post

Jasbeer Singh

(Chief Editor)

Patiala News

ਆਪ ਆਗੂਆਂ ਲੁਧਿਆਣਾ ਜਿਮਨੀ ਚੋਣ ’ਚ ਜਿੱਤ ਤੇ ਕੀਤਾ ਖੁਸ਼ੀ ਦਾ ਇਜਹਾਰ

post-img

ਆਪ ਆਗੂਆਂ ਲੁਧਿਆਣਾ ਜਿਮਨੀ ਚੋਣ ’ਚ ਜਿੱਤ ਤੇ ਕੀਤਾ ਖੁਸ਼ੀ ਦਾ ਇਜਹਾਰ -ਆਪ ਸਰਕਾਰ ਦੇ ਕੀਤੇ ਵਿਕਾਸ ਦੇ ਨਾਮ ’ਤੇ ਹੋਈ ਜਿੱਤ : ਮਾਨ, ਰਾਮਗੜ੍ਹ, ਸ਼ੈਂਕੀ ਭਾਦਸੋਂ, 25 ਜੂਨ : ਲੁਧਿਆਣਾ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਮੌਕੇ ਅੱਜ ਨਗਰ ਪੰਚਾਇਤ ਭਾਦਸੋਂ ਤੋਂ ਸਥਾਨਕ ਸ਼ਹਿਰ ਅੰਦਰ ਆਪ ਵਰਕਰਾਂ ਤੇ ਆਗੂਆਂ ਵਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ। ਇਸ ਦੌਰਾਨ ਹਲਕਾ ਵਿਧਾਇਕ ਗੁਰਦੇਵ ਮਾਨ ਦੇ ਭਰਾ ਕਪਿਲ ਦੇਵ ਮਾਨ, ਮਾਰਕਿਟ ਕਮੇਟੀ ਦੇ ਚੇਅਰਮੈਨ ਦੀਪਾ ਰਾਮਗੜ੍ਹ, ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਦੇ ਸਪੱੁਤਰ ਸ਼ੈਂਕੀ ਸਿੰਗਲਾ, ਕੌਂਸਲਰ ਨਿਰਮਲਾ ਸੂਦ ਦੇ ਸਪੁੱਤਰ ਸੋਨੂ ਸੂਦ ਦੀ ਅਗਵਾਈ ਵਿਚ ਵਰਕਰਾਂ ਵਲੋਂ ਲੱਡੂ ਵੰਡੇ ਗਏ, ਪਟਾਕੇ ਚਲਾਏ ਗਏ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਨੇ ਵਿਕਾਸ ਦੇ ਨਾਮ ’ਤੇ ਮੋਹਰ ਲਗਾ ਕੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਅਜਿਹੀ ਸਰਕਾਰ ਹੈ ਜੋ ਕਿ ਸੂਬੇ ਦਾ ਵਿਕਾਸ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੀਆਂ ਸਰਕਾਰਾਂ ਨੇ ਸੂਬੇ ਦੇ ਵਿਕਾਸ ਕਰਨ ਦੀ ਜਗ੍ਹਾ ਸੂਬੇ ਵਿਚ ਨਸ਼ਾ ਤਸਕਰੀ, ਬੇਰੁਜ਼ਗਾਰੀ, ਭਿ੍ਰਸ਼ਟਾਚਾਰ ਨੂੰ ਤਰਜੀਹ ਦਿੱਤੀ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਅੱਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ। ਬੇਰੁਜ਼ਗਾਰੀ ਦੇ ਖਾਤਮੇ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ। ਭਿ੍ਰਸ਼ਟਾਚਾਰ ਦੇ ਖਾਤਮੇ ਲਈ ਕਿਸੇ ਵੀ ਕਿਸਮ ਦੀ ਕੋਈ ਢਿੱਲ ਨਹੀਂ ਵਰਤੀ ਗਈ, ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਸੂਬਾ ਪੂਰਨ ਰੂਪ ਵਿਚ ਤਰੱਕੀ ਦੇ ਰਾਹ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਇਸ ਮੌਕੇ ਉਨ੍ਹਾਂ ਨਾਲ ਦਲਜੀਤ ਸਿੰਘ ਜੀਤਾ ਰਾਇਮਲਮਾਜਰੀ, ਕਮਲ ਭਾਦਸੋਂ, ਲਾਡੀ ਖੱਟੜਾ, ਭਲਿੰਦਰ ਸਿੰਘ ਭੋਲਾ, ਚਰਨਜੀਤ ਸਿੰਘ ਰਿੰਪੀ, ਜੀਵਨ ਭਾਦਸੋਂ, ਮਾਨ, ਵਕੀਲ ਮਸ਼ਾਲ, ਦਿਪਾਂਸ਼ੂ ਸਿੰਗਲਾ, ਗੁਰਜੋਗਾ ਸਿੰਘ, ਸਤਨਾਮ ਸਿੰਘ ਖਾਲਸਾ, ਸ਼ਿਵ ਲਾਲ, ਲੱਕੀ ਭਾਦਸੋਂ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ ।

Related Post