post

Admin

(Chief Editor)

National

ਪੰਜਾਬ ਦੇ ਦੋ ਖਿਡਾਰੀਆਂ ਨੂੰ ਆਮਦਨ ਕਰ ਵਿਭਾਗ ਮੁੰਬਈ ਨੇ ਕੀਤਾ ਨਿਯੁਕਤ

post-img

ਪੰਜਾਬ ਦੇ ਦੋ ਖਿਡਾਰੀਆਂ ਨੂੰ ਆਮਦਨ ਕਰ ਵਿਭਾਗ ਮੁੰਬਈ ਨੇ ਕੀਤਾ ਨਿਯੁਕਤ

ਮੁੰਬਈ, 13 ਅਗਸਤ 2026 : ਭਾਰਤ ਦੇਸ਼ ਦੇ ਆਮਦਨ ਕਰ ਵਿਭਾਗ (Income Tax Department) ਦੇ ਮੁੰਬਈ ਦਫ਼ਤਰ ਵਲੋਂ ਪੰਜਾਬ ਦੇ ਦੋ ਖਿਡਾਰੀਆਂ ਨੂੰ ਵਿਭਾਗ ਵਿਚ ਟੈਕਸ ਅਸਿਸਟੈਂਟ (Tax Assistant) ਦੇ ਤੌਰ 'ਤੇ ਨਿਯੁਕਤ ਕੀਤਾ ਹੈ ।

ਕੌਣ ਹਨ ਇਹ ਦੋਵੇਂ ਖਿਡਾਰੀ

ਮਿਲੀ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ (ਮੁੰਬਈ) ਵਲੋਂ ਖੇਡ ਕੋਟੇ ਤਹਿਤ ਜੋ ਦੋ ਉਤਮ ਖਿਡਾਰੀਆ (Players) ਨੂੰ ਵਿਭਾਗ ਵਿਚ ਕਰ ਸਹਾਇਕ ਦੇ ਤੌਰ 'ਤੇ ਨਿਯੁਕਤ ਕੀਤਾ ਹੈ ਦੀ ਪਛਾਣ 26 ਸਾਲਾ ਅਨਮੋਲਪ੍ਰੀਤ ਕੌਰ ਅਤੇ 22 ਸਾਲਾ ਜਸ਼ਨੂਰ ਢੀਂਡਸਾ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਵਿਭਾਗ ਵਲੋਂ ਉਕਤ ਦੋਹਾਂ ਖਿਡਾਰੀਆਂ ਨੂੰ ਮੁੰਬਈ ਵਿਖੇ ਬਣੇ ਆਮਦਨ ਕਰ ਭਵਨ ਵਿਖੇ ਪ੍ਰਧਾਨ ਮੁੱਖ ਆਮਦਨ ਕਰ ਵਿਭਾਗ (ਮੁੰਬਈ) ਆਲੋਕ ਕੁਮਾਰ ਵਲੋਂ ਨਿਯੁਕਤੀ ਪੱਤਰ (Appointment letter) ਦੇ ਦਿੱਤੇ ਗਏ ਹਨ ।

ਆਮਦਨ ਕਰ ਵਿਭਾਗ ਨੇ ਕਿੰਨੀਆਂ ਖਾਲੀ ਅਸਾਮੀਆਂ ਲਈ ਮੰਗੀਆਂ ਸੀ ਅਰਜੀਆਂ

ਪ੍ਰਾਪਤ ਸੂਚਨਾ ਮੁਤਾਬਕ ਆਮਦਨ ਕਰ ਵਿਭਾਗ ਵੱਲੋਂ 7 ਜਨਵਰੀ 2026 ਦੀ ਨੋਟੀਫਿਕੇਸ਼ਨ ਰਾਹੀਂ 97 ਖਾਲੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ । ਭਰਤੀ ਪ੍ਰਕਿਰਿਆ ਵਿੱਚ ਵੱਖ-ਵੱਖ ਖੇਡ ਵੰਨਗੀਆਂ ਦੇ ਖਿਡਾਰੀਆਂ ਤੋਂ ਕੁੱਲ 3,595 ਅਰਜ਼ੀਆਂ ਪ੍ਰਾਪਤ ਹੋਈਆਂ । ਨਿਰਧਾਰਤ ਮਾਪਦੰਡਾਂ ਅਨੁਸਾਰ ਅਰਜ਼ੀਆਂ ਦੀ ਬਾਰੀਕੀ ਨਾਲ ਜਾਂਚ ਅਤੇ ਮੁਲਾਂਕਣ ਤੋਂ ਬਾਅਦ ਮੈਰਿਟ ਦੇ ਆਧਾਰ `ਤੇ 97 ਉਮੀਦਵਾਰਾਂ ਦੀ ਚੋਣ ਕੀਤੀ ਗਈ ।

Related Post

Instagram