ਸਲਫਾਸ ਦੀਆਂ ਗੋਲੀਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈ ਦੋ ਬੱਚਿਆਂ ਦੀ ਮੌਤ
ਖੰਨਾ, 23 ਜੁਲਾਈ 2026 : ਪੰਜਾਬ ਦੇ ਸ਼ਹਿਰ ਖੰਨਾ (Khanna) ਦੇ ਪਿੰਡ ਖਨਿਆਣ ਵਿਖੇ ਇਕ ਘਰ ਵਿਚ ਸਲਫਾਸ ਦੀਆਂ ਗੋਲੀਆਂ ਦੀ ਜਹਿਰੀਲੀ ਗੈਸ (Poisonous gas) ਚੜ੍ਹਨ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ ।
ਕਿਸ ਕਿਸ ਦੀ ਹੋਈ ਹੈ ਗੈਸ ਚੜ੍ਹਨ ਕਾਰਨ ਮੌਤ
ਮਿਲੀ ਜਾਣਕਾਰੀ ਮੁਤਾਬਕ ਖੰਨਾ ਦੇ ਨੇੜਲੇ ਪਿੰਡ ਖਨਿਆਣ ਵਿਖੇ ਜੋ ਇਕ ਘਰ ਦੇ ਦੋ ਬੱਚਿਆਂ ਦੀਆਂ ਸਲਫਾਸ ਦੀਆਂ ਗੋਲੀਆਂ (Sulfas tablets) ਦੀ ਜਹਿਰੀਲੀ ਗੈਸ ਚੜ੍ਹਨ ਨਾਲ ਮੌਤ ਹੋ ਗਈ ਹੈ ਦੇ ਚਲਦਿਆਂ ਦੋ ਹੋਰ ਬੱਚੇ ਤੇ ਇਕ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ । ਉਕਤ ਘਟਨਾਕ੍ਰਮ ਦੌਰਾਨ ਜਿਨ੍ਹਾਂ ਦੋ ਬੱਚਿਆਂ ਦੀ ਮੌਤ (Death of children) ਹੋ ਗਈ ਹੈ ਦੀ ਪਛਾਣ 13 ਦਿਨਾਂ ਦੀ ਬੱਚੀ ਹਰਸੀਰਤ ਕੌਰ ਅਤੇ ਚਾਰ ਸਾਲਾ ਮਨਰਾਜ ਦੇ ਤੌਰ 'ਤੇ ਹੋਈ ਹੈ ।
ਕਿਵੇਂ ਚੜ੍ਹ ਗਈ ਗੈਸ
ਪ੍ਰਾਪਤ ਸੂਚਨਾ ਮੁਤਾਬਕ ਸਲਫਾਸ ਦੀਆਂ ਗੋਲੀਆਂ ਦੀ ਗੈਸ ਚੜ੍ਹਨ ਦਾ ਮੁੱਖ ਕਾਰਨ ਪਰਿਵਾਰ ਵਲੋਂ ਘਰ ਅੰਦਰ ਬਣੇ ਸਟੋਰ ਵਿਚ ਕਣਕ ਰੱਖੀ ਹੋਈ ਸੀ, ਜਿਸਦੀ ਸੰਭਾਲ ਲਈ ਕਣਕ ਵਿਚ ਸਲਫਾਸ ਪਾਈ ਹੋਈ ਸੀ । ਜਦੋਂ ਸਲਫਾਸ ਦੀ ਗੈਸ ਕਣਕ ਦੇ ਢੋਲ ਵਿਚੋਂ ਬਾਹਰ ਨਿਕਲੀ ਤਾਂ ਉਹ ਸਟੋਰ ਰੂਮ ਤੋਂ ਦਰਵਾਜ਼ੇ ਰਾਹੀਂ ਹੁੰਦੀ ਹੋਈ ਨਾਲ ਦੇ ਕਮਰੇ ਵਿਚ ਵੜ ਗਈ, ਜਿਸ ਕਾਰਨ ਕਮਰੇ ਅੰਦਰ ਪਏ ਬੱਚਿਆਂ ਤੇ ਮਹਿਲਾ ਨੂੰ ਇਹ ਗੈਸ ਚੜ੍ਹ ਗਈ ਅਤੇ ਇਸ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ । ਜਦਕਿ ਦੋ ਬੱਚੀਆਂ ਅਤੇ ਇਕ ਮਹਿਲਾ ਨੂੰ ਗੰਭੀਰ ਹਾਲਤ (Serious condition) ਵਿੱਚ ਚੰਡੀਗੜ੍ਹ ਇਲਾਜ ਲਈ ਭੇਜਿਆ ਗਿਆ ਹੈ । ਸਿਹਤ ਵਿਭਾਗ ਦੀ ਟੀਮ ਵਲੋਂ ਮੌਕੇ ਦਾ ਮੁਆਇਨਾ ਕਰਨ ’ਤੇ ਮੁੱਢਲੇ ਤੌਰ ’ਤੇ ਸਲਫਾਸ ਦੀ ਗੈਸ ਨੂੰ ਹਾਦਸੇ ਦਾ ਕਾਰਨ ਦੱਸਿਆ ਗਿਆ ਹੈ ।
