ਅਮਰੀਕੀ ਵਕੀਲ ਨੇ ਕੇਂਦਰ ਸਰਕਾਰ ਤੋਂ ਫਲਾਈਟ ਰਿਕਾਰਡਰ ਡਾਟਾ ਅਹਿਮਦਾਬਾਦ, 9 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ `ਚ 12 ਜੂਨ ਨੂੰ ਹੋਏ ਏਅਰ ਇੰਡੀਆ ਜਹਾਜ਼ ਹਾਦਸੇ `ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਘੱਟੋ-ਘੱਟ 130 ਪਰਿਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਅਮਰੀਕੀ ਹਵਾਬਾਜ਼ੀ ਵਕੀਲ ਮਾਈਕ ਐਂਡਰਿਊਜ਼ ਨੇ ਕੇਂਦਰ ਸਰਕਾਰ ਨੂੰ ਫਲਾਈਟ ਰਿਕਾਰਡਰ ਡਾਟਾ ਜਾਰੀ ਕਰਨ ਦੀ ਅਪੀਲ ਕੀਤੀ ਹੈ, ਜਿਸ ਨਾਲ ਪਾਰਦਰਸ਼ਤਾ ਆਵੇਗੀ ਅਤੇ ਪਰਿਵਾਰਾਂ ਨੂੰ ਕਾਨੂੰਨੀ ਬਦਲਾਂ `ਤੇ ਵਿਚਾਰ ਕਰਨ ਵਿਚ ਮਦਦ ਮਿਲੇਗੀ। ਐਂਡਰਿਊਜ਼ ਨੇ ਹਾਦਸੇ ਵਿਚ ਇਕਲੌਤੇ ਬਚੇ ਵਿਅਕਤੀ ਵਿਸ਼ਵਾਸ ਕੁਮਾਰ ਰਮੇਸ਼ ਨਾਲ ਇਕ ਇੰਟਰਵਿਊ ਦਾ ਹਵਾਲਾ ਦਿੱਤਾ । ਹਾਦਸੇ `ਚ ਜਹਾਜ਼ `ਚ ਸਵਾਰ 242 ਲੋਕਾਂ ਵਿਚੋਂ ਮਾਰੇ ਗਏ ਸਨ 241 ਲੋਕ ਉਨ੍ਹਾਂ ਕਿਹਾ ਕਿ ਜਹਾਜ਼ ਅੰਦਰ ਟਿਮਟਿਮਾਉਂਦੀਆਂ ਲਾਈਟਾਂ, ਜੋ ਕਿ ਹਾਦਸੇ ਤੋਂ ਠੀਕ ਪਹਿਲਾਂ ਹਰੀਆਂ ਹੋ ਗਈਆਂ ਸਨ, ਦੱਸਦੀਆਂ ਹਨ ਕਿ ਮੁੱਖ ਬਿਜਲੀ ਪ੍ਰਣਾਲੀ ਅਣਜਾਣ ਕਾਰਨਾਂ ਕਰ ਕੇ ਐਮਰਜੈਂਸੀ ਜਾਂ ਬੈਕਅੱਪ ਸਿਸਟਮ `ਤੇ ਤਬਦੀਲ ਹੋ ਗਈ ਸੀ ।ਏਅਰ ਇੰਡੀਆ ਦੀ ਲੰਡਨ ਗੈਟਵਿਕ ਜਾ ਰਹੀ ਉਡਾਣ ਗਿਣਤੀ ਏ. ਆਈ. 171 ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਈ ਸੀ । ਇਸ ਹਾਦਸੇ `ਚ ਜਹਾਜ਼ `ਚ ਸਵਾਰ 242 ਲੋਕਾਂ `ਚੋਂ 241 ਲੋਕ ਮਾਰੇ ਗਏ ਸਨ।
