post

Admin

(Chief Editor)

National

ਮਜ਼ਦੂਰਾਂ ਨਾਲ ਭਰੀ ਵੈਨ ਨੂੰ ਟਰੱਕ ਨੇ ਮਾਰੀ ਜ਼ਬਰਦਸਤ ਟੱਕਰ

post-img

ਮਜ਼ਦੂਰਾਂ ਨਾਲ ਭਰੀ ਵੈਨ ਨੂੰ ਟਰੱਕ ਨੇ ਮਾਰੀ ਜ਼ਬਰਦਸਤ ਟੱਕਰ

ਮੱਧ ਪ੍ਰਦੇਸ਼, 22 ਜੂਨ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਛਿੰਦਵਾੜਾ ਵਿਖੇ ਇਕ ਪਿਕਅਪ ਵੈਨ ਨੂੰ ਟਰੱਕ ਵਲੋਂ ਜਬਰਦਸ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਲੋਕਾਂ ਦੀ ਹੋਈ ਮੌਤ ਤੇ ਕਿੰਨੇ ਹੋਏ ਜਖਮੀ

ਮਿਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜਿ਼ਲ੍ਹੇ ਵਿੱਚ ਸੋਮਵਾਰ ਨੂੰ ਜੋ ਮਜ਼ਦੂਰਾਂ ਨਾਲ ਭਰੀ ਇੱਕ ਖੜ੍ਹੀ ਪਿਕਅੱਪ ਵੈਨ ਨੂੰ ਟਰੱਕ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ ਦੇ ਕਾਰਨ ਛੇ ਲੋਕਾਂ ਦੀ ਮੌਤ (Death) ਹੋ ਗਈ ਹੈ ਅਤੇ 21 ਵਿਅਕਤੀ ਹੋਰ ਜ਼ਖਮੀ (Injured) ਹੋ ਗਏ ਹਨ । ਪੁਲਸ ਨੇ ਦੱਸਿਆ ਕਿ ਇਹ ਹਾਦਸਾ ਜਿ਼ਲ੍ਹਾ ਹੈੱਡ ਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਤੇਮਨੀ ਪਿੰਡ ਨੇੜੇ ਛਿੰਦਵਾੜਾ-ਬੈਤੂਲ ਰਾਸ਼ਟਰੀ ਰਾਜਮਾਰਗ `ਤੇ ਵਾਪਰਿਆ ।

ਕੀ ਜਾਣਕਾਰੀ ਦਿੱਤੀ ਪੁਲਸ ਸੁਪਰਡੈਂਟ ਨੇ

ਛਿੰਦਵਾੜਾ ਦੇ ਪੁਲਸ ਸੁਪਰਡੈਂਟ ਅਜੈ ਪਾਂਡੇ ਨੇ ਦੱਸਿਆ ਕਿ ਇਸ ਸੜਕ ਹਾਦਸੇ (Road accidents) ਵਿੱਚ ਇੱਕ ਮਹਿਲਾ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 21 ਹੋਰ ਜ਼ਖਮੀ ਹੋ ਗਏ ਹਨ । ਖੇਤਰੀ ਡਿਪਟੀ ਪੁਲਸ ਸੁਪਰਡੈਂਟ ਰਾਮੇਸ਼ਵਰ ਚੌਬੇ ਨੇ ਦੱਸਿਆ ਕਿ ਪਿਕਅੱਪ ਵੈਨ ਸੜਕ ਕਿਨਾਰੇ ਖੜ੍ਹੀ ਸੀ ਅਤੇ ਉਸ ਦਾ ਚਾਲਕ ਕਿਸੇ ਵਿਅਕਤੀ ਨਾਲ ਗੱਲਬਾਤ ਕਰ ਰਿਹਾ ਸੀ, ਉਦੋਂ ਹੀ ਇੱਕ ਟਰੱਕ ਨੇ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਪਲਟ ਗਈ ।

ਮੁੱਖ ਮੰਤਰੀ ਮੱਧ ਪ੍ਰਦੇਸ਼ ਨੇ ਕੀਤਾ ਹਾਦਸੇ ਤੇ ਦੁੱਖ ਪ੍ਰਗਟ

ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਦੌਰਾਨ ਟਰੱਕ ਦਾ ਪਿਛਲਾ ਖੱਬਾ ਟਾਇਰ ਫਟ ਗਿਆ, ਜਿਸ ਤੋਂ ਬਾਅਦ ਉਹ ਇੱਕ ਮੋਟਰਸਾਈਕਲ ਨਾਲ ਟਕਰਾ ਗਿਆ । ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਉਸ ਦੀ ਲਪੇਟ ਵਿੱਚ ਆ ਗਿਆ । ਇਸ ਤੋਂ ਬਾਅਦ ਟਰੱਕ ਵੀ ਪਲਟ ਗਿਆ । ਐਡੀਸ਼ਨਲ ਪੁਲਸ ਸੁਪਰਡੈਂਟ ਆਸ਼ੀਸ਼ ਖਰੇ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਦੋ-ਤਿੰਨ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ । ਇਸ ਦੌਰਾਨ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਹਾਦਸੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ ਇੱਕ-ਇੱਕ ਲੱਖ ਰੁਪਏ ਅਤੇ ਹੋਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ।

Related Post

Instagram