
ਵਿਧਾਇਕ ਕੋਹਲੀ ਦੀ ਅਗਵਾਈ ਹੇਠ ਸ਼ਹਿਰ ਦਾ ਵਿਕਾਸ ਹੀ ਨਹੀਂ ਬਲਕਿ ਵਾਰਡ ਨੰ 35 ਵਿਚ ਬਣਾਏ ਜਾ ਰਹੇ ਹਨ ਵੱਡੀ ਗਿਣਤੀ ਵਿਚ ਲ
- by Jasbeer Singh
- July 31, 2024

ਵਿਧਾਇਕ ਕੋਹਲੀ ਦੀ ਅਗਵਾਈ ਹੇਠ ਸ਼ਹਿਰ ਦਾ ਵਿਕਾਸ ਹੀ ਨਹੀਂ ਬਲਕਿ ਵਾਰਡ ਨੰ 35 ਵਿਚ ਬਣਾਏ ਜਾ ਰਹੇ ਹਨ ਵੱਡੀ ਗਿਣਤੀ ਵਿਚ ਲੋਕਾਂ ਦੇ ਈ ਸਰਮ ਵੈਰੀਫਿਕੇਸ਼ਨ ਕਾਰਡ ਪਟਿਆਲਾ, 31 ਜੁਲਾਈ () : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਸ਼ਹਿਰ ਦਾ ਵਿਕਾਸ ਹੀ ਨਹੀਂ ਬਲਕਿ ਵਾਰਡ ਨੰ 35 ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਈ ਸਰਮ ਵੈਰੀਫਿਕੇਸ਼ਨ ਕਾਰਡ ਵੀ ਜੰਗੀ ਪੱਧਰ ਤੇ ਬਣਾਏ ਜਾ ਰਹੇ ਹਨ ਤਾਂ ਜੋ ਗਰੀਬ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਅਧਿਕਾਰ ਮਿਲ ਸਕੇ। ਉਕਤ ਕਾਰਡ ਵਾਰਡ ਨੰ 35 ਵਿਚ ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਵਲੋਂ ਵਾਰਡ ਵਿਚ ਆਯੋਜਿਤ ਕੀਤੇ ਗਏ ਕੈਂਪ ਵਿਚ ਬਣਾਏ ਗਏ। ਇਸ ਮੌਕੇ ਵਿ਼ਸ਼ੇਸ਼ ਤੌਰ ੍ਵਤੇਇੰਸਪੈਕਟਰ ਸੁਮਿਤ ਸ਼ਰਮਾ ਅਤੇ ਆਂਗਣਵਾੜੀ ਵਰਕਰ ਹਾਜ਼ਰ ਸਨ ਦੁਆਰਾ ਭਰਵਾਏ ਗਏ। ਰਮੇਸ਼ ਸਿੰਗਲਾ ਨੇ ਦੱਸਿਆ ਕਿ ਵਾਰਡ ਨੰ 35 ਵਿਚ ਉਨ੍ਹਾਂ ਵਲੋਂ ਵਾਰਡ ਵਾਸੀਆਂ ਦੀ ਸੇਵਾ ਲਈ ਬਣਾਹੇ ਗਏ ਆਫਿਸ ਵਿੱਚ ਦੂਰ ਦੂਰ ਤੋਂ ਲੋਕਾਂ ਦੇ ਫਾਰਮ ਹੀ ਨਹੀਂ ਭਰਵਾਏ ਗਏ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਤਾਂ ਜੋ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅੱਗੇ ਸਮੱਸਿਆਵਾਂ ਨੂੰ ਲਿਆ ਕੇ ਹੱਲ ਕਰਵਾਇਆ ਜਾ ਸਕੇ। ਆਪ ਦੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਿਸੰਗਲਾ ਨੇ ਦੱਸਿਆ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਵੱਡੀ ਗਿਣਤੀ ਵਿਚ ਮੌਕੇ ਤੇ ਹੀ ਕਰ ਦਿੱਤਾ ਗਿਆ ਤੇ ਕਈ ਸਮੱਸਿਆਵਾਂ ਜੋ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸਨ ਨੂੰ ਵਿਭਾਗਾਂ ਦੇ ਅਧਿਕਾਰੀਆਂ ਨੂੰ ਭੇਜਿਆ ਤੇ ਫੌਰੀ ਤੌਰ ਤੇ ਸਮੱਸਿਆਵਾਂ ਦਾ ਹੱਲ ਕਰਨ ਕਰਕੇ ਰਿਪੋਰਟ ਕਰਨ ਲਈ ਕਿਹਾ। ਰਮੇਸ਼ ਸਿੰਗਲਾ ਨੇ ਕਿਹਾ ਕਿ ਉਹ ਵਾਰਡ ਨੰ 35 ਦੇ ਵਸਨੀਕਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਲਈ ਹੀ ਜਥੇਬੰਦ ਨਹੀਂ ਹਨ ਬਲਕਿ ਵਪਾਰੀਆਂ ਦੀਆਂ ਮੰਗਾਂ ਤੇ ਮੁਸ਼ਕਲਾਂ ਦੇਹੱਲ ਲਈ ਵੀ ਵਿਧਾਇਕ ਕੋਹਲੀ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਕਰਵਾਉਣਗੇ ਤਾਂ ਜੋ ਵਪਾਰ ਤੇ ਵਪਾਰੀ ਦੋਵੇਂ ਹੀ ਤਰੱਕੀ ਕਰ ਸਕਣ। ਇਸ ਮੌਕੇ ਉਨ੍ਹਾਂ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਵੀ ਕਸਰ ਨਾ ਛੱਡਣ ਸਬੰਧੀ ਵੀ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਹਰੇਕ ਆਮ ਆਦਮੀ ਦਾ ਹਰੇਕ ਕੰਮ ਆਮ ਆਦਮੀ ਪਾਰਟੀ ਵਲੋਂ ਕੀਤਾ ਜਾਵੇਗਾ।