬਚਾਓ, ਹਾਦਸੇ ਘਟਾਉਣ ਦੀ ਟ੍ਰੇਨਿੰਗ ਨੇ ਵੰਲਟੀਅਰਾਂ ਦੇ ਹੌਸਲੇ ਬੁਲੰਦ ਕੀਤੇ : ਜਗਦੀਪ ਸਿੰਘ ਐਨ. ਐਸ. ਐਸ. ਵੰਲਟੀਅਰਾਂ ਨੇ ਪਹਿਲੀ ਵਾਰ ਕੈਂਪ ਦੌਰਾਨ ਆਫ਼ਤ ਪ੍ਰਬੰਧਨ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ, ਪੀੜਤਾਂ ਨੂੰ ਮਰਨ ਤੋਂ ਬਚਾਉਣ ਦੀ ਪ੍ਰੈਕਟਿਕਲ ਟ੍ਰੇਨਿੰਗ ਪ੍ਰਾਪਤ ਕੀਤੀ, ਜਿਸ ਸਦਕਾ ਵਿਦਿਆਰਥੀ, ਬਹੁਤ ਖੁਸ਼ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਹਨ ਕਿਉਂਕਿ ਹਰਰੋਜ ਸੜਕਾਂ, ਘਰਾਂ ਅਤੇ ਵਿਉਪਾਰਕ ਅਦਾਰਿਆਂ ਵਿਖੇ ਤਰ੍ਹਾਂ ਤਰ੍ਹਾਂ ਦੇ ਹਾਦਸਿਆਂ ਕਾਰਨ, ਰਿਸ਼ਤੇਦਾਰਾਂ, ਪੜੋਸੀਆਂ, ਦੋਸਤਾਂ ਅਤੇ ਲੋਕਾਂ ਦੀਆਂ ਅਚਾਨਕ ਮੌਤਾਂ ਹੋ ਰਹੀਆਂ ਹਨ, ਇਹ ਵਿਚਾਰ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਪ੍ਰਿੰਸੀਪਲ ਡਾਕਟਰ ਰਚਨਾ ਭਾਰਦਵਾਜ ਨੇ ਪਿੰਡ ਬਗੂਆਣਾ ਵਿਖੇ ਚਲ ਰਹੇ 7 ਰੋਜ਼ਾ ਕੈਂਪ ਵਿਖੇ, ਪਟਿਆਲਾ ਤੋਂ ਟ੍ਰੇਨਿੰਗ ਦੇਣ ਆਏ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਕਾਕਾ ਰਾਮ ਵਰਮਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ । ਪ੍ਰੋਗਰਾਮ ਕੌਆਰਡੀਨੇਟਰ ਜਗਦੀਪ ਸਿੰਘ ਅਤੇ ਮਨਜੋਤ ਕੌਰ ਨੇ ਦੱਸਿਆ ਕਿ ਕੈਂਪ ਵਿਖੇ ਯੂਨਿਟ 3 ਅਤੇ 4 ਦੇ ਵੰਲਟੀਅਰਾਂ ਨੂੰ ਕਾਕਾ ਰਾਮ ਵਰਮਾ ਨੇ ਹਾਦਸੇ ਘਟਾਉਣ, ਘਟਨਾਵਾਂ ਦੇ ਕਾਰਨਾਂ ਅਤੇ ਕੀਮਤੀ ਜਾਨਾਂ ਬਚਾਉਣ ਲਈ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਜਾਨਵਰਾਂ ਦੇ ਕੱਟਣ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਮੇਂ ਮਰਦਿਆਂ ਨੂੰ ਬਚਾਉਣ ਅਤੇ ਪੁਲਿਸ, ਐਂਬੁਲੈਂਸਾਂ, ਫਾਇਰ ਬ੍ਰਿਗੇਡ ਨੂੰ ਮਦਦ ਲਈ ਬੁਲਾਉਣ ਦੀ ਟ੍ਰੇਨਿੰਗ ਦਿੱਤੀ । ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਹੋਣ ਦੇ ਕਾਰਨਾਂ ਅਤੇ ਐਮਰਜੈਂਸੀ ਸਮੇਂ ਪੀੜਤਾਂ ਨੂੰ ਰੈਸਕਿਯੂ ਕਰਨ, ਅੱਗਾਂ ਬੁਝਾਉਣ ਲਈ ਪਾਣੀ, ਮਿੱਟੀ, ਅੱਗ ਨੂੰ ਭੁੱਖਾ ਮਾਰਨਾ ਅਤੇ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ । ਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਫਸਟ ਏਡ ਦੀ, ਏ. ਬੀ. ਸੀ. ਡੀ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਕਾਰਡੀਓ ਪਲਮੋਨਰੀ ਰਿਸੈਸੀਟੇਸਨ ਦੀ ਟ੍ਰੇਨਿੰਗ ਦਿੱਤੀ । ਐਨ. ਐਸ. ਐਸ. ਵੰਲਟੀਅਰਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲਾਂ ਵਿਖੇ ਸਭਿਆਚਾਰ ਪ੍ਰੋਗ੍ਰਾਮਾਂ ਦੀ ਥਾਂ ਆਫ਼ਤ ਪ੍ਰਬੰਧਨ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਉਣ ਲਈ ਜ਼ੰਗੀ ਪੱਧਰ ਤੇ ਯਤਨ ਕਰਨੇ ਚਾਹੀਦੇ ਸਨ ਕਿਉਂਕਿ ਹਰਰੋਜ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਆਵਾਜਾਈ ਹਾਦਸਿਆਂ, ਘਰੇਲੂ ਘਟਨਾਵਾਂ ਅਤੇ ਸੰਸਥਾਵਾਂ ਵਿਖੇ ਪੀੜਤਾਂ ਨੂੰ ਮੌਕੇ ਤੇ ਠੀਕ ਫਸਟ ਏਡ ਸੀ ਪੀ ਆਰ ਨਾ ਮਿਲਣ ਕਾਰਨ ਅਤੇ ਅੱਗਾਂ ਲਗਣ ਸਮੇਂ, ਸਿਲੰਡਰਾਂ ਦੀ ਵਰਤੋਂ ਦੀ ਟ੍ਰੇਨਿੰਗ ਨਾ ਹੋਣ ਕਾਰਨ, ਪ੍ਰਾਪਰਟੀਆਂ ਤਬਾਹ ਹੋ ਰਹੀਆਂ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.