
National
0
ਇਨਸਾਫ਼ ਦੀ ਮੰਗ ਲੈ ਕੇ ਜੈਪੁਰ ਵਿਚ ਦੋ ਵਿਅਕਤੀ ਮੋਬਾਈਲ ਟਾਵਰ ’ਤੇ ਚੜ੍ਹੇ
- by Jasbeer Singh
- November 12, 2024

ਇਨਸਾਫ਼ ਦੀ ਮੰਗ ਲੈ ਕੇ ਜੈਪੁਰ ਵਿਚ ਦੋ ਵਿਅਕਤੀ ਮੋਬਾਈਲ ਟਾਵਰ ’ਤੇ ਚੜ੍ਹੇ ਜੈਪੁਰ : ਭਾਰਤ ਦੇਸ਼ ਦੇ ਸ਼ਹਿਰ ਜੈਪੁਰ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਦੋ ਵਿਅਕਤੀ ਮੋਬਾਈਲ ਟਾਵਰ ’ਤੇ ਚੜ੍ਹ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਆਪਣੇ ਭਾਈਚਾਰੇ ਦੀ ਇੱਕ ਲੜਕੀ ਦੇ ਜਬਰ ਜਨਾਹ ਅਤੇ ਹੱਤਿਆ ਦੀ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਦੀ ਮੰਗ ਕਰ ਰਹੇ ਸਨ। ਰਿਪੋਰਟਾਂ ਦੇ ਅਨੁਸਾਰ ਜੈਪੁਰ ਵਿੱਚ ਮੀਨਾ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀਆਂ ਨੇ ‘ਡਿੰਪਲ ਮੀਨਾ ਕਤਲ ਕਾਂਡ’ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਟਾਵਰ ਨੂੰ ’ਤ ਚੜ੍ਹ ਗਏ । ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਡੀਸੀਪੀ) ਲਲਿਤ ਕੁਮਾਰ ਸ਼ਰਮਾ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਦੋ ਵਿਅਕਤੀ ਟਾਵਰ ’ਤੇ ਚੜ੍ਹ ਗਏ ਹਨ । ਮਾਮਲੇ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਹੇਠਾਂ ਲਿਆਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ।