post

Jasbeer Singh

(Chief Editor)

National

ਸੂਰਤ `ਚ ਬੇਰੋਜ਼ਗਾਰ ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

post-img

ਸੂਰਤ `ਚ ਬੇਰੋਜ਼ਗਾਰ ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ ਨਵੀਂ ਦਿੱਲੀ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਸੂਰਤ ਵਿਖੇ ਇਕ ਵਿਅਕਤੀ ਵਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ। ਪਤੀ ਨੇ ਪਤਨੀ ਦੀ ਲਾਸ਼ ਨੂੰ ਕਰ ਦਿੱਤਾ ਸੀਮੇਂਟ ਨਾਲ ਬਕਸੇ ਵਿਚ ਬੰਦ ਗੁਜਰਾਤ ਦੇ ਸੂਰਤ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਕਤਲਕਾਂਡ ਸਾਹਮਣੇ ਆਇਆ। ਹੈ। ਇੱਥੇ ਇਕ ਪਤੀ ਨੇ ਬੜੀ ਬੇਰਹਿਮੀ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਸਬੂਤ ਮਿਟਾਉਣ ਲਈ ਉਸ ਦੀ ਲਾਸ਼ ਨੂੰ ਬਕਸੇ ਵਿਚ ਬੰਦ ਕਰ ਕੇ ਸੀਮੈਂਟ ਨਾਲ ਪਲਾਸਟਰ ਕਰ ਦਿੱਤਾ । ਮੁਲਜ਼ਮ ਪਤੀ ਵਿਸ਼ਾਲ ਸਾਲਵੀ ਲਗਾਤਾਰ 5 ਦਿਨਾਂ ਤੱਕ ਆਪਣੀ ਪਤਨੀ ਦੀ ਲਾਸ਼ ਨਾਲ ਘਰ ਵਿਚ ਰਿਹਾ। ਉਹ ਆਪਣੀ ਪਤਨੀ ਦੇ ਲਾਪਤਾ ਹੋਣ ਦਾ ਬਹਾਨਾ ਬਣਾ ਕੇ ਪਰਿਵਾਰ ਤੇ ਪੁਲਸ ਤੋਂ ਬਚਦਾ ਰਿਹਾ । ਮੁਲਜਮ ਨੇ ਬਣਾਈ ਝੂਠੀ ਕਹਾਣੀ ਮੁਲਜ਼ਮ ਨੇ ਮ੍ਰਿਤਕਾ ਦੇ ਪਿਤਾ ਨੂੰ ਫੋਨ ਕਰ ਕੇ ਝੂਠੀ ਕਹਾਣੀ ਬਣਾਈ ਕਿ ਉਨ੍ਹਾਂ ਦੀ ਬੇਟੀ ਲਾਪਤਾ ਹੈ । ਇਸ ਤੋਂ ਬਾਅਦ ਮ੍ਰਿਤਕਾ ਦੇ ਪਿਤਾ ਆਪਣੀ ਬੇਟੀ ਨੂੰ ਲੱਭਣ ਲਈ ਸੂਰਤ ਆਏ। ਇੱਥੇ ਉਨ੍ਹਾਂ ਨੇ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ । 25 ਅਪ੍ਰੈਲ ਨੂੰ ਮ੍ਰਿਤਕਾ ਸਿ਼ਲਪਾ ਦੇ 13 ਸਾਲਾ ਬੇਟੇ ਆਰਵ ਨੂੰ ਉਸ ਦੇ ਪਿਤਾ ਵਿਸ਼ਾਲ ਨੇ ਇਕ ਚਿੱਠੀ ਦਿੱਤੀ, ਜਿਸ ਤੋਂ ਬਾਅਦ ਉਹ ਘਰ ਛੱਡ ਕੇ ਫਰਾਰ ਹੋ ਗਿਆ । ਬੇਟੇ ਆਰਵ ਨੇ ਇਹ ਚਿੱਠੀ ਵਟਸਐਪ ਰਾਹੀਂ ਇਕ ਰਿਸ਼ਤੇਦਾਰ ਨੂੰ ਭੇਜੀ, ਜਿਸ ਵਿਚ ਮੁਲਜ਼ਮ ਨੇ ਕਤਲ ਦੀ ਗੱਲ ਕਬੂਲ ਕੀਤੀ ਸੀ । ਨਾਲ ਹੀ ਉਸ ਨੇ ਕਤਲ ਕਦੋਂ ਕੀਤਾ ਅਤੇ ਲਾਸ਼ ਨੂੰ ਕਿੱਥੇ ਲੁਕੋਈ ਹੈ ਇਹ ਵੀ ਲਿਖਿਆ ਹੈ ।

Related Post

Instagram