
ਜਨਹਿਤ ਸਮਿਤੀ ਵਲੋ ਪੋਲੋ ਗਰਾਊਂਡ ਪਟਿਆਲਾ ਵਿਖੇ ਰੁੱਖ ਅਤੇ ਟ੍ਰਰੀ ਗਾਰਡ ਲਗਾਏ ਗਏ
- by Jasbeer Singh
- August 8, 2024

ਜਨਹਿਤ ਸਮਿਤੀ ਵਲੋ ਪੋਲੋ ਗਰਾਊਂਡ ਪਟਿਆਲਾ ਵਿਖੇ ਰੁੱਖ ਅਤੇ ਟ੍ਰਰੀ ਗਾਰਡ ਲਗਾਏ ਗਏ ਪਟਿਆਲਾ : ਸੰਸਥਾ ਜਨਹਿਤ ਸਮਿਤੀ ਪਟਿਆਲਾ ਵਲੋ ਇਸ ਸਾਲ ਰੁੱਖ ਲਗਾਉਣ ਦਾ ਮਿਸ਼ਨ ਲਗਾਤਾਰ ਚਲ ਕਰ ਰਿਹਾ ਹੈ । ਇਸੇ ਦੌਰਾਨ ਅੱਜ ਸੰਸਥਾ ਵਲੋ ਪੋਲੋ ਗਰਾਊਂਡ ਪਟਿਆਲਾ ਵਿਖੇ ਰੁੱਖ ਅਤੇ ਜੰਗਲੇ ਲਗਾਏ ਗਏ। ਇਸ ਮੌਕੇ ਪ੍ਰਧਾਨ ਸਾਬਕਾ ਐਸ ਪੀ ਮਨਜੀਤ ਬਰਾੜ ਵਲੋ ਬੋਲਦਿਆਂ ਕਿਹਾ ਕਿ ਜੇਕਰ ਸਾਰੇ ਲੋਕ ਰੁੱਖ ਲਗਾ ਕੇ ਸਾਂਭਣ ਤਾਂ ਧਰਤੀ ਨੂੰ ਜਿਆਦਾ ਹਰਿਆਵਲ ਅਤੇ ਆਲਮੀ ਤਪਸ਼ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਜੇਕਰ ਰੁੱਖ ਲਗਾ ਕੇ ਸਭਾਲੀਏ ਤਾਂ ਅਸੀ ਵਾਤਾਵਰਨ ਨੂੰ ਸੁਖਾਵਾਂ ਰੱਖਿਆ ਤੇ ਸ਼ੁੱਧ ਬਣਾ ਸਕਦੇ ਹਾਂ । ਇਸ ਮੌਕੇ ਸਕੱਤਰ ਵਿਨੋਦ ਸ਼ਰਮਾ ਜੀ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਬਰਸਾਤਾਂ ਦੇ ਮੌਸਮ ਚ ਰੁੱਖ ਲਗਾਉਣ ਦੀ ਸ਼ੁਰੂਆਤ ਕਰਨੀ ਚਾਹਿਦੀ ਹੈ ਅਤੇ ਆਪਣੇ ਆਲੇ ਦੁਆਲੇ ਥਾਵਾਂ ਤੇ ਹਰ ਇਨਸਾਨ ਨੂੰ ਰੁੱਖ ਲਗਾ ਕੇ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਅਸੀ ਇਕ ਹਜ਼ਾਰ ਰੁੱਖ ਲਗਾ ਕੇ ਉਨ੍ਹਾਂ ਨੂੰ ਸਾਂਭਣ ਦਾ ਪ੍ਰਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਹਰੇਕ ਇਨਸਾਨ ਕੁਝ ਰੁੱਖ ਲਗਾਏ ਗਾ ਤਾਂ ਧਰਤੀ ਉਪਰ ਜਰੂਰਤ ਅਨੁਸਾਰ ਰੁੱਖ ਪੈਦਾ ਹੋ ਸਕਣ ਗੇ, ਕਿਉ ਕੇ ਰੁੱਖ ਹੀ ਆਕਸੀਜਨ ਅਤੇ ਹਵਾ ਦਾ ਸਰੋਤ ਹਨ, ਜੇਕਰ ਰੁੱਖ ਘਟ ਗੇ ਤਾਂ ਸਾਡਾ ਜੀਵਨ ਜਿਊਣਾ ਨਾ ਮੁੰਮਕਿਨ ਹੋ ਜਾਵੇ ਗਾ। ਉਨ੍ਹਾਂ ਦੱਸਿਆ ਕਿ ਅੱਜ ਇਥੇ ਸੋ ਰੁੱਖ ਅਤੇ ਟਰੀ ਗਾਰਡ ਜੰਗਲ ਲਗਾਏ ਗਏ ਹਨ। ਇਨ੍ਹਾਂ ਦਾ ਸੰਭਾਲ ਸੰਸਥਾ ਵਲੋ ਕੀਤੀ ਜਾਵੇ ਗਈ। ਉੱਘੇ ਪੱਤਰਕਾਰ ਬਲਜਿੰਦਰ ਪੰਜੌਲਾ ਨੇ ਦੱਸਿਆ ਕਿ ਜਨਹਿਤ ਹਰ ਸਾਲ ਰੁੱਖ ਲਗਾ ਕੇ ਸੰਭਾਲਦੀ ਹੈ। ਜੌ ਕੇ ਇਕ ਬਹੁਤ ਉੱਤਮ ਕਾਰਜ ਹੈ। ਸੀਨੀਅਰ ਪਤਰਕਾਰ ਜਸਵੀਰ ਸਿੰਘ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਰੁੱਖ ਲਗਾਓ ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ। ਉਨ੍ਹਾਂ ਨੇ ਸਾਰਿਆ ਦਾ ਧਨਵਾਦ ਕੀਤਾ ਤੇ ਸਬ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਪਹੁੰਚੇ ਪਤਵੰਤੇ ਲੋਕਾ ਵਿਚ ਦੀਪਕ ਬਾਂਸਲ,ਅਵਿਨਾਸ਼ ਕੁਮਾਰ, ਨਰੇਸ਼ ਪਾਠਕ,ਜਗਵਿੰਦਰ ਗਰੇਵਾਲ, ਸਤੀਸ਼ ਜੋਸ਼ੀ, ਵਿਕਾਸ ਜੁਨੇਜਾ, ਅਸ਼ੋਕ , ਸੰਦੀਪ ਸਿੰਗਲਾ, ਦੀਪਕ ਸਿੰਗਲਾ, ਡਾਕਟਰ ਸੁਨੀਲ, ਹਰਵੀਰ ਸਿੰਘ ਪੂਨੀਆ, ਐਸ ਪੀ ਪਰਾਸ਼ਰ, ਪ੍ਰਭਜੋਤ ਕੌਰ, ਕੋਚ ਮੈਡਮ ਜੋਤੀ, ਸੁਰਿੰਦਰ ਸਿੰਘ ਹਰੀਸ਼ ਕੁਮਾਰ ਅਤੇ ਪੁਰਾਣੀ ਪੁਲਿਸ ਲਾਈਨ ਸਕੂਲ ਦੀਆ ਵਿਦਿਆਰਥਣਾਂ ਸ਼ਾਮਲ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.