post

Jasbeer Singh

(Chief Editor)

Patiala News

ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਚਾਰ ਜਣਿਆਂ ਵਿਰੁੱਧ ਕੇਸ ਦਰਜ

post-img

ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਚਾਰ ਜਣਿਆਂ ਵਿਰੁੱਧ ਕੇਸ ਦਰਜ ਪਟਿਆਲਾ, 17 ਮਈ : ਥਾਣਾ ਤ੍ਰਿਪੜੀ ਪੁਲਸ ਨੇ ਚਾਰ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ 132, 221, 304 (2), 3 (5), ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰੇਨੂੰ, ਅਸੋ਼ਕ, ਯਸ਼ ਅਤੇ ਪਾਇਲ ਵਾਸੀਆਨ ਰਣਜੀਤ ਨਗਰ ਬਲਾਕ-ਜੀ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਐਸ. ਸੀ. ਹਰਦੀਪ ਸਿੰਘ ਮਾਮੂਰਾ ਥਾਣਾ ਤ੍ਰਿਪੜੀ ਨੇ ਦੱਸਿਆ ਕਿ 16 ਮਈ 2025 ਨੂ ੰਉਸਦੇ ਸਮੇਤ ਐਸ. ਆਈ. ਗੁਰਜਿੰਦਰ ਸਿੰਘ ਤੇ ਸਿਪਾਹ ਸਹਿਬਾਜ ਖਾਨ ਗੈਰ ਸਮਾਜਿਕ ਅਨਸਰਾਂ ਦੀ ਭਾਲ ਲਈ ਗਸ਼ਤ ਤੇ ਸਨ ਤਾਂ ਰਣਜੀਤ ਨਗਰ ਬਲਾਕ-ਜੀ ਮਕਾਨ ਨੰ. 803 ਨੇੜੇ ਮਸਜਿਦ ਵਾਲੀ ਪਟਿਆਲਾ ਵਿੱਚ ਸ਼ੱਕੀ ਅਨਸਰਾਂ ਦੇ ਆਉਣ ਬਾਰੇ ਪਤਾ ਲੱਗਿਆ ਤਾਂ ਜਦੋਂ ਪੁਲਸ ਪਾਰਟੀ ਉਕਤ ਮਕਾਨ ਵਿੱਚ ਗਈ ਤਾਂ ਇੱਕ ਔਰਤ ਨੇ ਦਰਵਾਜਾ ਖੋਲਿਆ, ਜਿਸ ਨਾਲ 22/23 ਸਾਲ ਦੀ ਇੱਕ ਲੜਕੀ ਵੀ ਮੌਜੂਦ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਯੁੱਧ ਨਸਿ਼ਆਂ ਵਿਰੁੱਧ ਸਬੰਧੀ ਚੈਕਿੰਗ ਕਰਦਿਆਂ ਦੱਸ ਕੇ ਕਿਹਾ ਕਿ ਉਸਦੇ ਘਰ ਸ਼ੱਕੀ ਤੇ ਮਾੜੇ ਅਨਸਰਾਂ ਦ ੇ ਆਉਣ ਬਾਰੇ ਪਤਾ ਲੱਗਿਆ ਹੈ, ਜਿਸ ਤੇ ਔਰਤ ਨੇ ਦਰਵਾਜਾ ਬੰਦ ਕਰ ਲਿਆ ਤੇ ਇਸੇ ਦੌਰਾਨ ਉਸਦਾ ਪਤੀ ਤੇ ਲੜਕਾ ਆ ਗਏ ਅਤੇ ਪੁਲਸ ਪਾਰਟੀ ਨਾਲ ਧੱਕਾ ਮੁੱਕੀ ਕਰਨ ਲੱਗ ਪਏ, ਜਿਸ ਦੌਰਾਨ ਉਸਦੇ ਪਾਏ ਹੋਏ ਸਿਵਲ ਕੱਪੜਿਆ ਨੂ ੰ ਪਾੜ ਦਿੱਤਾ ਗਿਆ ਤੇ ਹੱਥੋਪਾਈ ਦੌਰਾਨ ਉਸ ਦੇ ਗਲ ਵਿੱਚ ਪਾਈ ਸੋਨੇ ਦੇ ਚੈਨ ਵੀ ਖੋਹ ਕਰ ਲਈ ਤੇ ਉਸ ਦੀ ਕੁੱਟਮਾਰ ਕਰਨ ਲੱਗ ਪਏ ਤੇ ਪੁਲਸ ਪਾਰਟੀ ਨੇ ਉਸ ਨੂ ੰਉਪਰੋਕਤ ਵਿਅਕਤੀਆਂ ਕੋਲੋਂ ਛੁਡਵਾਇਆ ਅਤੇ ਉਪਰੋਕਤ ਵਿਅਕਤੀ ਮੌਕੇ ਤੋ ਫਰਾਰ ਹੋ ਗਏ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post