ਪੁਲਸ ਨਾਲ ਮੁੱਠਭੇੜ ਵਿਚ ਦੋ ਜਣੇ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਜਲੰਧਰ, 20 ਜਨਵਰੀ 2026 : ਪੰਜਾਬ ਪੁਲਸ ਦੇ ਜਲੰਧਰ ਦੇ ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਲੰਧਰ ਦਿਹਾਤੀ ਦੇ ਪਿੰਡ ਸੋਹਲ ਜਾਗੀਰ ਨੇੜੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਜ਼ਖਮੀ ਹੋ ਗਿਆ ਸੀ । ਹੋਰ ਕੀ ਕੀ ਦੱਸਿਆ ਐਸ. ਐਸ. ਪੀ. ਵਿਰਕ ਨੇ ਸੀਨੀਅਰ ਸੁਪਰਡੈਂਟ ਆਫ ਪੁਲਸ (ਐਸ. ਐਸ. ਪੀ.) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 11 ਜਨਵਰੀ-2026 ਨੂੰ ਸੋਹਲ ਜਾਗੀਰ ਦੇ ਵਸਨੀਕ ਸੁਖਚੈਨ ਸਿੰਘ ਦੇ ਘਰ ਗੋਲੀਬਾਰੀ ਹੋਈ ਸੀ ਦੇ ਮਾਮਲੇ ਵਿਚ ਸ਼ਾਹਕੋਟ ਪੁਲਸ ਸਟੇਸ਼ਨ ਵਿੱਚ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕੀਤੀ ਗਈ ਸੀ । ਪੁਲਸ ਦੀ ਨਾਕਾਬੰਦੀ ਦੌਰਾਨ ਕੀਤਾ ਗਿਆ ਕਾਬੂ ਪੁਲਸ ਨੂੰ ਪ੍ਰਾਪਤ ਹੋਈ ਗੁਪਤਾ ਸੂਚਨਾ ਦੇ ਆਧਾਰ ਤੇ ਜਦੋ਼ ਪੁਲਸ ਵਲੋਂ ਨਾਕਾਬੰਦੀ ਕੀਤੀ ਗਈ ਤਾਂ ਜਿਸ ਕਰਨਵੀਰ ਦੀ ਲੱਤ ਵਿਚ ਗੋਲੀ ਲੱਗੀ ਉਹ ਤੇ ਉਸਦਾ ਦੂਸਰਾ ਸਾਥੀ ਅੰਗ੍ਰੇਜ਼ ਸਿੰਘ ਪੁਲਸ ਨੂੰ ਦੇਖ ਕੇ ਭੱਜ ਲੱਗੇ ਤੇ ਦੋਹਾਂ ਨੇ ਹੀ ਪੁਲਸ ਨੂੰ ਦੇਖ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਸ ਵਲੋਂ ਦੋਹਾਂ ਨੂੰ ਹੀ ਕਾਬੂ ਕਰ ਲਿਆ ਗਿਆ। ਜਿਸ ਦੀ ਲੱਤ ਵਿਚ ਗੋਲੀ ਲੱਗੀ ਹੈ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੋਹਾਂ ਕੋਲੋ਼ ਪੁਲਸ ਨੇ ਕੀ ਕੀ ਕੀਤਾਬਰਾਮਦ ਪੰਜਾਬ ਪੁਲਸ ਵਲੋਂ ਉਪਰੋਕਤ ਦੋਹਾਂ ਤੋਂ ਇੱਕ . 30 ਬੋਰ ਦਾ ਪਿਸਤੌਲ, ਜਿ਼ੰਦਾ ਅਤੇ ਖਾਲੀ ਕਾਰਤੂਸ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲੀਬਾਰੀ ਵਿਦੇਸ਼ ਵਿੱਚ ਬੈਠੇ ਦੋਸ਼ੀ ਦੁਆਰਾ ਰਚੀ ਗਈ ਸਾਜਿ਼ਸ਼ ਦਾ ਹਿੱਸਾ ਸੀ। ਮੁੱਖ ਸਾਜਿ਼ਸ਼ਕਰਤਾ ਬਲਵੰਤ ਸਿੰਘ ਉਰਫ਼ ਬੰਟਾ ਅਮਰੀਕਾ ਵਿੱਚ ਰਹਿੰਦਾ ਹੈ, ਜਦੋਂ ਕਿ ਉਸਦਾ ਸਾਥੀ ਫਿਲੀਪੀਨਜ਼ ਵਿੱਚ ਹੈ । ਪੁਲਸ ਨੇ ਵਿਦੇਸ਼ ਬੈਠੇ ਮੁਲਜ਼ਮਾਂ ਖਿ਼ਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।
