150 ਫ਼ੁੱਟ ਡੂੱਘੀ ਖੱਡ `ਚ ਕਾਰ ਡਿੱਗਣ ਕਾਰਨ ਹੋਈ ਦੋ ਪੰਜਾਬੀਆਂ ਦੀ ਮੌਤ
- by Jasbeer Singh
- April 30, 2026
150 ਫ਼ੁੱਟ ਡੂੱਘੀ ਖੱਡ `ਚ ਕਾਰ ਡਿੱਗਣ ਕਾਰਨ ਹੋਈ ਦੋ ਪੰਜਾਬੀਆਂ ਦੀ ਮੌਤ ਹਿਮਾਚਲ, 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਦੇ ਸ਼ਹਿਰ ਊਨਾ ਜਿ਼ਲਾ ਦੇ ਚਿੰਤਪੂਰਨ ਖੇਤਰ ਵਿਖੇ ਕਾਰ ਦੇ ਖੱਡ ਵਿਚ ਡਿੱਗਣ ਕਰਕੇ ਦੋ ਪੰਜਾਬੀਆਂ ਦੀ ਮੌਤ ਹੋ ਗਈ ਹੈ। ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਚਿੰਤਪੁਰਨੀ ਵਿਚ ਇਕ ਕਾਰ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਭਰਵਾਈਨ ਤੋਂ ਹੁਸ਼ਿਆਰਪੁਰ ਸੜਕ ’ਤੇ ਸਵਿਫਟ ਕਾਰ ਬੇਕਾਬੂ ਹੋ ਗਈ ਅਤੇ ਲਗਭਗ 150 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ । ਡਿੱਗਦੇ ਹੀ ਕਾਰ ਨੂੰ ਅੱਗ ਲੱਗ ਗਈ । ਜਦੋਂ ਤਕ ਪੁਲਸ ਅਤੇ ਫਾਇਰ ਬ੍ਰਿਗੇਡ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਤਾਂ ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਇਕ ਵਿਅਕਤੀ ਦੀ ਲਾਸ਼ ਕਾਰ ਦੇ ਬਾਹਰ ਪਈ ਸੀ, ਜਦੋਂ ਕਿ ਇਕ ਦੀ ਲਾਸ਼ ਕਾਰ ਦੇ ਅੰਦਰ ਸੜ ਗਈ ਸੀ । ਕੀ ਜਾਣਕਾਰੀ ਦਿੱਤੀ ਪੁਲਸ ਨੇ ਪੁਲਸ ਮੁਤਾਬਕ ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋਈ ਹੈ । ਕਾਰ ਲੁਧਿਆਣਾ, ਪੰਜਾਬ ਵਿਚ ਰਜਿਸਟਰਡ ਹੈ। ਕਾਰ ਵਿਚੋਂ ਮਿਲੇ ਆਧਾਰ ਕਾਰਡ ਵਿਚ ਇਕ ਵਿਅਕਤੀ ਦਾ ਪਤਾ ਤਾਜਪੁਰ ਰੋਡ, ਲੁਧਿਆਣਾ, ਪੰਜਾਬ ਲਿਖਿਆ ਹੋਇਆ ਸੀ। ਹਾਲਾਂਕਿ ਇਹ ਪਤਾ ਨਹੀਂ ਹੈ ਕਿ ਕਾਰ ਵਿਚ ਸਵਾਰ ਕੌਣ ਸਨ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਮਾਤਾ ਚਿੰਤਪੂਰਨੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਆਏ ਸਨ ਅਤੇ ਅਪਣੀ ਯਾਤਰਾ ਤੋਂ ਬਾਅਦ ਵਾਪਸ ਆ ਰਹੇ ਸਨ ।
