post

Admin

(Chief Editor)

Crime

ਦੋਸਤ ਦਾ ਕਤਲ ਕਰ ਕੇ ਲਾਸ਼ ਦੇ ਟੋਟੇ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

post-img

ਦੋਸਤ ਦਾ ਕਤਲ ਕਰ ਕੇ ਲਾਸ਼ ਦੇ ਟੋਟੇ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਲੋਹਰਦਗਾ, 10 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ ਦੇ ਲੋਹਰਦਗਾ (Jharkhand) ਜਿਲੇ `ਚ ਪੁਲਸ ਨੇ ਦੋਸਤ ਨੂੰ ਕਤਲ ਕਰ ਕੇ ਲਾਸ਼ ਦੇ ਟੋਟੇ-ਟੋਟੇ ਕਰਨ ਦੇ ਦੋਸ਼ ਹੇਠ 2 ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਦੋਵੇਂ ਵਿਅਕਤੀ ਜਿਨ੍ਹਾਂ ਦੋਸਤ ਨੂੰ ਹੀ ਕਰ ਦਿੱਤਾ ਕਤਲ

ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਸ ਨੂੰ ਸਦਰ ਥਾਣਾ ਖੇਤਰ ਦੇ ਓਇਨਾ ਟੋਂਗੜੀ `ਚ ਪੱਥਰ ਦੀ ਇਕ ਬੰਦ ਖਾਨ `ਚ ਬੋਰੀ ਦੇ ਅੰਦਰ ਸਰੀਰ ਦੇ ਕੁਝ ਅੰਗ ਮਿਲੇ । ਪੁਲਸ ਨੇ ਮ੍ਰਿਤਕ ਦੀ ਪਛਾਣ ਉਸੇ ਥਾਣਾ ਖੇਤਰ ਦੀ ਨਿਊ ਆਜ਼ਾਦ ਬਸਤੀ ਦੇ ਹੁਸੈਨ ਅੰਸਾਰੀ (Hussain Ansari) ਵਜੋਂ ਕੀਤੀ ।  ਪੁਲਸ ਨੇ ਕਿਹਾ ਕਿ ਅਸੀਂ ਇਸ ਮਾਮਲੇ `ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਮੁਲਜ਼ਮਾਂ ਦੀ ਪਛਾਣ ਨੂਰ ਨਗਰ ਦੇ ਅਰਮਾਨ ਖਾਨ (22) ਅਤੇ ਮੁਹੰਮਦ ਸ਼ਾਹਨਵਾਜ਼ ਅਹਿਮਦ ਉਰਫ਼ ਰਾਜ (25) ਵਜੋਂ ਹੋਈ ਹੈ । ਦੋਵਾਂ ਮੁਲਜ਼ਮਾਂ ਨੇ ਕਤਲ ਦੀ ਗੱਲ ਕਬੂਲ ਕਰ ਲਈ ਹੈ । 

ਮੁਲਜਮਾਂ ਨੇ ਪੁਲਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਕੀ ਦੱਸਿਆ

ਪੁਲਸ ਨੇ ਕਿਹਾ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਕਿ 4 ਜੁਲਾਈ ਨੂੰ ਦੁਰਗਾ ਬਾੜੀ ਲੇਨ `ਚ ਸ਼ਾਹਨਵਾਜ਼ ਘਰ `ਚ ਉਨ੍ਹਾਂ ਤਿੰਨਾਂ ਨੇ ਸ਼ਰਾਬ ਪੀਤੀ ਸੀ, ਜਿੱਥੇ ਹੁਸੈਨ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ । ਗੁੱਸੇ `ਚ ਆ ਕੇ ਉਨ੍ਹਾਂ ਨੇ ਉਸ ਨੂੰ ਕੁੱਟ-ਕੁੱਟ (Beating) ਕੇ ਮਾਰ ਦਿੱਤਾ । ਕਤਲ ਕਰਨ ਤੋਂ ਬਾਅਦ ਦੋਵਾਂ ਨੇ ਲਾਸ਼ ਦੇ ਕਈ ਟੋਟੇ ਕੀਤੇ ਅਤੇ ਉਨ੍ਹਾਂ ਨੂੰ ਪੱਥਰ ਦੀ ਇਕ ਬੰਦ ਪਈ ਖਾਨ `ਚ ਸੁੱਟ ਦਿੱਤਾ ।

Related Post

Instagram