

ਦੜੇ ਸੱਟੇ ਦੇ ਦੋਸ਼ ਵਿਚ ਦੋ ਗਿ੍ਰਫਤਾਰ ਪਟਿਆਲਾ, 25 ਜੂਨ : ਥਾਣਾ ਤਿ੍ਰਪੜੀ ਦੀ ਪੁਲਸ ਨੇ ਐਸ.ਐਚ.ਓ. ਇੰਸ: ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਦੜੇ ਸੱਟੇ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਵਿਚ ਨੀਰਜ ਕੁਮਾਰ ਪੁੱਤਰ ਪ੍ਰਕਾਸ਼ ਵਰਮਾ ਵਾਸੀ ਤਿ੍ਰਪੜੀ ਅਤੇ ਮੁਕੇਸ਼ ਕੁਮਾਰ ਪੁੱਤਰ ਰਾਮ ਚੰਦ ਵਾਸੀ ਤਿ੍ਰਪੜੀ ਟਾਉਨ ਪਟਿਆਲਾ ਹੈ। ਪੁਲਸ ਮੁਤਾਬਕ ਏ.ਐਸ.ਆਈ. ਗੁਰਪ੍ਰੀਤ ਸਿੰਘ ਪੁਲਸ ਪਾਰਟੀ ਸਮੇਤ ਡੀ.ਐਲ.ਐਫ. ਕਲੋਨੀ ਪਟਿਆਲਾ ਦੇ ਕੋਲ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਮੰਨੂੰ ਲੱਸੀ ਵਾਲੇ ਦੀ ਬੈਕਸਾਈਡ ਇੱਕ ਦੁਕਾਨ ਵਿਚ ਬੈਠ ਕੇ ਦੜਾ ਸੱਟਾ ਲਗਵਾ ਗਰਹਾ ਹੈ ਤਾਂ ਪੁਲਸ ਨੇ ਰੇਡ ਕਰਕੇ ਦੜੇ ਸੱਟੇ ਦੇ 3710 ਰੁਪਏ ਬਰਾਮਦ ਕਰਕੇ ਉਨ੍ਹਾਂ ਦੇ ਖਿਲਾਫ ਜੂਆ ਐਕਟ ਦੇ ਤਹਿਤ ਕੇਸ ਦਰਜ ਲਿਆ ਹੈ।