ਸੰਧੀਆਂ ਰਾਸ਼ਟਰੀ ਹਿੱਤਾਂ `ਤੇ ਆਧਾਰਿਤ ਹੋਣ ਨਾ ਕਿ ਦਬਾਅ ਹੇਠ : ਸੁਪਰੀਮ ਕੋਰਟ
- by Jasbeer Singh
- January 23, 2026
ਸੰਧੀਆਂ ਰਾਸ਼ਟਰੀ ਹਿੱਤਾਂ `ਤੇ ਆਧਾਰਿਤ ਹੋਣ ਨਾ ਕਿ ਦਬਾਅ ਹੇਠ : ਸੁਪਰੀਮ ਕੋਰਟ ਨਵੀਂ ਦਿੱਲੀ, 23 ਜਨਵਰੀ 2026 : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੰਧੀਆਂ ਰਾਸ਼ਟਰੀ ਹਿੱਤਾਂ `ਤੇ ਆਧਾਰਿਤ ਹੋਣੀਆਂ ਚਾਹੀਦੀਆਂ ਹਨ, ਵਿਦੇਸ਼ੀ ਸਰਕਾਰਾਂ ਜਾਂ ਕਾਰਪੋਰੇਸ਼ਨਾਂ ਦੇ ਦਬਾਅ ਹੇਠ ਨਹੀਂ। ਭਾਰਤ ਨੂੰ ਆਪਣੀ ਟੈਕਸ ਪ੍ਰਭੂਸੱਤਾ ਦੀ ਰੱਖਿਆ ਕਰਨੀ ਚਾਹੀਦੀ ਹੈ, ਨਿਰਪੱਖਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤੇ ਕੌਮਾਂਤਰੀ ਟੈਕਸ ਸਮਝੌਤਿਆਂ `ਚ ਦਾਖਲ ਹੁੰਦੇ ਸਮੇਂ ਦੁਰਵਰਤੋਂ ਨੂੰ ਰੋਕਣਾ ਚਾਹੀਦਾ ਹੈ । ਇਕ ਵੱਖਰਾ ਪਰ ਸਹਿਮਤੀ ਵਾਲਾ ਫ਼ੈਸਲਾ ਲਿਖਿਆ ਜਸਟਿਸ ਪਾਦਰੀਵਾਲਾ ਨੇ ਜਸਟਿਸ ਜੇ. ਬੀ. ਪਾਰਦੀਵਾਲਾ ਦੀਆਂ ਇਹ ਟਿੱਪਣੀਆਂ ਇਕ ਉਸ ਫੈਸਲੇ ਦੌਰਾਨ ਆਈਆਂ ਜਿਸ `ਚ ਸੁਪਰੀਮ ਕੋਰਟ ਨੇ ਘਰੇਲੂ ਮਾਲੀਆ ਅਧਿਕਾਰੀਆਂ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ ਤੇ ਕਿਹਾ ਸੀ ਕਿ ਅਮਰੀਕਾ ਆਧਾਰਿਤ ਨਿਵੇਸ਼ਕ ਟਾਈਗਰ ਗਲੋਬਲ ਵੱਲੋਂ 2018 `ਚ ਫਲਿੱਪਕਾਰਟ ਦੇ ਬਾਹਰ ਜਾਣ ਤੋਂ ਹੋਣ ਵਾਲੇ ਪੂੰਜੀ ਲਾਭ ਭਾਰਤ `ਚ ਟੈਕਸਯੋਗ ਹਨ। ਜਸਟਿਸ ਪਾਰਦੀਵਾਲਾ ਨੇ ਇਕ ਵੱਖਰਾ ਪਰ ਸਹਿਮਤੀ ਵਾਲਾ ਫੈਸਲਾ ਲਿਖਿਆ ਜਿਸ `ਚ ਭਾਰਤ ਨੂੰ ਕੌਮਾਂਤਰੀ ਟੈਕਸ ਸੰਧੀਆਂ ਪ੍ਰਤੀ ਅਪਣਾਉਣ ਵਾਲੀ ਵਿਆਪਕ ਪਹੁੰਚ ਨੂੰ ਸਪੱਸ਼ਟ ਕੀਤਾ ਗਿਆ । ਉਨ੍ਹਾਂ ਕਿਹਾ ਕਿ ਟੈਕਸ ਸੰਧੀਆਂ, ਕੌਮਾਂਤਰੀ ਸਮਝੌਤੇ, ਪ੍ਰੋਟੋਕੋਲ ਤੇ ਸੁਰੱਖਿਆ ਉਪਾਅ ਬਹੁਤ ਜਿ਼ਆਦਾ ਭਾਈਵਾਲੀ, ਪਾਰਦਰਸ਼ੀ ਤੇ ਸਮੇਂ-ਸਮੇਂ `ਤੇ ਸਮੀਖਿਆ ਦੇ ਅਧੀਨ ਹੋਣੇ ਚਾਹੀਦੇ ਹਨ।
