post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ’ਚ ਕੀਤਾ ਟੂਣਾ, ਵਿਦਿਆਰਥਣਾਂ ਡਰੀਆਂ, ਵਾਰਡਨ ਨੇ ਜਾਰੀ ਕੀਤਾ ਨੋਟਿਸ

post-img

ਪੰਜਾਬੀ ਯੂਨੀਵਰਸਿਟੀ ’ਚ ਕੀਤਾ ਟੂਣਾ, ਵਿਦਿਆਰਥਣਾਂ ਡਰੀਆਂ, ਵਾਰਡਨ ਨੇ ਜਾਰੀ ਕੀਤਾ ਨੋਟਿਸ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਉਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਜੇ ਵੀ ਟੂਣੇ ਦੇ ਚੱਕਰਾ ਵਿੱਚ ਪਏ ਹੋਏ ਹਨ । ਪੰਜਾਬੀ ਯੂਨੀਵਰਸਿਟੀ ਵਿੱਚ ਜਾਦੂ ਟੂਣੇ ਕਰਨ ਨੂੰ ਲੈ ਕੇ ਵਿਦਿਆਰਥੀ ਡਰ ਰਹੇ ਹਨ । ਹੁਣ ਹੋਸਟਲ ਵਾਰਡਨ ਵੱਲੋਂ ਜਾਦੂ ਟੂਣਾ ਨਾ ਕਰਨ ਦੀ ਚੇਤਾਵਨੀ ਵਾਲਾ ਨੋਟਿਸ ਜਾਰੀ ਕੀਤਾ ਗਿਆ ਹੈ । ਸ਼ਨੀਵਾਰ ਨੂੰ ਸਵੇਰੇ ਕੁੜੀਆਂ ਦੇ ਹੋਸਟਲ ਵਿੱਚ ਸਫੇਦ ਰੰਗ ਨਾਲ ਕੁਝ ਲਿਖਿਆ ਮਿਲਿਆ । ਇਹ ਦੇਖ ਵਿਦਿਆਰਥੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਇਸਦੀ ਸੂਚਨਾ ਤੁਰੰਤ ਹੋਸਟਲ ਵਾਰਡਨ ਨੂੰ ਦਿੱਤੀ । ਹੋਸਟਲ ਵਾਰਡਨ ਵੱਲੋਂ ਇਸ ਸਬੰਧੀ ਇਕ ਪੱਤਰ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ, ‘ਹਸਤਾਖਰ ਕਰਤਾ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਕਿਸੇ ਵਿਦਿਆਰਥਣ ਵੱਲੋਂ ਹੋਸਟਲ ਅੰਦਰ ਟੂਣੇ ਟਾਮਣ ਕੀਤੇ ਜਾਂਦੇ ਹਨ, ਜਿਸ ਕਾਰਨ ਵਿਦਿਆਰਥਣਾਂ ਵਿੱਚ ਡਰ ਦਾ ਮਾਹੋਲ ਪੈਦਾ ਹੋ ਗਿਆ ਹੈ। ਵਿਦਿਆਰਥਣਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਖਤ ਤਾੜਨਾ ਕੀਤੀ ਜਾਂਦੀ ਹੈ ਅਤੇ ਹੋਸਟਲ ਅੰਦਰ ਅਜਿਹਾ ਕੋਈ ਟੂਣਾ ਟਾਮਣਾ ਨਾ ਕੀਤਾ ਜਾਵੇ। ਫਿਰ ਵੀ ਜੇਕਰ ਕੋਈ ਕਿਸੇ ਨੂੰ ਅਜਿਹਾ ਕਰਦਾ ਵੇਖਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ।

Related Post