ਸੀਨੀਅਰ ਮੀਤ ਪ੍ਰਧਾਨ ਵਿਜੇ ਮੋਹਨ ਗੁੁਪਤਾ ਦੀ ਅਗਵਾਈ ਚ ਸ਼੍ਰੀ ਵਾਮਨ ਦੁਆਦਸ਼ੀ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ ਭਾਵਨਾ ਨ
- by Jasbeer Singh
- September 16, 2024
ਸੀਨੀਅਰ ਮੀਤ ਪ੍ਰਧਾਨ ਵਿਜੇ ਮੋਹਨ ਗੁੁਪਤਾ ਦੀ ਅਗਵਾਈ ਚ ਸ਼੍ਰੀ ਵਾਮਨ ਦੁਆਦਸ਼ੀ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਪਟਿਆਲਾ : ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੀ ਸਰਪ੍ਰਸਤੀ ਹੇਠ ਸ਼੍ਰੀ ਵਾਮਨ ਦੁਆਦਸ਼ੀ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ ਅਤੇ ਅਨੁੁਸ਼ਾਸਨ ਨਾਲ ਮਨਾਇਆ ਗਿਆ। ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਸੀਨੀਅਰ ਮੀਤ ਪ੍ਰਧਾਨ ਵਿਜੇ ਮੋਹਨ ਗੁੁਪਤਾ ਅਤੇ ਜਨਰਲ ਸਕੱਤਰ ਅਨਿਲ ਗੁੁਪਤਾ ਦੀ ਰਹਿਨੁੁਮਾਈ ਹੇਠ ਕਿਲਾ ਚੌਂਕ, ਪਟਿਆਲਾ ਵਿਖੇ ਸ਼ਾਨਦਾਰ ਸਟੇਜ ਸਜਾਈ ਗਈ, ਜਿਸ ਵਿੱਚ ਝਾਕੀਆਂ, ਹਿੰਡੋਲੇ ਅਤੇ ਟਿੱਪਰੀਆਂ ਦੇ ਮੁੁਕਾਬਲੇ ਕਰਵਾਏ ਗਏ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ । ਧਰਮ ਪ੍ਰਚਾਰ ਸਕੱਤਰ ਡਾ: ਐਨ. ਕੇ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਜਰਬੇਕਾਰ ਜੱਜਾਂ ਦੀ ਟੀਮ ਦੁਆਰਾ ਝਾਂਕੀ ਅਤੇ ਟਿੱਪਰੀ ਆਦਿ ਦਾ ਮੁੁਲਾਂਕਣ ਕੀਤਾ ਗਿਆਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਜੇਤੂਆਂ ਦਾ ਐਲਾਨ 18 ਸਤੰਬਰ 2024 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਐਸ.ਡੀ.ਐਸ.ਈ.ਸੀਨੀਅਰ ਸੈਕੰਡਰੀ ਸਕੂਲ, ਆਰੀਆ ਸਮਾਜ ਵਿਖੇ ਕੀਤਾ ਜਾਵੇਗਾ ਅਤੇ ਜੇਤੁਆਂ ਨੂੰ ਇਨਾਮ ਦਿੱਤੇ ਜਾਣਗੇ।ਇਸ ਮੌਕੇ ਸਭਾ ਦੇ ਉਪ ਪ੍ਰਧਾਨ ਪਵਨ ਜਿੰਦਲ, ਰਾਕੇਸ਼ ਗੁੁਪਤਾ, ਤ੍ਰਿਭੁੁਵਨ ਗੁੁਪਤਾ, ਧੀਰਜ ਅਗਰਵਾਲ, ਵਿਨੀਤ ਬਾਂਸਲ, ਡਾ: ਆਰ.ਆਰ ਗੁੁਪਤਾ, ਪ੍ਰਿੰਸੀਪਲ ਰਿਪੁੁਦਮਨ ਸਿੰਘ ਸਮੇਤ ਕਈ ਮੈਂਬਰ ਹਾਜ਼ਰ ਸਨ। ਇਸ ਸਮਾਗਮ ਵਿੱਚ ਪ੍ਰਸਿੱਧ ਕਥਾਵਾਚਕ ਸ਼੍ਰੀ ਸੰਜੀਵ ਗੁੁਰੂ ਜੀ ਮਹਾਰਾਜ, ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਸ਼੍ਰੀ ਕੇ. ਕੇ. ਸ਼ਰਮਾ ਅਤੇ ਪ੍ਰਸਿੱਧ ਸਮਾਜ ਸੇਵਕ ਸੌਰਭ ਜੈਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
