post

Admin

(Chief Editor)

Crime

ਪੁਰਾਣੀ ਰੰਜਸ਼ ਦੇ ਚਲਦਿਆਂ ਅਣਪਛਾਤੇ ਵਿਅਕਤੀਆਂ ਕੀਤੀ ਨੌੌਜਵਾਨ ਦੀ ਕੁੱਟਮਾਰ

post-img

ਪੁਰਾਣੀ ਰੰਜਸ਼ ਦੇ ਚਲਦਿਆਂ ਅਣਪਛਾਤੇ ਵਿਅਕਤੀਆਂ ਕੀਤੀ ਨੌੌਜਵਾਨ ਦੀ ਕੁੱਟਮਾਰ

ਜਗਰਾਓਂ, 5 ਅਗਸਤ 2026 : ਪੰਜਾਬ ਦੇ ਸ਼ਹਿਰ ਜਗਰਾਓਂ (Jagraon) ਵਿਖੇ ਇਕ ਨੌਜਵਾਨ ਦੀ ਦਰਜਨ ਦੇ ਕਰੀਬ ਅਣਪਛਾਤੇ ਨੌਜਵਾਨਾਂ ਵਲੋਂ ਅਗਵਾ ਕਰਕੇ ਕੁੱਟਮਾਰ (Beating) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ ਜਿਸਦੀ ਕੀਤੀ ਗਈ ਹੈ ਕੁੱਟਮਾਰ

ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ਵਿਖੇ ਜੋ ਇਕ ਨੌਜਵਾਨ ਦੀ ਅਣਪਛਾਤੇ ਨੌਜਵਾਨਾਂ (Unknown youth) ਵਲੋਂ ਪਹਿਲਾਂ ਅਗਵਾ ਕੀਤਾ ਗਿਆ ਤੇ ਫਿਰ ਕੁਟਮਾਰ ਕਰਕੇ ਲੱਤਾਂ-ਬਾਹਾਂ ਤੱਕ ਤੋੜ ਦਿੱਤੀਆਂ ਗਈਆਂ ਹਨ ਵਾਲੇ ਮਾਮਲੇ ਵਿਚ ਨੌਜਵਾਨ ਦੀ ਪਛਾਣ ਸਨੀ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਕੁੱਟਮਾਰ ਕਰਨ ਵਾਲਿਆਂ ਵਲੋਂ ਨੌਜਵਾਨ ਨੂੰ ਕੁੱਟਣ ਤੋਂ ਬਾਅਦ ਅਧਮਰੀ ਹਾਲਤ ਵਿਚ ਸਿਟੀ ਥਾਣਾ ਨੇੜੇ ਸੁੱਟ ਦਿੱਤਾ ਗਿਆ । ਪੀੜਤ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਪੀੜਤ ਨੌਜਵਾਨ ਦੀਆਂ ਟੁੱਟੀਆਂ ਲੱਤਾਂ-ਬਾਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ । ਪੀੜਤ ਦੇ ਪਰਿਵਾਰਕ ਮੈਂਬਰਾਂ ਪੁਲਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ।

ਕੀ ਦੱਸਿਆ ਪੀੜ੍ਹਤ ਨੌਜਵਾਨ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ

ਗੱਲਬਾਤ ਕਰਦਿਆਂ ਪੀੜਤ ਨੌਜਵਾਨ ਸਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਦਾ ਕੁਝ ਨੌਜਵਾਨਾਂ ਨਾਲ ਅਕਸਰ ਝਗੜਾ ਰਹਿੰਦਾ ਸੀ ਅਤੇ ਹੁਣ ਉਨ੍ਹਾਂ ਵਿੱਚੋਂ ਹੀ ਕੁਝ ਨੌਜਵਾਨਾਂ ਨੇ ਅਣਪਛਾਤੇ ਨੌਜਵਾਨਾਂ ਨਾਲ ਮਿਲ ਕੇ ਉਸ ਨੂੰ ਜਗਰਾਓਂ ਤੋਂ ਰਾਏਕੋਟ ਵੱਲ ਲਿਜਾ ਕੇ ਉਸ ਦੀ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕੀਤੀ । ਉਸ ਦੀਆਂ ਲੱਤਾਂ-ਬਾਹਾਂ ਤੋੜ ਕੇ ਥਾਣਾ ਸਿਟੀ ਜਗਰਾਓਂ ਨੇੜੇ ਸੁੱਟ ਗਏ । ਉਹ ਹੁਣ ਆਪਣੇ ਲਈ ਇਨਸਾਫ ਦੀ ਮੰਗ ਕਰਦੇ ਹਨ ।

ਕੀ ਆਖਿਆ ਡੀ. ਐਸ. ਪੀ. ਜਗਰਾਓਂ ਨੇ

ਇਸ ਸਬੰਧੀ ਜਦੋਂ ਜਗਰਾਓਂ ਦੇ ਡੀ. ਐਸ. ਪੀ. (D. S. P.) ਜਸਵਿੰਦਰ ਸਿੰਘ ਢੀਂਡਸਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਲਾਜ ਲਈ ਪੀੜਤ ਨੌਜਵਾਨ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ । ਜਲਦੀ ਹੀ ਪੁਲਸ ਸਨੀ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਕਾਬੂ ਕਰ ਲਵੇਗੀ ।

Related Post

Instagram