ਸੋਨੀਪਤ ਵਿਚ ਟਰੱਕ ਨਾਲ ਟਕਰਾਉਣ ਕਾਰਨ ਦੋ ਦੀ ਹੋਈ ਮੌਤ
ਸੋਨੀਪਤ, 14 ਜੁਲਾਈ 2026 : ਹਰਿਆਣਾ (Haryana)ਦੇ ਸ਼ਹਿਰ ਸੋਨੀਪਤ ਵਿਖੇ ਇਕ ਬਾਈਕ ਸਵਾਰ ਦੋ ਨੌਜਵਾਨਾਂ ਦੀ ਟਰੱਕ ਨਾਲ ਟਕਰਾਉਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ ।
ਕੌਣ ਹਨ ਦੋਵੇਂ ਨੌਜਵਾਨ
ਮਿਲੀ ਜਾਣਕਾਰੀ ਮੁਤਾਬਕ ਸੋਨੀਪਤ ਵਿਖੇ ਇਕ ਬਾਈਕ ਦੇ ਜੋ ਟਰੱਕ ਨਾਲ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਦੋਵੇਂ ਬਾਈਕ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੀ ਪਛਾਣ 33 ਸਾਲਾ ਸੁਨੀਲ ਅਤੇ ਉਸਦੇ ਦੋਸਤ ਦੀਪਕ ਦੇ ਤੌਰ 'ਤੇ ਹੋਈ ਹੈ । ਜਾਣਕਾਰੀ ਮੁਤਾਬਕ ਦੋਵੇਂ ਦੋਸਤ ਗੰਨੌਰ ਕੋਰਟ ਵਿਚ ਕਿਸੇ ਕੰਮ ਲਈ ਜਾ ਰਹੇ ਸਨ ਕਿ ਉਪਰੋਕਤ ਹਾਦਸਾ ਵਾਪਰ ਗਿਆ ।
ਲਾਸ਼ਾਂ ਨੂੰ ਕਬਜੇ ਵਿਚ ਲੈ ਕਰ ਦਿੱਤੀ ਗਈ ਹੈ ਅਗਲੀ ਕਾਰਵਾਈ ਸ਼ੁਰੂ
ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਕਾਰਨ ਵਾਪਰੇ ਇਸ ਸੜਕ ਹਾਦਸੇ ਵਿੱਚ ਜਿਨ੍ਹਾਂ ਬਾਈਕ ਸਵਾਰ 2 ਦੋਸਤਾਂ ਦੀ ਜਾਨ ਚਲੀ ਗਈ ਦੇ ਕਾਰਨ ਦੋਵੇਂ ਪਰਿਵਾਰਾਂ ਦਾ ਬੁਰਾ ਹਾਲ ਹੋਇਆ ਪਿਆ ਹੈ । ਦੋਵੇਂ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸਨ ਅਤੇ ਰੋਜ਼ੀ-ਰੋਟੀ ਲਈ ਮਿਹਨਤ-ਮਜ਼ਦੂਰੀ ਕਰਦੇ ਸਨ । ਮੁਰਥਲ ਥਾਣਾ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਸ ਵੱਲੋਂ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ।
