
ਮਈ ਦਿਵਸ਼ ਦੇ ਸਬੰਧ ਵਿੱਚ ਬਿਜਲੀ ਨਿਗਮ ਦੇ ਦਫਤਰਾਂ ਤੇ ਜਥੇਬੰਦੀ ਦੇ ਝੰਡੇ ਝੁਲਾਏ ਗਏ : ਮਨਜੀਤ ਸਿੰਘ ਚਾਹਲ
- by Jasbeer Singh
- May 1, 2025

ਮਈ ਦਿਵਸ਼ ਦੇ ਸਬੰਧ ਵਿੱਚ ਬਿਜਲੀ ਨਿਗਮ ਦੇ ਦਫਤਰਾਂ ਤੇ ਜਥੇਬੰਦੀ ਦੇ ਝੰਡੇ ਝੁਲਾਏ ਗਏ : ਮਨਜੀਤ ਸਿੰਘ ਚਾਹਲ ਪਟਿਆਲਾ, 1 ਮਈ : ਬਿਜਲੀ ਮੁਲਾਜ਼ਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ ਫੈਡਰੇਸ਼ਨ ਚਾਹਲ ਨੇ ਬਿਜਲੀ ਨਿਗਮ ਦੇ ਦਫਤਰਾਂ ਸਾਹਮਣੇ ਜਥੇਬੰਦੀ ਦੇ ਕੇਸ਼ਰੀ ਨਿਸਾਨ ਝੁਲਾਏ ਗਏ।ਜਥੇਬੰਦੀ ਦੇ ਮੁੱਖ ਦਫਤਰ ਤੇ ਪੂੱਜੀ ਸੂਚਨਾ ਮੁਤਾਬਿਕ ਲਹਿਰਾਂ ਮਹੁੱਬਤ ਥਰਮਲ ਪਲਾਟ,ਗੁਰਦਾਸਪੁਰ,ਅਮ੍ਰਿੰਤਸਰ,ਬਰਨਾਲਾ,ਸੰਗਰੂਰ,ਸੁਨਾਮ,ਲਹਿਰਾ,ਬਠਿਡਾ,ਮੁਕਤਸਰ,ਵੰਡ ਸਰਕਲਾਂ ਦੇ ਦਫਤਰਾਂ ਤੋ ਇਲਾਵਾ ਜਥੇਬੰਦੀ ਦੇ ਮੁੱਖ ਦਫਤਰ ਪਟਿਆਲਾ ਵਿਖੇ ਰੈਲੀਆਂ ਕਰਕੇ ਮਈ ਦਿਵਸ ਦੇ ਸਹੀਦਾਂ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ ਗਏ।ਜਥੇਬੰਦੀ ਵੱਲੋ ਬਿਆਨ ਜਾਰੀ ਕਰਦਿਆਂ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਜਨਰਲ ਸਕੱਤਰ ਹਰਬੰਸ ਸਿੰਘ ਦੀਦਾਰਗੜ੍ਹ ਅਤੇ ਸੁਬਾਈ ਆਗੂ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਮਜਦੂਰਾਂ ਦੀ ਫੈਡਰੇਸ਼ਨ ਨੇ ਇਕ ਮਈ 1886 ਨੂੰ ਅੱਠ ਘੰਟੇ ਕੰਮ ਕਰਨ ਦੀ ਮੰਗ ਲਈ ਹੜਤਾਲ ਕੀਤੀ।ਸਿਕਾਗੋ ਪੁਲੀਸ਼ ਨੇ ਹੜਤਾਲ ਕਰ ਰਹੇ ਮਜਦੂਰਾਂ ਤੇ ਗੋਲੀ ਚਲਾਈ ਜਿਸ ਕਾਰਨ 6 ਮਜਦੂਰ ਸਹੀਦ ਹੋ ਗਏ।ਅੱਜ ਮਜਦੂਰਾਂ ਨੂੰ 8 ਘੰਟੇ ਕੰਮ ਕਰਨ ਦੀ ਸਹੁਲਤ ਸਿਕਾਗੋ ਦੇ ਸਹੀਦਾਂ ਦੀ ਦੇਣ ਹੈ।ਉਨ੍ਹਾਂ ਕਿਹਾ ਕਿ ਅੱਜ ਵੀ ਕੇਂਦਰ ਸਰਕਾਰ ਕ੍ਰਿਤ ਕਨੂੰਨਾ ਵਿੱਚ ਬਦਲਾਅ ਕਰਕੇ ਦੇਸ਼ ਨੂੰ ਪੁੰਜੀਪਤੀਆਂ ਦੇ ਹੱਥਾਂ ਵਿੱਚ ਦੇਣ ਜਾ ਰਹੀ ਹੈ।ਲੇਬਰ ਕਾਨੂੰਨ ਨੂੰ ਪੁੱਜੀ ਪਤੀਆਂ ਦੇ ਅਨੁਸਾਰ ਪ੍ਰੀਭਾਸ਼ਤ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਮੁਲਾਜਮਾਂ ਤੇ ਮਜਦੂਰਾਂ ਦੇ ਮਸਲੇ ਹੱਲ ਨਹੀ ਕਰ ਰਹੀ ਹੈ।ਠੇਕੇਦਾਰੀ ਸਿਸਟਮ ਨੂੰ ਉਤਸਾਹਤ ਕੀਤਾ ਜਾ ਰਿਹਾ ਹੈ। ਜਿਸ ਨਾਲ ਮਜਦੂਰ ਦੀ ਲੁੱਟ ਹੋ ਰਹੀ ਹੈ। ਪੈਸਕੋ ਵਰਗੀਆਂ ਕੰਪਨੀਆਂ ਮੁਲਾਜਮਾ ਤੇ ਮਜਦੂਰਾਂ ਦੇ ਨਾਮ ਤੇ ਭਾਰੀ ਕਮਿਸ਼ਨ ਲੈ ਰਹੀ।ਮਹਿਨਤਕਸ ਵਰਗ ਨੂੰ ਨਿਗੁਣੀਆਂ ਤਨਖਾਹਾ ਦੇ ਕੇ ਉਨਾਂ ਦਾ ਸੋਸਨ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੈਲ ਹੋ ਰਹੀ ਹੈ।ਉਨ੍ਹਾਂ ਪੰਜਾਬ ਦੇ ਮਹਿਨਤਕਸ਼ ਅਵਾਮ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ।