post

Jasbeer Singh

(Chief Editor)

Patiala News

ਫੂਸ/ਤੂੜੀ ਨਾਲ ਭਰੇ ਟਰੱਕ ਟਰਾਲੀਆਂ ਦੇ ਰਹੀਆਂ ਹਨ ਕਿਸੇ ਵੱਡੇ ਹਾਦਸੇ ਨੂੰ ਸੱਦਾ

post-img

ਫੂਸ/ਤੂੜੀ ਨਾਲ ਭਰੇ ਟਰੱਕ ਟਰਾਲੀਆਂ ਦੇ ਰਹੀਆਂ ਹਨ ਕਿਸੇ ਵੱਡੇ ਹਾਦਸੇ ਨੂੰ ਸੱਦਾ ਭਾਦਸੋਂ, 25 ਜੂਨ : ਜਿਥੇ ਇਕ ਪਾਸੇ ਪੰਜਾਬ ਸਰਕਾਰ ਵਲੋਂ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਜਨਤਾ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਜਾਗਰੁਕਤਾ ਕੈਂਪਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੋਟੇ ਚਲਾਨ ਵੀ ਕੱਟੇ ਜਾ ਰਹੇ ਹਨ ਪਰ ਸੜਕਾਂ ’ਤੇ ਘੁੰਮਣ ਵਾਲੇ ਫੂਸ/ਤੂੜੀ ਦੇ ਟਰੱਕ/ਟਰਾਲੀਆਂ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਨਾਲ ਲੋਕਾਂ ਦੇ ਮਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਫੂਸ/ਤੂੜੀ ਦੀਆਂ ਭਰੀਆਂ ਟਰਾਲੀਆਂ/ਟਰੱਕ ਜਿਥੇ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੇ ਹਨ, ਉਥੇ ਇਨ੍ਹਾਂ ਨਾਲ ਰੋਜਾਨਾ ਵੱਡੇ ਹਾਦਸੇ ਵਾਪਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਜੁਗਾੜੂ ਤਰੀਕੇ ਨਾਲ ਸੜਕਾਂ ’ਤੇ ਘੁੰਮ ਰਹੇ ਟਰੱਕ/ਟਰਾਲੀਆਂ ਵਿਚ ਓਵਰਲੋਡ ਫੂਸ/ਤੂੜੀ ਭਰੀ ਹੁੰਦੀ ਹੈ, ਜਿਸ ਨਾਲ ਆਮ ਆਵਾਜਾਈ ਤਾਂ ਤਕਰੀਬਨ ਬੰਦ ਹੀ ਹੋ ਜਾਂਦੀ ਹੈ ਅਤੇ ਜਿਸ ਰਸਤੇ ਇਹ ਲੋਡ ਕੀਤੇ ਟਰੱਕ/ਟਰਾਲੀਆਂ ਲੰਘਦੇ ਹਨ, ਉਥੋਂ ਉਨ੍ਹਾਂ ਨੂੰ ਕੋਈ ਦੂਜਾ ਹੋਰ ਵਾਹਨ ਕਰੋਸ ਨਹੀਂ ਕਰ ਸਕਦਾ। ਇਥੇ ਹੀ ਬੱਸ ਨਹੀਂ ਇਨ੍ਹਾਂ ਵਾਹਨਾਂ ਨੂੰ ਚੰਗੀ ਤਰ੍ਹਾਂ ਢਕਿਆ ਵੀ ਨਹੀਂ ਹੁੰਦਾ, ਜਿਸ ਨਾਲ ਫੂਸ/ਤੂੜੀ ਉਥੋਂ ਗੁਜ਼ਰਨ ਵਾਲੇ ਜਾਂ ਹੋਰ ਲੰਘਣ ਵਾਲੇ ਰਾਹਗੀਰਾਂ ਦੇ ਅੱਖਾਂ ਵਿਚ ਪੈਂਦੀ ਹੈ। ਲੋਕਾਂ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਅਜਿਹੇ ਜੁਗਾੜੂ ਵਾਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ । ਜਦੋਂ ਇਸ ਸੰਬੰਧੀ ਥਾਣਾ ਭਾਦਸੋਂ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਵਾਹਨਾਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

Related Post