post

Jasbeer Singh

(Chief Editor)

Patiala News

ਆਵਰ ਲੇਡੀ ਆਫ ਫਾਤਮਾ ਕਾਨਵੈਂਟ ਸਕੂਲ ਪਟਿਆਲਾ ਵਿਖੇ ਦੋ ਰੋਜਾ ਸਲਾਨਾ ਸਮਾਗਮ ਹੋਇਆ ਵਿਦਿਆਰਥੀਆਂ ਦੀ ਪੇਸ਼ਕਸ਼ੀ ਨੇ ਮੁੱਖ ਮ

post-img

ਆਵਰ ਲੇਡੀ ਆਫ ਫਾਤਮਾ ਕਾਨਵੈਂਟ ਸਕੂਲ ਪਟਿਆਲਾ ਵਿਖੇ ਦੋ ਰੋਜਾ ਸਲਾਨਾ ਸਮਾਗਮ ਹੋਇਆ ਵਿਦਿਆਰਥੀਆਂ ਦੀ ਪੇਸ਼ਕਸ਼ੀ ਨੇ ਮੁੱਖ ਮਹਿਮਾਨਾਂ ਨੂੰ ਕੀਤਾ ਪ੍ਰਭਾਵਿਤ ਸਾਨੂੰ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ : ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਪਟਿਆਲਾ : ਵਿਦਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਅਵਰ ਲੇਡੀ ਆਫ ਫਾਤਮਾ ਕਾਨਵੈਂਟ ਸਕੂਲ ਪਟਿਆਲਾ ਵੱਲੋਂ ਦੋ ਰੋਜਾ ਸਲਾਨਾ ਵਿਦਿਆਰਥੀਆਂ ਦਾ ਸੱਭਿਆਚਾਰ ਸਮਾਰੋਹ ਅੱਜ ਪਹਿਲੇ ਦਿਨ ਸ਼ੁਰੂ ਕੀਤਾ ਗਿਆ । ਇਸ ਸਲਾਨਾ ਸਮਾਗਮ ਦੀ ਸ਼ੁਰੂਆਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਵੱਲੋਂ ਦੀਪ ਮਾਲਾ ਜਗਾ ਕੇ ਕੀਤੀ ਗਈ । ਡਿਪਟੀ ਕਮਿਸ਼ਨਰ‌ ਪਟਿਆਲਾ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੇ ਨਾਲ ਨਾਲ ਵਿਦਿਆ ਦਾ ਗਿਆਨ ਦੇਣਾ ਵੀ ਜਰੂਰੀ ਹੈ । ਉਹਨਾਂ ਵਿਦਿਆਰਥੀਆਂ ਵੱਲੋਂ ਕੀਤੇ ਸੱਭਿਆਚਾਰਕ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ । ਸ. ਕਿਰਪਾਲਵੀਰ ਸਿੰਘ (ਸਬ ਡਿਵੀਜ਼ਨਲ ਮੈਜਿਸਟਰੇਟ) ਫਾਦਰ ਡੋਮਿਨਿਕ ਬੋਸਕੋ ਅਤੇ ਸ. ਸ਼ਿਵਦੁਲਾਰ ਸਿੰਘ (ਆਈ. ਏ. ਐਸ. ਸਾਬਕਾ) ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ । ਸਕੂਲ ਦੇ ਪ੍ਰਿੰਸੀਪਲ ਸਿਸਟਰ ਇਮੈਕੂਲੇਟ ਦੀ ਪ੍ਰਧਾਨਗੀ ਹੇਠ ਸਮਾਗਮ ਨੂੰ ਭਰਪੂਰ ਜਸ਼ਨਾਂ, ਸਕੂਲ ਸਟਾਫ ਵੱਲੋਂ ਸਲਾਨਾ ਸਕੂਲ ਦੀ ਰਿਪੋਰਟ ਪੇਸ਼ ਕੀਤੀ‌ ਗਈ ਅਤੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਗਮ ਚ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਅਨੁਸ਼ਾਸਨ ਸਿੱਖਿਆ ਚੰਗੇ ਅਤੇ ਬੁਰੇ ਚ ਫਰਕ ਸਮਾਜ ਸੇਵਾ ਦੇਸ਼ ਭਗਤੀ ਵਾਲੇ ਪ੍ਰੋਗਰਾਮ ਪੇਸ਼ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ ਅਖੀਰ ਚ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਮਾਗਮ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ ।

Related Post