post

Jasbeer Singh

(Chief Editor)

National

ਠੰਢ ਤੋਂ ਬਚਣ ਲਈ ਕਮਰੇ ਵਿਚ ਬਾਲੀ ਅੰਗੀਠੀ ਕਾਰਨ ਗਈ ਦੋ ਦੀ ਜਾਨ

post-img

ਠੰਢ ਤੋਂ ਬਚਣ ਲਈ ਕਮਰੇ ਵਿਚ ਬਾਲੀ ਅੰਗੀਠੀ ਕਾਰਨ ਗਈ ਦੋ ਦੀ ਜਾਨ ਉਤਰ ਪ੍ਰਦੇਸ਼, 17 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਛਜਲਤ ਵਿੱਚ ਠੰਢ ਤੋਂ ਬਚਣ ਲਈ ਇੱਕ ਕਮਰੇ ਵਿੱਚ ਬਾਲੀ ਅੰਗੀਠੀ ਕਾਰਨ ਦੇ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਕੌਣ ਹਨ ਦੋਵੇਂ ਬੱਚੇ ਕਮਰੇ ਵਿਚ ਅੰਗੀਠੀ ਬਾਲਣ ਕਾਰਨ ਕਮਰੇ ਵਿਚ ਪੈਦਾ ਹੋਈ ਗੈਸ ਕਾਰਨ ਜਿਨ੍ਹਾਂ ਦੋ ਮਾਸੂਮਾਂ ਦੀ ਜਾਨ ਚਲੀ ਗਈ ਵਿਚ ਅਹਿਲ (4) ਅਤੇ ਉਸ ਦੀ ਭੈਣ ਆਇਰਾ (3) ਸ਼ਾਮਲ ਹੈ। ਜਾਣਕਾਰੀ ਅਨੁਸਾਰ ਕਮਰੇ ਵਿਚ ਬਾਲੀ ਅੰਗਜੀਠੀ ਕਾਰਨ ਜਿਥੇ ਬੱਚਿਆਂ ਦੀ ਜਾਨ ਚਲੀ ਗਈ, ਉਥੇ ਬੱਚਿਆਂ ਮਾਪਿਆਂ ਅਤੇ ਇੱਕ ਭਰਾ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਵੇਰ ਵੇਲੇ ਦਰਵਾਜਾ ਨਾ ਖੁੱਲ੍ਹਣ ਤੇ ਲੱਗਿਆ ਘਟਨਾਕ੍ਰਮ ਦਾ ਪਤਾ ਸਵੇਰੇ ਕਰੀਬ 9 ਵਜੇ ਤੱਕ ਜਦੋਂ ਜਾਵੇਦ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਜਾਵੇਦ ਦੇ ਭਤੀਜੇ ਆਮਿਰ ਖਾਨ ਅਤੇ ਸਾਲਾ ਸਲਾਹੁਦੀਨ ਜੋ ਨਾਲ ਵਾਲੇ ਕਮਰੇ ਵਿੱਚ ਸੁੱਤੇ ਪਏ ਸਨ ਨੇ ਦਰਵਾਜ਼ਾ ਖੜਕਾਇਆ । ਜਿਸ ਤੋਂ ਥੋੜ੍ਹੀ ਦੇਰ ਬਾਅਦ ਜਾਵੇਦ ਨੇ ਲੜਖੜਾਉਂਦਿਆਂ ਕਦਮਾਂ ਨਾਲ ਦਰਵਾਜ਼ਾ ਖੋਲ੍ਹਿਆ ਪਰ ਉਹ ਅੱਧ-ਬੇਹੋਸ਼ ਸੀ, ਜਿਸ ਤੇ ਜਾਵੇਦ ਦਾ ਭਤੀਜਾ ਕਮਰੇ ਵਿਚ ਦਾਖ਼ਲ ਹੋਇਆ ਅਤੇ ਉਸ ਨੂੰ ਕੋਲੇ ਦੇ ਧੂੰਏਂ ਦੀ ਬਦਬੂ ਆਈ । ਜਾਵੇਦ ਦੀ ਪਤਨੀ ਅਤੇ ਤਿੰਨ ਬੱਚੇ ਕਮਰੇ ਵਿੱਚ ਬਿਸਤਰੇ `ਤੇ ਬੇਹੋਸ਼ ਪਏ ਸਨ। ਹਾਲਾਤਾਂ ਨੂੰ ਦੇਖਦਿਆਂ ਹੋਰਾਂ ਦੀ ਮਦਦ ਨਾਲ ਪਰਿਵਾਰਕ ਮੈਂਬਰ ਜਾਵੇਦ, ਉਸ ਦੀ ਪਤਨੀ, ਧੀ ਅਤੇ ਦੋਵੇਂ ਪੁੱਤਰਾਂ ਨੂੰ ਛਜਲਾਤ ਦੇ ਇੱਕ ਨਿੱਜੀ ਹਸਪਤਾਲ ਲੈ ਗਏ । ਜਿਥੇ 2 ਮਾਸੂਮ ਬੱਚਿਆਂ ਦੀ ਮੌਤ ਹੋਣ ਬਾਰੇ ਖੁਲਾਸਾ ਹੋਇਆ ਅਤੇ ਜਾਵੇਦ, ਸ਼ਾਹਇਸਤਾ ਅਤੇ ਸ਼ਿਫਾਨ ਦਾ ਇਲਾਜ ਚੱਲ ਰਿਹਾ ਹੈ।

Related Post

Instagram