post

Jasbeer Singh

(Chief Editor)

Patiala News

”ਆਪਣੇ ਬੱਲਡ ਪ੍ਰੈਸ਼ਰ ਨੂੰ ਸਹੀ ਤਰੀਕੇ ਨਾਲ ਮਾਪੋ, ਇਸ ਤੇ ਕਾਬੂ ਰੱਖੋ ਅਤੇ ਲੰਮੇ ਸਮੇਂ ਤੱਕ ਜਿੰਦਗੀ ਜੀਓ” ਤਹਿਤ ਮਨਾਇਆ ਵ

post-img

”ਆਪਣੇ ਬੱਲਡ ਪ੍ਰੈਸ਼ਰ ਨੂੰ ਸਹੀ ਤਰੀਕੇ ਨਾਲ ਮਾਪੋ, ਇਸ ਤੇ ਕਾਬੂ ਰੱਖੋ ਅਤੇ ਲੰਮੇ ਸਮੇਂ ਤੱਕ ਜਿੰਦਗੀ ਜੀਓ” ਤਹਿਤ ਮਨਾਇਆ ਵਿਸ਼ਵ ਹਾਈਪਰਟੈਂਸ਼ਨ ਦਿਵਸ 30 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਨਿਯਮਿਤ ਤੌਰ ਤੇ ਆਪਣਾ ਬੱਲਡ ਪ੍ਰੈਸ਼ਰ ਚੈਕ ਕਰਵਾਉਂਦੇ ਰਹਿਣਾ ਚਾਹੀਦਾ :ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘ ਪਟਿਆਲਾ 17 ਮਈ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਅਤੇ ਐਮ.ਐਸ ਮਾਤਾ ਕੁਸ਼ੱਲਿਆ ਡਾ.ਐਸ.ਜੈ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਸਿਹਤ ਵਿਭਾਗ ਵੱਲੋ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਥੀਮ“ਆਪਣੇ ਬੱਲਡ ਪ੍ਰੈਸ਼ਰ ਨੂੰ ਸਹੀ ਤਰੀਕੇ ਨਾਲ ਮਾਪੋ, ਇਸ ਤੇ ਕਾਬੂ ਰੱਖੋ ਅਤੇ ਲੰਮੇ ਸਮੇਂ ਤੱਕ ਜਿੰਦਗੀ ਜੀਓ” ਤਹਿਤ ਵਿਸ਼ਵ ਹਾਈਪਰਟੈਂਸ਼ਨ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘ ਨੇ ਦਵਾਈ ਲੈਣ ਆਏ ਮਰੀਜ਼ਾਂ ਦੇ ਸਕੇ-ਸਬੰਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਈਪਰਟੈਂਸ਼ਨ ਜਿਸ ਨੂੰ ਆਮ ਭਾਸ਼ਾ ਵਿੱਚ ਵਧਿਆ ਹੋਇਆ ਬੱਲਡ ਪ੍ਰੈਸ਼ਰ ਕਿਹਾ ਜਾਂਦਾ ਹੈ, ਤੋਂ ਬਚਾਅ ਲਈ ਦਿਵਸ ਮਨਾਉਣ ਦਾ ਮੁੱਖ ਉਦੇਸ਼ ਬੱਲਡ ਪ੍ਰੈਸ਼ਰ ਦੇ ਵੱਧਣ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ, ਤਾਂ ਜੋ ਬੱਲਡ ਪ੍ਰੈਸ਼ਰ ਦੇ ਵੱਧਣ ਨਾਲ ਲੋਕਾਂ ਨੂੰ ਦਿਲ ਦਾ ਦੌਰਾ ਪੈਣਾ, ਦਿਮਾਗ ਦੀ ਨਾੜੀ ਦਾ ਫੱਟਣਾ, ਦਿਲ ਦਾ ਫੇਲ ਹੋਣਾ, ਗੁਰਦੇ ਖਰਾਬ ਹੋਣਾ, ਅੱਖਾਂ ਦੀ ਰੋਸ਼ਨੀ ਦਾ ਖਤਮ ਹੋਣਾਂ ਆਦਿ ਵਰਗੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।ਉਹਨਾਂ ਕਿਹਾ ਕਿ ਅੱਜ ਦੁਨੀਆਂ ਵਿੱਚ ਹਰ ਚੌਥਾ ਮਨੁੱਖ ਵੱਧਦੇ ਬੱਲਡ ਪ੍ਰੈਸ਼ਰ ਦੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਕਈ ਵਾਰੀ ਇਸ ਦੇ ਕੋਈ ਸ਼ੁਰੂਆਤੀ ਲੱਛਣ ਸਾਹਮਣੇ ਨਹੀਂ ਆਉਂਦੇ, ਪ੍ਰੰਤੁ ਗੰਭੀਰ ਬਿਮਾਰੀ ਹਾਰਟ ਅਟੈਕ ਜਾਂ ਸਟਰੋਕ ਹੋਣ ਤੇ ਹੀ ਇਸ ਪਤਾ ਲਗਦਾ ਹੈ। ਇਸ ਲਈ 30 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਲਈ ਨਿਯਮਿਤ ਤੌਰ ਤੇ ਆਪਣਾ ਬੱਲਡ ਪ੍ਰੈਸ਼ਰ ਚੈਕ ਕਰਵਾਉਂਦੇ ਰਹਿਣਾ ਚਾਹੀਦਾ ਹੈ । ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਵਿਕਾਸ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ ਅਤੇ ਖਾਣ ਪੀਣ ਵਾਲੀਆਂ ਆਦਤਾਂ ਵਿਚ ਤਬਦੀਲੀ ਲਿਆ ਕੇ ਇਸ ਬਿਮਾਰੀ ਤੇ ਕਾਫੀ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ। ਅਲਕੋਹਲ ਅਤੇ ਤੰਬਾਕੂ ਪਦਾਰਥਾਂ, ਫੈਟ, ਤਲੀਆਂ ਤੇ ਮਸਾਲੇਦਾਰ ਚੀਜਾਂ ਦੀ ਵਰਤੋਂ ਤੋਂ ਪਰਹੇਜ ਕਰਕੇ, ਸੰਤੁਲਿਤ ਖੁਰਾਕ ਜਿਸ ਵਿਚ ਹਰੇ ਪੱਤੇਦਾਰ ਸਬਜੀਆਂ,ਫੱਲ-ਫਰੂਟ ਅਤੇ ਘੱਟ ਫੈਟ ਵਾਲੀਆਂ ਚੀਜਾਂ ਦਾ ਸੇਵਨ ਕਰਕੇ ਬੱਲਡ ਪ੍ਰੈਸ਼ਰ ਨੂੰ ਕਾਫੀ ਹੱਦ ਤੱਕ ਨਾਰਮਲ ਰੱਖਿਆ ਜਾ ਸਕਦਾ ਹੈ ਅਤੇ ਰੋਜਾਨਾਂ ਦੀ ਕਸਰਤ ਕਰਨੀ ਵੀ ਜਰੂਰੀ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿਹਨਾਂ ਵਿਅਕਤੀਆਂ ਦਾ ਬੱਲਡ ਪ੍ਰੈਸ਼ਰ ਵਧਦਾ ਹੈ, ਉਹਨਾਂ ਨੂੰ ਡਾਕਟਰੀ ਸਲਾਹ ਦੇ ਅਨੁਸਾਰ ਦਵਾਈ ਖਾਣ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਇਸ ਨੂੰ ਗੰਭੀਰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਬਲੱਡ ਪਰੈਸ਼ਰ ਦੀ ਬਿਮਾਰੀ ਹੋਣ ਕਾਰਨ ਦਵਾਈ ਸ਼ੁਰੂ ਕੀਤੀ ਜਾਂਦੀ ਹੈ ਤਾਂ ਕੁਝ ਦਿਨਾਂ ਦੀ ਦਵਾਈ ਲੈਣ ਕਰਕੇ ਮਰੀਜ਼ ਵੱਲੋਂ ਠੀਕ ਮਹਿਸੂਸ ਕਰਨ ਉਪਰੰਤ ਦਵਾਈ ਲੈਣੀ ਆਪਣੇ ਆਪ ਹੀ ਬੰਦ ਕਰ ਦਿੱਤੀ ਜਾਂਦੀ ਹੈ, ਅਜਿਹਾ ਕਰਨਾ ਕਈ ਵਾਰ ਬਹੁਤ ਘਾਤਕ ਸਿੱਧ ਹੁੰਦਾ ਹੈ।ਮਰੀਜ਼ ਨੂੰ ਸਮੇਂ-ਸਮੇਂ ਤੇ ਡਾਕਟਰ ਦੀ ਸਲਾਹ ਲੈਂਦੇ ਰਹਿਣਾਂ ਚਾਹੀਦਾ ਹੈ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਜਿਲ੍ਹਾ ਬੀ ਸੀ ਸੀ ਕੁਆਰਡੀਨੇਟਰ ਜਸਵੀਰ ਕੌਰ, ਬੀ.ਈ.ਈ ਸ਼ਾਯਾਨ ਜ਼ਫਰ, ਮਾਤਾ ਕੁਸ਼ੱਲਿਆ ਦਾ ਸਟਾਫ ਤੇ ਨਰਸਿੰਗ ਵਿਦਿਆਰਥੀ, ਬਿੱਟੂ ਕੁਮਾਰ ਆਦਿ ਹਾਜ਼ਰ ਸਨ।

Related Post