ਕਾਰ ਦੇ ਅੱਗ ਸੇਕ ਰਹੇ ਲੋਕਾਂ `ਤੇ ਚੜ੍ਹਨ ਨਾਲ ਦੋ ਦੀ ਮੌਤ ਮੋਰੇਨਾ, (ਮੱਧ ਪ੍ਰਦੇਸ਼), 28 ਦਸੰਬਰ 2025 : ਭਾਰਤੀ ਜਨਤਾ ਯੁਵਾ ਮੋਰਚਾ (ਬੀ. ਜੇ. ਵਾਈ. ਐੱਮ.) ਦੇ ਨੇਤਾ ਦੀ ਤੇਜ਼ ਰਫ਼ਤਾਰ ਕਾਰ ਦੂਜੀ ਕਾਰ ਨਾਲ ਟਕਰਾ ਗਈ ਅਤੇ ਸੜਕ ਕਿਨਾਰੇ ਅੱਗ ਸੇਕ ਰਹੇ ਲੋਕਾਂ `ਤੇ ਜਾ ਚੜ੍ਹੀ। ਹਾਦਸੇ ਵਿਚ 11 ਸਾਲਾ ਬੱਚੇ ਅਤੇ 1 ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ । ਘਟਨਾ ਮੋਰੇਨਾ ਜਿ਼ਲੇ ਦੇ ਪੋਰਸਾ ਖੇਤਰ ਵਿਚ ਵਾਪਰੀ ਮੋਰੇਨਾ ਜਿ਼ਲੇ ਦੇ ਪੋਰਸਾ ਖੇਤਰ ਵਿਖੇ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਕਾਰ ਚਲਾ ਰਹੇ ਦੀਪੇਂਦਰ ਭਦੌਰੀਆ ਨੂੰ ਘਟਨਾ ਤੋਂ ਬਾਅਦ ਮੌਕੇ `ਤੇ ਮੌਜੂਦ ਲੋਕਾਂ ਨੇ ਫੜ ਲਿਆ । ਉਹ ਬੀ. ਜੇ. ਵਾਈ. ਐੱਮ. ਦਾ ਪੋਰਸਾ ਸ਼ਹਿਰ ਇਕਾਈ ਦਾ ਪ੍ਰਧਾਨ ਹੈ ।ਪ੍ਰਤੱਖਦਰਸ਼ੀਆਂ ਅਨੁਸਾਰ ਤੇਜ਼ ਰਫ਼ਤਾਰ ਕਾਰਨ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਅਤੇ ਠੰਢ ਤੋਂ ਬਚਣ ਲਈ ਅੱਗ ਸੇਕ ਰਹੇ ਲੋਕਾਂ ਨੂੰ ਦਰੜ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਘਟਨਾ ਦੇ ਸਮੇਂ ਨਸ਼ੇ ਦੀ ਹਾਲਤ ਵਿਚ ਸੀ। ਹਾਦਸੇ ਵਿਚ ਰਾਮਦੱਤ ਰਾਠੌਰ (65) ਅਤੇ ਅਰਨਵ ਉਰਫ ਅਨੂੰ ਲਸ਼ਕਰ (11) ਗੰਭੀਰ ਤੌਰ `ਤੇ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਦੂਜੇ ਪਾਸੇ 3 ਜ਼ਖਮੀਆਂ ਦਾ ਇਲਾਜ ਜਾਰੀ ਹੈ।
