post

Admin

(Chief Editor)

Punjab

ਹਰਿਆਣਾ ਤੋਂ ਘਰ ਛੱਡਣ ਵਾਲੀਆਂ ਦੋ ਨਾਬਾਲਗ ਲੜਕੀਆਂ ਅੰਮ੍ਰਿਤਸਰ ਵਿਖੇ ਬਰਾਮਦ

post-img

ਹਰਿਆਣਾ ਤੋਂ ਘਰ ਛੱਡਣ ਵਾਲੀਆਂ ਦੋ ਨਾਬਾਲਗ ਲੜਕੀਆਂ ਅੰਮ੍ਰਿਤਸਰ ਵਿਖੇ ਬਰਾਮਦ

ਅੰਮ੍ਰਿਤਸਰ, 27 ਅਗਸਤ 2026 : ਹਰਿਆਣਾ (Haryana) ਦੇ ਝੱਜਰ ਜਿਲੇ ਤੋਂ ਦੋ ਨਾਬਾਲਗ ਵਿਦਿਆਰਥਣਾਂ ਜੋ ਘਰ ਛੱਡ ਕੇ ਰੇਲ ਗੱਡੀ ਰਾਹੀਂ ਅੰਮ੍ਰਿਤਸਰ (Amritsar) ਪਹੁੰਚੀਆਂ ਸਨ ਨੂੰ ਬਰਾਮਦ ਕਰ ਲਿਆ ਗਿਆ ਹੈ ।

ਕਿਸ ਕਾਰਨ ਘਰ ਛੱਡ ਕੇ ਰੇਲ ਗੱਡੀ ਰਾਹੀਂ ਪਹੁੰਚੀਆਂ ਸਨ ਅੰਮ੍ਰਿਤਸਰ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਝੱਜਰ ਜਿਲੇ (Jhajjar district) ਤੋਂ ਅਚਾਨਕ ਹੀ ਘਰ ਛੱਡ ਕੇ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਪਹੁੰਚੀਆਂ ਦੋ ਨਾਬਾਲਗ ਵਿਦਿਆਰਥਣਾਂ (Minor female students) ਜਿਨ੍ਹਾਂ ਨੂੰ ਅੰਮ੍ਰਿਤਸਰ ਸਟੇਸ਼ਨ ਵਿਖੇ ਬਰਾਮਦ ਕਰ ਲਿਆ ਗਿਆ ਹੈ ਦੇ ਇਸ ਤਰ੍ਹਾਂ ਘਰ ਛੱਡਣ ਦਾ ਮੁੱਖ ਕਾਰਨ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਵਾਰ-ਵਾਰ ਆਖਣਾ ਦੱਸਿਆ ਗਿਆ ।

ਆਰ. ਪੀ. ਐਫ. ਤੇ ਚਾਈਲਡ ਹੈਲਪ ਲਾਈਨ ਨੇ ਕੀਤਾ ਪਰਿਵਾਰਕ ਮੈਂਬਰਾਂ ਨਾਲ ਸੰਪਰਕ

ਪ੍ਰਾਪਤ ਸੂਚਨਾ ਮੁਤਾਬਕ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪਹੁੰਚੀਆਂ ਉਪਰੋਕਤ ਦੋਵੇਂ ਲੜਕੀਆਂ ਜਿਨ੍ਹਾਂ ਨੂੰ ਆਰ. ਪੀ. ਐਫ. ਅਤੇ ਚਾਈਲਡ ਹੈਲਪ ਲਾਈਨ ਦੇ ਅਧਿਕਾਰੀਆਂ ਵਲੋਂ ਪੁੱਛਗਿੱਛ ਤੋਂ ਬਾਅਦ ਸਾਰੇ ਮਾਮਲੇ ਬਾਰੇ ਪਤਾ ਕੀਤਾ ਗਿਆ ਵਲੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਲੜਕੀਆਂ ਦੇ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਕਾਨੂੰਨੀ ਕਾਰਵਾਈ (Legal action) ਪੂਰੇ ਕਰਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ।

Related Post

Instagram