
ਜੀ. ਐਸ. ਟੀ. ਦਰ ਘਟਣ ਨੂੰ ਲੈ ਕੇ ਹੋਈ ਕੇਂਦਰੀ ਮੰਤਰੀਆਂ ਦੀ ਮੀਟਿੰਗ
- by Jasbeer Singh
- August 25, 2025

ਜੀ. ਐਸ. ਟੀ. ਦਰ ਘਟਣ ਨੂੰ ਲੈ ਕੇ ਹੋਈ ਕੇਂਦਰੀ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ, 25 ਅਗਸਤ 2025 : ਗੂਡਜ਼ ਸਰਵਿਸ ਟੈਕਸ ਜਿਸਨੂੰ ਅਕਸਰ ਹੀ ਸ਼ਾਰਟ ਫੋਰਮ ਜੀ. ਐਸ. ਟੀ. ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਸਬੰਧੀ ਵਿਚਾਰ-ਵਟਾਂਦਰਾ ਕਰਨ ਨੂੰ ਲੈ ਕਕੇ ਇਕ ਮੀਟਿੰਗ ਕੇਂਦਰੀ ਮੰਤਰੀਆਂ ਦੀ ਹੋਈ, ਜਿਸ ਵਿਚ ਕੇਂਦਰ ਸਰਕਾਰ ਦੇ ਜੀ. ਐੱਸ. ਟੀ. ਦੇ ਦੋ ਸਲੈਬਾਂ ਨੂੰ ਖਤਮ ਕਰਨ ਦੇ ਮਤੇ `ਤੇ ਸਹਿਮਤੀ ਬਣਾਈ ਗਈ ਤੇ ਇਸਦੇ ਲਾਗੂ ਹੋਣ ਤੋਂ ਬਾਅਦ ਜੀ. ਐਸ. ਟੀ. ਦਾ ਸਭ ਤੋਂ ਉੱਚਾ ਸਲੈਬ 18 ਪ੍ਰਤੀਸ਼ਤ ਰਹਿਣ ਬਾਰੇ ਦੱਸਿਆ ਗਿਆ। ਪ੍ਰਧਾਨ ਮੰਤਰੀ ਦੇ ਸਕਦੇ ਹਨ ਦੀਵਾਲੀ ਤੇ ਦੇਸ਼ ਵਾਸੀਆਂ ਨੂੰ ਤੋਹਫਾ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਲੰਘੇ ਭਾਰਤ ਦੇਸ਼ ਦੇ 79ਵੇਂ ਸੁਤੰਤਰਤਾ ਦਿਵਸ ਮੌਕੇ ਦਿੱਲੀ ਵਿਖੇ ਬਣੇ ਲਾਲ ਕਿਲ੍ਹੇ ਤੋਂ ਭਾਸ਼ਣ ਦੌਰਾਨ ਆਖਿਆ ਸੀ ਕਿ ਇਸ ਦੀਵਾਲੀ `ਤੇ ਦੇਸ਼ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਮਿਲਣ ਵਾਲਾ ਹੈ। ਇਥੇ ਹੀ ਬਸ ਨਹੀਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਪਿਛਲੇ ਅੱਠ ਸਾਲਾਂ ਵਿੱਚ ਜੀ. ਐਸ. ਟੀ. ਵਿੱਚ ਵੱਡਾ ਸੁਧਾਰ ਕਰਦਿਆਂ ਦੇਸ਼ ਭਰ ਵਿੱਚ ਟੈਕਸ ਦਾ ਬੋਝ ਘਟਾਇਆ ਗਿਆ ਹੈ ਯਾਨੀ ਕਿ ਟੈਕਸ ਪ੍ਰਬੰਧਾਂ ਨੂੰ ਸੌਖਾ ਬਣਾਇਆ ਗਿਆ ਹੈ। ਕਿਹੜੀਆਂ ਕਿਹੜੀਆਂ ਵਸਤਾਂ `ਤੇ ਮਿਲ ਸਕਦੀ ਹੈ ਲੋਕਾਂ ਨੂੰ ਰਾਹਤ ਮੀਟਿੰਗ ਵਿਚ ਬਿਹਾਰ ਦੇ ਵਿੱਤ ਮੰਤਰੀ ਸਮਰਾਟ ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 12 ਫੀਸਦੀ ਅਤੇ 28 ਫੀਸਦੀ ਸਲੈਬਾਂ ਨੂੰ ਖਤਮ ਕਰਨ ਦੇ ਮਤੇ ਹਨ ਤੇ ਉਸ ਪ੍ਰਸਤਾਵ `ਤੇ ਵਿਚਾਰ ਕੀਤਾ ਗਿਆ ਹੈ ਅਤੇ ਸਮਰਥਨ ਵੀ ਕੀਤਾ ਹੈ ਕਿ ਹੁਣ ਜੀ. ਐਸ. ਟੀ. ਕੌਂਸਲ ਇਸ `ਤੇ ਫੈਸਲਾ ਕਰੇਗੀ ।ਕੇਂਦਰ ਸਰਕਾਰ ਦੇ ਪ੍ਰਸਤਾਵ ਅਨੁਸਾਰ, ਜੇਕਰ ਸਿਹਤ ਅਤੇ ਜੀਵਨ ਬੀਮੇ `ਤੇ ਜੀ. ਐਸ. ਟੀ. ਹਟਾ ਦਿੱਤਾ ਜਾਂਦਾ ਹੈ ਤਾਂ ਇਹ ਖਪਤਕਾਰਾਂ ਲਈ ਵੱਡੀ ਰਾਹਤ ਹੋਵੇਗੀ। ਮੀਟਿੰਗ ਵਿਚ ਜੀਵਨ ਅਤੇ ਸਿਹਤ ਬੀਮੇ ਸਬੰਧੀ ਆਖਿਆ ਗਿਆ ਸੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਜੀ. ਐਸ. ਟੀ. ਨੂੰ ਲੈ ਕੇ ਪਹਿਲੀ ਮੀਟਿੰਗ ਹੋਈ ਸੀ ਤਾਂ ਉਨ੍ਹਾਂ ਵਲੋਂ ਜੀਵਨ ਅਤੇ ਸਿਹਤ ਬੀਮੇ ਬਾਰੇ ਗੱਲ ਆਖੀ ਗਈ ਸੀ । ਚੀਮਾ ਨੇ ਦੱਸਿਆ ਕਿ ਸਾਲ 2017 ਤੋਂ ਦੇਸ਼ ਵਿੱਚ ਜੀ. ਐਸ. ਟੀ. ਲਾਗੂ ਹੋਣ ਤੋ਼ ਲੈ ਕੇ ਹੁਣ ਤੱਕ ਦੇ ਅੱਠ ਸਾਲਾਂ ਵਿੱਚ 27 ਵਾਰ ਸੋਧ ਕੀਤੀ ਗਈ ਹੈ ਅਤੇ ਜੀ. ਐਸ. ਟੀ. ਦਰ (ਵੱਖ-ਵੱਖ ਵਸਤੂਆਂ `ਤੇ) 15 ਵਾਰ ਘਟਾਈ ਗਈ ਹੈ। ਹਰਪਾਲ ਸਿੰਘ ਚੀਮਾ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਨੂੰ ਹੋਏ ਨੁਕਸਾਨ ਦਾ 60,000 ਕਰੋੜ ਕੇਂਦਰ ਸਰਕਾਰ ਨੇ ਦੇ ਦਿੱਤਾ ਹੈ ਪਰ ਸੂਬੇ ਨੂੰ ਅਜੇ ਤੱਕ ਬਾਕੀ 50,000 ਕਰੋੜ ਰੁਪਏ ਨਹੀਂ ਮਿਲੇ ਹਨ।